ਇਹ ਹੈ ਦੁਨੀਆ ਦੀ ਸਭ ਤੋਂ ਲੋਕਪ੍ਰਿਅ ਲਗਜ਼ਰੀ ਕਾਰ ਨਿਰਮਾਤਾ ਕੰਪਨੀ
Friday, Aug 05, 2016 - 01:44 PM (IST)

ਜਲੰਧਰ- ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਬੀ.ਐੱਮ.ਡਬਲਯੂ. (Bayerische Motoren Werke) ਵਰਲਡ ਦੀ ਸਭ ਤੋਂ ਲੋਕਪ੍ਰਿਅ ਪ੍ਰੀਮੀਅਮ ਕਾਰ ਨਿਰਮਾਤਾ ਕੰਪਨੀ ਬਣ ਗਈ ਹੈ। ਬੀ.ਐੱਮ.ਡਬਲਯੂ ਨੇ ਸਾਂਝੇ ਰੂਪ ਨਾਲ ਤਿਮਾਹੀ ਵਿਕਰੀ ਮਾਮਲੇ ''ਚ ਰਿਕਾਰਡ ਬਣਾਉਂਦੇ ਹੋਏ ਮਿੰਨੀ, ਰਾਲਸ-ਰਾਇਸ ਅਤੇ ਬੀ.ਐੱਮ.ਡਬਲਯੂ. ਬ੍ਰਾਂਡ ਦੇ 6,05,534 ਯੂਨਿਟਸ ਦੀ ਰਜੀਸਟ੍ਰੇਸ਼ਨ ਕੀਤਾ ਹੈ। ਕੰਪਨੀ ਨੇ ਪਹਿਲੇ 6 ਮਹੀਨਿਆਂ ''ਚ 9,85,557 ਯੂਨਿਟਸ ਵੇਚੀਆਂ ਹਨ।
ਗੌਰ ਕਨ ਵਾਲੀ ਵਾਲੀ ਗੱਲ ਇਹ ਹੈ ਕਿ ਕੰਪਨੀ ਦੀ ਇਸ ਸਫਲਤਾ ''ਚ ਸਬ ਤੋਂ ਵੱਡਾ ਹੱਥ ਬੀ.ਐੱਮ.ਡਬਲਯੂ. ਦੀ 7 ਸੀਰੀਜ਼ ਦਾ ਹੈ ਜਿਸ ਦੀ ਵਿਕਰੀ ''ਚ ਇਸ ਸਾਲ 32 ਫੀਸਦੀ ਅਤੇ ਛੋਟੀ ਐਕਸ 1 ਐੱਸ.ਯੂ.ਵੀ. ''ਚ 62 ਫੀਸਦੀ ਦਾ ਵਾਧਾ ਹੋਇਆ ਹੈ। ਲਗਜ਼ਰੀ ਸਬ-ਬ੍ਰਾਂਡ ਰਾਲਸ-ਰਾਇਸ ਨੇ ਪਿਛਲੀ ਤਿਮਾਹੀ ''ਚ ਜ਼ਬਰਦਸਤ ਵਾਧਾ ਕੀਤਾ ਹੈ। ਕੰਪਨੀ ਨੇ 1,113 ਯੂਨਿਟਸ ਵੇਚੀਆਂ ਹਨ ਜਿਨ੍ਹਾਂ ''ਚ 514 ਡਾਨ ਸ਼ਾਮਲ ਹਨ।