boAt ਨੇ ਭਾਰਤ ''ਚ ਲਾਂਚ ਕੀਤੀ ਸਸਤੀ ਕਾਲਿੰਗ ਵਾਲੀ ਸਮਾਰਟਵਾਚ, 10 ਦਿਨਾਂ ਤਕ ਚੱਲੇਗੀ ਬੈਟਰੀ

03/04/2023 2:59:52 PM

ਗੈਜੇਟ ਡੈਸਕ- ਘਰੇਲੂ ਕੰਪਨੀ boAt ਨੇ ਆਪਣੀ ਨਵੀਂ ਸਮਾਰਟਵਾਚ boAt Wave Flex ਨੂੰ ਲਾਂਚ ਕਰ ਦਿੱਤਾ ਹੈ। boAt Wave Flex ਇਕ ਕਿਫਾਇਤੀ ਕਾਲਿੰਗ ਵਾਲੀ ਸਮਾਰਟਵਾਚ ਹੈ ਜਿਸਦੇ ਨਾਲ ਲੰਬੀ ਬੈਟਰੀ ਲਾਈਫ ਵੀ ਮਿਲ ਰਹੀ ਹੈ। boAt Wave Flex ਦੀ ਬੈਟਰੀ ਨੂੰ ਲੈ ਕੇ 10 ਦਿਨਾੰ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

boAt Wave Flex ਦੀ ਕੀਮਤ 1,499 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਐਕਟਿਵ ਬਲੈਕ ਤੋਂ ਇਲਵਾ ਚੈਰੀ ਬਲੂਸੋਮ ਅਤੇ ਡੀਪ ਬਲਿਊ ਰੰਗ 'ਚ ਖਰੀਦਿਆ ਜਾ ਸਕੇਗਾ। ਇਸ ਸਮਾਰਟਵਾਚ ਦੀ ਵਿਕਰੀ ਕੰਪਨੀ ਦੀ ਸਾਈਟ ਅਤੇ ਫਲਿਪਕਾਰਟ 'ਤੇ ਹੋ ਰਹੀ ਹੈ। boAt Wave Flex 'ਚ 1.83 ਇੰਚ ਦੀ ਐੱਚ.ਡੀ. ਡਿਸਪਲੇਅ ਹੈ। ਇਸ ਤੋਂ ਇਲਾਵਾ ਇਸਦੇ ਨਾਲ ਮਟੈਲਿਕ ਡਿਜ਼ਾਈਨ ਮਿਲਦਾ ਹੈ। boAt Wave Flex 'ਚ ਸਕਿਨ ਫ੍ਰੈਂਡਲੀ ਸਿਲੀਕਾਨ ਸਟ੍ਰੈਪ ਦਿੱਤਾ ਗਿਆ ਹੈ। 

boAt Wave Flex 'ਚ ਬਲੂਟੁੱਥ ਕਾਲਿੰਗ ਵੀ ਮਿਲਦੀ ਹੈ ਅਤੇ ਇਸ ਲਈ ਇਸ ਵਾਚ 'ਚ ਵਧੀਆ ਮਾਈਕ ਅਤੇ ਸਪੀਕਰ ਮਿਲਦਾ ਹੈ। ਸਮਾਰਟਵਾਚ 'ਚ ਤੁਸੀਂ 10 ਫੇਵਰੇਟ ਕਾਨਟੈਕਟ ਵੀ ਸੇਵ ਕਰ ਸਕਦੇ ਹੋ। ਬੋਟ ਦੀ ਇਸ ਘੜੀ ਦੇ ਨਾਲ ਕਈ ਸਪੋਰਟਸ ਮੋਡ ਮਿਲਦੇ ਹਨ। ਇਸ ਵਾਚ 'ਚ ਵੌਇਸ ਅਸਿਸਟੈਂਟ ਦਾ ਵੀ ਸਪੋਰਟ ਮਿਲਦਾ ਹੈ। boAt Wave Flex ਨੂੰ ਵਾਟਰ ਰੈਸਿਸਟੈਂਟ ਲਈ IP68 ਦੀ ਰੇਟਿੰਗ ਮਿਲੀ ਹੈ। ਇਸਨੂੰ 2 ਘੰਟਿਆਂ 'ਚ ਫੁਲ ਚਾਰਜ ਕੀਤਾ ਜਾ ਸਕੇਗਾ। 


Rakesh

Content Editor

Related News