BMW ਹੁਣ ਭਾਰਤ 'ਚ ਅਸੈਂਬਲ ਕਰੇਗੀ ਇਹ ਲਗਜ਼ਰੀ ਕਾਰਾਂ
Sunday, Jan 06, 2019 - 03:29 PM (IST)

ਆਟੋ ਡੈਸਕ - ਵਾਹਨ ਨਿਰਮਾਤਾ ਬੀ. ਐੱਮ. ਡਬਲਿਯੂ. ਭਾਰਤ 'ਚ ਐੱਸ. ਯੂ. ਵੀ. X7 ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਉਥੇ ਹੀ ਕੰਪਨੀ ਨੇ ਕੰਫਰਮ ਕੀਤਾ ਹੈ ਕਿ BMW X7 ਤੇ X4 ਨੂੰ ਹੁਣ ਭਾਰਤ 'ਚ ਬੀ. ਐੱਮ. ਡਬਲਿਯੂ. ਦੀ ਚੰਨੈ ਸਥਿਤ ਯੂਨਿਟ 'ਚ ਅਸੈਂਬਲ ਕੀਤਾ ਜਾਵੇਗਾ। ਬੀ. ਐੱਮ. ਡਬਲਿਯੂ ਇੰਡੀਆ ਨੇ ਹਾਲ ਹੀ 'ਚ ਆਪਣੀ ਵੈਬਸਾਈਟ 'ਤੇ 'ਚ X7 ਨੂੰ ਲਿਸਟ ਕੀਤਾ ਹੈ। ਹਾਲਾਂਕਿ ਇਸ ਕਾਰ ਦਾ ਕਿਹੜਾ ਵੇਰੀਐਂਟ ਭਾਰਤ 'ਚ ਉਤਾਰਿਆ ਜਾਵੇਗਾ ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਕੰਪਨੀ ਨੇ BMW M50d ਐੱਸ. ਯੂ. ਵੀ. ਸਾਈਟ 'ਤੇ ਸਭ ਤੋਂ ਉਪਰ ਲਿਸਟ ਕੀਤਾ ਹੈ, ਜਿਸ ਤੋਂ ਬਾਅਦ ਲਾਂਚ ਦਾ ਇੰਤਜਾਰ ਹੈ। ਉਥੇ ਹੀ X4 ਨਾਲ ਜੁੜੀ ਕੋਈ ਜਾਣਕਾਰੀ ਕੰਪਨੀ ਨੇ ਸ਼ੇਅਰ ਨਹੀਂ ਕੀਤਾ ਹੈ। X7 ਦੇ ਫੀਚਰਸ ਤੇ ਡੀਟੇਲਸ 'ਤੇ ਗੱਲ ਕਰੀਏ ਤਾਂ ਗਲੋਬਲੀ ਇਸ ਮਾਡਲ ਦੇ xDrive40i ਤੇ xDrive30d ਦੋ ਵੇਰਿਐਂਟ ਕੰਪਨੀ ਆਫਰ ਕਰਦੀ ਹੈ।
ਇਸ ਤੋਂ ਇਲਾਵਾ M50d 'ਚ M30d ਵਰਗਾ ਹੀ 7 ਸੀਰੀਜ ਦਾ ਇੰਜਣ ਦਿੱਤਾ ਜਾਵੇਗਾ। ਇਹ 3-ਲਿਟਰ ਤੇ 6-ਸਿਲੰਡਰ ਵਾਲਾ ਇੰਜਣ 760Nm ਦਾ ਅਧਿਕਤਮ ਟਾਰਕ ਦੇ ਸਕਦੇ ਹੈ। ਇਸ ਦੀ ਅਨੁਮਾਨਤ ਕੀਮਤ 80 ਲੱਖ ਰੁਪਏ ਤੋਂ 1 ਕਰੋੜ ਤੱਕ ਹੋ ਸਕਦੀ ਹੈ। ਦੱਸ ਦੇਈਏ ਕਿ ਇਸ ਲਗਜ਼ਰੀ ਕਾਰ ਦੀ ਪੂਰੀ ਜਾਣਕਾਰੀ ਤਾਂ ਲਾਂਚਿੰਗ ਤੋਂ ਬਾਅਦ ਹੀ ਸਾਹਮਣੇ ਆਵੇਗੀ।