ਭਾਰਤ 'ਚ ਲਾਂਚ ਹੋਈ BMW ਦੀ ਸਭ ਤੋਂ ਪਾਵਰਫੁਲ ਕਾਰ, ਖਰੀਦ ਸਕੇਗਾ ਸਿਰਫ 1 ਗਾਹਕ

Saturday, Sep 21, 2024 - 12:15 AM (IST)

ਭਾਰਤ 'ਚ ਲਾਂਚ ਹੋਈ BMW ਦੀ ਸਭ ਤੋਂ ਪਾਵਰਫੁਲ ਕਾਰ, ਖਰੀਦ ਸਕੇਗਾ ਸਿਰਫ 1 ਗਾਹਕ

ਆਟੋ ਡੈਸਕ- BMW XM Label ਭਾਰਤ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਗੱਡੀ ਦੀ ਕੀਮਤ 3.15 ਕਰੋੜ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਇਸ ਕਾਰ ਦੀਆਂ ਸਿਰਫ 500 ਕਾਰਾਂ ਬਣਾਈਆਂ ਗਈਆਂ ਹਨ। ਉਥੇ ਹੀ ਭਾਰਤ ਸਿਰਫ ਇਕ ਕਾਰ ਵੇਚੀ ਜਾਵੇਗੀ, ਜੋ CBU ਦੇ ਰੂਪ 'ਚ ਉਪਲੱਬਧ ਹੋਵੇਗੀ। BMW XM Label ਦਾ ਸਿੱਧਾ ਮੁਕਾਬਲਾ ਲੈਂਬੋਰਗਿਨੀ ਉਰੂਸ, ਆਡੀ RSQ8 ਅਤੇ ਐਸਟਨ ਮਾਰਟਿਨ DBX ਵਰਗੀਆਂ ਲਗਜ਼ਰੀ ਕਾਰਾਂ ਨਾਲ ਹੋਵੇਗਾ। 

PunjabKesari

ਇੰਜਣ

ਇਸ ਕਾਰ 'ਚ 4.4-ਲੀਟਰ ਟਵਿਨ-ਟਰਬੋ ਵੀ8 ਹਾਈਬ੍ਰਿਡ ਇੰਜਣ ਦਿੱਤਾ ਗਿਆ ਹੈ, ਜੋ 748hp ਅਤੇ 1,000Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੀ ਇਲੈਕਟ੍ਰਿਕ ਮੋਟਰ 197 bhp ਅਤੇ 279 Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ਦੇ ਇੰਜਣ ਨੂੰ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ ਸਿਰਫ 3.8 ਸਕਿੰਟਾਂ ਦਾ ਸਮਾਂ ਲੈਂਦੀ ਹੈ। 

PunjabKesari

ਫੀਚਰਜ਼

BMW XM Label 'ਚ 14.9-ਇੰਚ ਟਚਸਕਰੀਨ ਅਤੇ 12.3-ਇੰਚ ਡਿਜੀਟਲ ਡਰਾਈਵਰ ਡਿਸਪਲੇਅ, ਇਕ ਹੈੱਡ-ਅਪ, ਇਕ ਸਮਰਪਿਤ ਬੂਸਟ ਮੋਡ, 20 ਸਪੀਕਰ ਅਤੇ 1,475-ਵਾਟ ਐਮਪਲੀਫਾਇਰ ਦੇ ਨਾਲ ਬੂਫਰਜ਼ ਅਤੇ ਵਿਲੀਕਿੰਸ ਡਾਇਮੰਡ ਸਾਊਂਡ ਸਿਸਟਮ, 6 ਏਅਰਬੈਗ, ਐਕਟਿਵ ਰੋਲ ਸਟੇਬਿਲਾਈਜੇਸ਼ਨ ਅਤੇ ਡਾਇਨਾਮਿਕ ਬ੍ਰੇਕ ਕੰਟਰੋਲ ਵਰਗੇ ਫੀਚਰਜ਼ ਦਿੱਤੇ ਗਏ ਹਨ। 


author

Rakesh

Content Editor

Related News