360 ਡਿਗਰੀ ਸਾਊਂਡ ਸਪੋਰਟ ਨਾਲ Bose ਨੇ ਲਾਂਚ ਕੀਤੇ ਦੋ ਦਮਦਾਰ Speakers
Sunday, May 21, 2017 - 05:54 PM (IST)
ਜਲੰਧਰ- ਵਿਸ਼ਵ ਦੀ ਮਸ਼ਹੂਰ ਸਪੀਕਰ ਨਿਰਮਾਤਾ ਕੰਪਨੀ 2ose ਨੇ ਆਪਣੀ ਸਪੀਕਰ ਲਾਈਨ ਅਪ ''ਚ ਦੋ ਨਵੇਂ ਸਪੀਕਰ ਐਡ ਕੀਤੇ ਹਨ। ਕੰਪਨੀ ਨੇ SoundLink Revolve ਅਤੇ SoundLink Revolve Plus ਸਪੀਕਰ ਲਾਂਚ ਕੀਤੇ ਹਨ।
ਇਨ੍ਹਾਂ ਦੋਨਾਂ ਸਪੀਕਰ ਦੀ ਕੀਮਤ 19,900 ਰੁਪਏ ਅਤੇ 24,500 ਰੁਪਏ ਹੈ। ਇਹ ਦੋਨੋਂ ਸਪੀਕਰ 26 ਮਈ ਤੋਂ ਰਿਟੇਲ ਸਟੋਰ ਅਤੇ ਕੰਪਨੀ ਦੀ ਆਫੀਸ਼ਿਅਲ ਵੈੱਬਸਾਈਟ ''ਤੇ ਉਪਲੱਬਧ ਹੋਣਗੇ। ਇਸ ਸਪੀਕਰ ਦੀ ਸਭ ਤੋਂ ਵੱਡੀ ਖਾਸਿਅਤ ਇਸ ਦਾ Omni - directional ਸਾਊਂਡ ਆਉਟਪੁੱਟ ਹੈ।
ਇਸ ਸਪੀਕਰ ਖਾਸ ਅਕਾਸਟਿਕ ਡਿਜ਼ਾਇਨ ਮੌਜੂਦ ਹੈ। ਇਹ ਦੋਨੋਂ ਸਪੀਕਰ ਸਿਲੰਡਰਿਕਲ ਸ਼ੇਪ ''ਚ ਹਨ ਅਤੇ ਸਿੰਗਲ ਪੀਸ ਐਲੂਮੀਨਿਅਮ ਨਾਲ ਬਣੇ ਹਨ। ਇਸ ਸਪੀਕਰ ''ਚ ਕੋਈ ਫ੍ਰੰਟ ਅਤੇ ਬੈਕ ਨਹੀਂ ਹੈ। ਇਸ ਲਈ ਇਹ 360 ਡਿਗਰੀ ਸਾਊਂਡ ਸਪੋਰਟ ਕਰਦਾ ਹੈ। SoundLink Revolve ''ਚ 12 ਘੰਟੇ ਦੀ ਬੈਟਰੀ ਲਾਈਫ ਮੌਜੂਦ ਹੈ ਅਤੇ ਇਸ ਦਾ ਭਾਰ 680 ਗਰਾਮ ਹੈ। SoundLink Revolve Plus ''ਚ 16 ਘੰਟੇ ਦੀ ਬੈਟਰੀ ਲਾਈਫ ਮੌਜੂਦ ਹੈ ਅਤੇ ਇਸ ਦਾ ਭਾਰ 907 ਗਰਾਮ ਹੈ।
