Blaupunkt ਨੇ ਭਾਰਤ ''ਚ ਲਾਂਚ ਕੀਤਾ 120 ਵਾਟ ਦਾ ਟਾਵਰ ਸਪੀਕਰ, ਜਾਣੋ ਕੀਮਤ ਤੇ ਖ਼ੂਬੀਆਂ

Tuesday, Apr 25, 2023 - 01:29 PM (IST)

Blaupunkt ਨੇ ਭਾਰਤ ''ਚ ਲਾਂਚ ਕੀਤਾ 120 ਵਾਟ ਦਾ ਟਾਵਰ ਸਪੀਕਰ, ਜਾਣੋ ਕੀਮਤ ਤੇ ਖ਼ੂਬੀਆਂ

ਗੈਜੇਟ ਡੈਸਕ- ਜਰਮਨ ਬ੍ਰਾਂਡ Blaupunkt ਨੇ ਭਾਰਤ 'ਚ ਆਪਣੇ ਨਵੇਂ ਟਾਵਰ ਸਪੀਕਰ Blaupunkt TS120 ਨੂੰ ਲਾਂਚ ਕੀਤਾ ਹੈ। ਇਹ ਇਕ ਪ੍ਰੀਮੀਅਮ ਕੁਆਲਿਟੀ ਦਾ ਸਪੀਕਰ ਹੈ। Blaupunkt TS120 ਨੂੰ ਖ਼ਾਸਤੌਰ 'ਤੇ ਹੋਮ ਐਂਟਰਟੇਨਮੈਂਟ ਲਈ ਪੇਸ਼ ਕੀਤਾ ਗਿਆ ਹੈ। ਇਸ ਸਪੀਕਰ 'ਚ 3 ਇੰਚ ਦਾ ਮਿਡ ਸਪੀਕਰ ਹੈ। ਇਸਤੋਂ ਇਲਾਵਾ ਇਕ 2 ਇੰਚ ਦਾ ਸਿਲਕ ਡੋਮ ਟਵੀਟਰ ਹੈ। ਨਾਲ ਹੀ ਇਸ ਸਪੀਕਰ 'ਚ 6.5 ਇੰਚ ਦਾ ਇਕ ਸਬ-ਵੂਫਰ ਵੀ ਹੈ। Blaupunkt TS120 ਨੂੰ ਲੈ ਕੇ ਕੰਪਨੀ ਨੇ ਪੰਚੀ ਸਾਊਂਡ ਦਾ ਦਾਅਵਾ ਕੀਤਾ ਹੈ। 

Blaupunkt TS120 'ਚ ਕੁਨੈਕਟੀਵਿਟੀ ਲਈ ਬਲੂਟੁੱਥ ਤੋਂ ਇਲਾਵਾ  HDMI ਪੋਰਟ, ARC ਪੋਰਟ ਤੋਂ ਇਲਾਵਾ AUX, USB, ਆਪਟਿਕਲ ਇਨਪੁਟ ਅਤੇ COAXIAL ਪੋਰਟਸ ਮਿਲਦੇ ਹਨ। ਸਪੀਕਰ ਦੇ ਨਾਲ ਕੈਰੋਅਕੇ ਮੋਡ ਅਤੇ ਮਾਈਕ ਤੋਂ ਇਲਾਵਾ ਰਿਮੋਟ ਵੀ ਮਿਲਦਾ ਹੈ। Blaupunkt TS120 ਦੀ ਕੀਮਤ 8,999 ਰੁਪਏ ਰੱਖੀ ਗਈ ਹੈ। ਇਸ ਪਾਰਟੀ ਸਪੀਕਰ ਦੀ ਵਿਕਰੀ ਐਮਾਜ਼ੋਨ ਇੰਡੀਆ 'ਤੇ ਹੋ ਰਹੀ ਹੈ।


author

Rakesh

Content Editor

Related News