2,000 ਰੁਪਏ ਤੋਂ ਵੀ ਸਸਤੇ boAt ਦੇ ਨਵੇਂ ਈਅਰਬਡਸ ਲਾਂਚ

06/22/2021 4:24:10 PM

ਗੈਜੇਟ ਡੈਸਕ– ਬੋਟ ਨੇ ਭਾਰਤੀ ਟਰੂ ਵਾਇਰਲੈੱਸ ਸਟੀਰੀਓ ਬਾਜ਼ਾਰ ’ਚ ਚੰਗੀ ਪਕੜ ਬਣਾਈ ਹੈ। ਹੁਣ ਬੋਟ ਨੇ ਫਿਰ ਤੋਂ ਵਾਇਰਲੈੱਸ ਈਅਰਬਡਸ ਲਾਂਚ ਕੀਤੇ ਹਨ। ਇਸ ਨੂੰ ਕੰਪਨੀ ਨੇ boAt Airdopes 281 Pro ਨਾਂ ਦਿੱਤਾ ਹੈ। ਇਹ ਕੰਪਨੀ ਦੇ ਨਵੇਂ ਈਅਰਬਡਸ ਹਨ ਜੋ ਅਫੋਰਡੇਬਲ ਸੈਗਮੈਂਟ ’ਚ ਆਉਂਦੇ ਹਨ।

ਕੀਮਤ ਅਤੇ ਉਪਲੱਬਧਤਾ
boAt Airdopes 281 Pro ਨੂੰ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 1,999 ਰੁਪਏ ਰੱਖੀ ਗਈ ਹੈ। ਇਸ ਦੀ ਵਕਰੀ 26 ਜੂਨ ਨੂੰ ਸ਼ੁਰੂ ਹੋਵੇਗੀ। 

boAt Airdopes 281 Pro ਦੀਆਂ ਖੂਬੀਆਂ
boAt Airdopes 281 Pro ਚਾਰ ਰੰਗਾਂ- ਐਕਟਿਵ ਬਲੈਕ, ਐਕਵਾ ਬਲਿਊ, ਬਲਿਊ ਕਲੇਮ ਅਤੇ ਵਾਈਪਰ ਗਰੀਨ ’ਚ ਉਪਲੱਬਧ ਹੋਵੇਗਾ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਦੀ ਬੈਟਰੀ ਲਾਈਫ 32 ਘੰਟਿਆਂ ਤਕ ਦੀ ਹੈ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਸਿਰਫ਼ 5 ਮਿੰਟ ਚਾਰਜ ਹੋਣ ’ਤੇ 60 ਮਿੰਟਾਂ ਦਾ ਪਲੇਅਬੈਕ ਟਾਈਮ ਦਿੰਦੇ ਹਨ। 

boAt Airdopes 281 Pro ’ਚ ਕੁਨੈਕਟੀਵਿਟੀ ਲਈ ਬਲੂਟੂਥ ਵੀ5.1 ਦਿੱਤਾ ਹੈ। ਇਹ ਐਂਡਰਾਇਡ ਅਤੇ ਆਈਫੋਨ ਦੋਵਾਂ ਸਮਾਰਟਫੋਨਾਂ ਦੇ ਨਾਲ ਕੰਪੈਟੀਬਲ ਹਨ। ਇਸਤੋਂ ਇਲਾਵਾ ਯੂ.ਐੱਸ.ਬੀ. ਟਾਈਪ-ਸੀ ਪੋਰਟ ਵੀ ਇਸ ਡਿਵਾਈਸ ’ਚ ਦਿੱਤਾ ਗਿਆ ਹੈ। ਇਹ ਈਅਰਬਡਸ IPX5  ਸਰਟੀਫਾਈਡ ਹਨ। ਇਸ ਵਿਚ ਚਾਰ ਮਾਈਕ ਦਿੱਤੇ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਮਾਈਕ ENx ਨਾਲ ਆਉਂਦੇ ਹਨ। ਇਸ ਨਾਲ ਕਲੀਅਰ ਵੌਇਸ ਕੁਆਲਿਟੀ ਮਿਲਦੀ ਹੈ। 

ਕੰਪਨੀ ਦਾ ਦਾਅਵਾ ਹੈ ਕਿ boAt Airdopes 281 Pro ਇੰਸਟੈਂਟ ਰਿਸੈੱਟ ਬਟਨ ਨਾਲ ਆਉਂਦਾ ਹੈ। ਇਸ ਨਾਲ ਟੱਚ ਕੰਟਰੋਲਸ ਨੂੰ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਗਾਹਕ ਨੂੰ Airdopes 281 Pro ਦੇ ਨਾਲ ਵੌਇਸ ਅਸਿਸਟੈਂਟ ਦੀ ਸੁਪੋਰਟ ਵੀ ਮਿਲਦੀ ਹੈ। 


Rakesh

Content Editor

Related News