ਸਮਾਰਟ ਡਿਵਾਈਸਿਜ਼ ''ਚ ਕ੍ਰਾਂਤੀ ਲਿਆਏਗੀ Bluetooth 5 ਤਕਨੀਕ
Saturday, Dec 10, 2016 - 11:15 AM (IST)
ਜਲੰਧਰ-ਇਕ ਤੋਂ ਦੂਜੇ ਡਿਵਾਈਸ ''ਚ ਡਾਟਾ ਸੈਂਡ ਜਾਂ ਰਿਸੀਵ ਕਰਨ ਲਈ ਬਲੂਟੁੱਥ ਤਕਨੀਕ ਦੀ ਵਰਤੋਂ ਹੁੰਦੀ ਹੈ ਜੋ ਡਾਟਾ ਨੂੰ ਸੁਰੱਖਿਅਤ ਰੂਪ ਨਾਲ ਸੈਂਡ ਕਰਨ ''ਚ ਮਦਦ ਕਰਦੀ ਹੈ। ਹੁਣ ਇਸ ਤਕਨੀਕ ਨੂੰ ਅਪਡੇਟ ਕੀਤਾ ਗਿਆ ਹੈ ਤਾਂ ਜੋ ਇਸ ਤੋਂ ਪਹਿਲਾਂ ਨਾਲੋਂ ਫਾਸਟ ਪੇਅਰਿੰਗ ਅਤੇ ਲੰਬੀ ਦੂਰੀ ਤੱਕ ਡਾਟਾ ਸੈਂਡ ਕੀਤਾ ਜਾ ਸਕੇ। ਬਲੂਟੁੱਥ ਵਿਕਾਸ ਕਰਨ ਵਾਲੀ ਕੰਪਨੀ ਬਲੂਟੁੱਥ ਸਪੈਸ਼ਲ ਇੰਟਰਸਟ ਗਰੁੱਪ (S97) ਨੇ ਬਲੂਟੁੱਥ 5 ਨੂੰ ਪੇਸ਼ ਕੀਤਾ ਹੈ। ਏ. ਬੀ. ਆਈ. ਰਿਸਰਚ ਮੁਤਾਬਕ ਸਾਲ 2021 ਤੱਕ ਬਲੂਟੁੱਥ 5.0 ਤਕਨੀਕ 48 ਬਿਲੀਅਨ ਡਿਵਾਈਸਿਜ਼ ਨੂੰ ਸਪੋਰਟ ਕਰੇਗੀ।
ਮੌਜੂਦਾ ਬਲੂਟੁੱਥ ਤਕਨੀਕ ਤੋਂ 2 ਗੁਣਾ ਤੇਜ਼
ਬਲੂਟੁੱਥ 5 ਤਕਨੀਕ ਮੌਜੂਦਾ ਬਲੂਟੁੱਥ ਤਕਨੀਕ ਤੋਂ 2 ਗੁਣਾ ਤੇਜ਼ ਹੈ ਅਤੇ 4 ਗੁਣਾ ਜ਼ਿਆਦਾ ਸਪੀਡ ਮੁਹੱਈਆ ਕਰਵਾਏਗੀ। ਤੇਜ਼ ਸਪੀਡ (੧Mbps - ੨Mbps) ਦੇ ਨਾਲ ਬਲੂਟੁੱਥ 5 ਘੱਟ ਊਰਜਾ ਦੀ ਖਪਤ ਕਰੇਗੀ, ਜਿਸ ਨਾਲ ਬੈਟਰੀ ਘੱਟ ਖਰਚ ਹੋਵੇਗੀ। ਇਹ ਤਕਨੀਕ 2.4 ਗੀਗਾਹਰਟਜ਼ ਬੈਂਡ ਨੂੰ ਸਪੋਰਟ ਕਰੇਗੀ।
ਪੁਰਾਣੇ ਵਰਜ਼ਨ ਦੇ ਨਾਲ ਵੀ ਕੰਪੈਟੇਬਲ
ਐੱਸ. ਆਈ. ਜੀ. ਦਾ ਅਨੁਮਾਨ ਹੈ ਕਿ ਇਸ ਨੂੰ 2 ਤੋਂ 6 ਮਹੀਨਿਆਂ ਦੇ ਅੰਦਰ ਕੁਝ ਡਿਵਾਈਸਿਜ਼ ''ਚ ਉਪਲੱਬਧ ਕਰਵਾਇਆ ਜਾਵੇਗਾ। ਬਲੂਟੁੱਥ 5 ਤਕਨੀਕ ਪੁਰਾਣੇ ਵਰਜ਼ਨ ਬਲੂਟੁੱਥ 4.2, 4.1 ਅਤੇ 4.0 ਦੇ ਨਾਲ ਵੀ ਕੰਮ ਕਰੇਗੀ ਅਤੇ ਫਾਈਲਾਂ ਨੂੰ ਟ੍ਰਾਂਸਫਰ ਕੀਤਾ ਜਾ ਸਕੇਗਾ। ਹਾਲਾਂਕਿ ਸਪੀਡ ''ਚ ਕਮੀ ਦੇਖਣ ਨੂੰ ਮਿਲ ਸਕਦੀ ਹੈ।
