5000 ਰੁਪਏ ਤੱਕ ਮਹਿੰਗੇ ਹੋ ਜਾਣਗੇ ਬਾਈਕਸ-ਸਕੂਟਰ

Thursday, Mar 16, 2017 - 11:29 AM (IST)

5000 ਰੁਪਏ ਤੱਕ ਮਹਿੰਗੇ ਹੋ ਜਾਣਗੇ ਬਾਈਕਸ-ਸਕੂਟਰ

ਜਲੰਧਰ- 1 ਅਪ੍ਰੈਲ ਤੋਂ ਸਕੂਟਰ ਅਤੇ ਬਾਈਕਸ ਮਹਿੰਗੇ ਹੋ ਸਕਦੇ ਹਨ ਕਿਉਂਕਿ ਟੂ-ਵ੍ਹੀਲਰ ਕੰਪਨੀਆਂ ਇਨ੍ਹਾਂ ਦੀਆਂ ਕੀਮਤਾਂ ''ਚ ਵਾਧਾ ਕਰਨ ਜਾ ਰਹੀਆਂ ਹਨ। ਕੰਪਨੀਆਂ ਦੇ ਮੁਤਾਬਕ ਵੱਖ-ਵੱਖ ਇੰਜਣ ਵਾਲੇ ਮਾਡਲਾਂ ਦੇ ਹਿਸਾਬ ਨਾਲ 5,000 ਰੁਪਏ ਤੱਕ ਕੀਮਤਾਂ ''ਚ ਵਾਧਾ ਹੋਵੇਗਾ। ਅਜਿਹਾ ਇਸ ਲਈ ਕਿਉਂਕਿ 1 ਅਪ੍ਰੈਲ ਤੋਂ ਆਟੋਮੋਬਾਇਲ ਇੰਡਸਟਰੀ ''ਚ ਬੀ. ਐੱਸ.-4 ਅਮਿਸ਼ਨ ਨਾਮਰਸ ਲਾਗੂ ਹੋ ਜਾਵੇਗਾ। ਨਵੇਂ ਨਾਮਰਸ ਦੇ ਨਾਲ ਬਣਨ ਵਾਲੇ ਮਾਲਡਾਂ ਦੀ ਕਾਸਟ ਜ਼ਿਆਦਾ ਹੈ, ਜਿਸਦਾ ਬੋਝ ਕੰਪਨੀਆਂ ਕਸਟਮਰਜ਼ ''ਤੇ ਪਾਉਣਗੀਆਂ।

ਕੀਮਤ ਵਧਾਉਣ ਦੀ ਵੀ ਤਿਆਰੀ
ਬੀ. ਐੱਸ.-4 ਨਾਮਰਸ ਲਾਗੂ ਹੋਣ ਦੇ ਨਾਲ-ਨਾਲ ਕੰਪਨੀਆਂ ਵੱਲੋਂ ਨਵੇਂ ਮਾਡਲਾਂ ਦੀਆਂ ਕੀਮਤਾਂ ''ਚ ਵਾਧਾ ਵੀ ਕੀਤਾ ਜਾਵੇਗਾ। ਹੀਰੋ ਮੋਟੋਕਾਰਪ ਦੇ ਸਪੋਕਸਪਰਸਨ ਨੇ ਕਿਹਾ ਜ਼ਿਆਦਾਤਰ ਮਾਡਲਸ ਬੀ. ਐੱਸ.-4 ''ਤੇ ਸ਼ਿਫਟ ਹੋ ਗਏ ਹਨ ਅਤੇ ਬੀ. ਐੱਸ.-4 ਵਾਲੇ ਮਾਡਲਸ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀ. ਐੱਸ-4 ਨਾਮਰਸ ਸਕੂਟਰ ਅਤੇ ਮੋਟਰਸਾਈਕਲਾਂ ਦੀ ਕੀਮਤਾਂ ''ਚ 1500 ਰੁਪਏ ਤੱਕ ਦਾ ਮੁਨਾਫਾ ਹੋ ਸਕਦਾ ਹੈ, ਉਥੇ ਬਜਾਜ ਨੇ ਇਸ ਮਹੀਨੇ ਬਾਈਕਸ ਦੀਆਂ ਕੀਮਤਾਂ ''ਚ ਵਾਧਾ ਕਰਨ ਲਈ ਕਿਹਾ ਹੈ। ਕੀਮਤਾਂ ''ਚ ਵਾਧਾ ਇਨਪੁਟ ਕਾਸਟ ਜ਼ਿਆਦਾ ਲੈਵਲ ''ਤੇ ਲੈ ਕੇ ਜਾਣ ਦੀ ਵਜ੍ਹਾ ਹੋਵੇਗੀ। ਕੀਮਤਾਂ ''ਚ ਜ਼ਿਆਦਾ ਮਾਡਲਾਂ ਦੇ ਹਿਸਾਬ ਨਾਲ 5,000 ਰੁਪਏ ਤੱਕ ਰਹਿ ਸਕਦਾ ਹੈ।
ਇੰਡਸਟਰੀ ਦਾ ਕੀ ਕਹਿਣਾ ਹੈ

ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਸ ਦੇ ਡੀ. ਜੀ. ਵਿਸ਼ਣੂ ਮਾਥੁਰ ਨੇ ਦੱਸਿਆ ਕਿ ਅਸੀਂ ਕਿਸੇ ਨਾਲ ਵੀ ਨਾਮਰਸ ''ਚ ਨਰਮੀ ਨਹੀਂ ਚਾਹੁੰਦੇ। ਇੰਡਸਟਰੀ 1 ਅਪ੍ਰੈਲ 2017 ਦੀ ਤੈਅ ਸਮਾਂ ਸੀਮਾ ''ਤੇ ਬੀ. ਐੱਸ.-4 ''ਤੇ ਸ਼ਿਫਟ ਹੋਣ ਦੀ ਲਈ ਤਿਆਰ ਹੈ। ਇੰਡਸਟਰੀ ਨੂੰ 1 ਅਪ੍ਰੈਲ ਦੇ ਬਾਅਦ ਤੋਂ ਅਨਸੋਲਡ ਸਟਾਕਸ ਨੂੰ ਵੇਚਣ ਦੀ ਮਨਜ਼ੂਰੀ ਮਿਲਣੀ ਹੈ।


Related News