ਸਾਲ 2019 ਦੇ 8 ਧਾਂਸੂ ਫੀਚਰਜ਼, ਜਿਨ੍ਹਾਂ ਨੇ ਬਦਲ ਦਿੱਤੀ ਸਮਾਰਟਫੋਨ ਦੀ ਦੁਨੀਆ

12/19/2019 1:13:20 PM

ਗੈਜੇਟ ਡੈਸਕ– ਸਾਲ 2019 ਸਮਾਰਟਫੋਨ ਦੇ ਦੀਵਾਨਿਆਂ ਲਈ ਕਾਫੀ ਸ਼ਾਨਦਾਰ ਰਿਹਾ ਹੈ। ਇਸ ਸਾਲ ਢੇਰ ਸਾਰੇ ਸਮਾਰਟਫੋਨ ਤਾਂ ਲਾਂਚ ਕੀਤੇ ਹੀ ਗਏ, ਨਾਲ ਹੀ ਕੈਮਰਾ ਅਤੇ ਡਿਸਪਲੇਅ ਤੋਂ ਲੈ ਕੇ ਫਿੰਗਰਪ੍ਰਿੰਟ ’ਚ ਵੀ ਕਈ ਤਰ੍ਹਾਂ ਦੀ ਨਵੀਂ ਤਕਨੀਕ ਦੇਖਣ ਨੂੰ ਮਿਲੀ। ਇਥੇ ਅਸੀਂ ਤੁਹਾਨੂੰ ਇਸ ਸਾਲ ਆਏ ਅਜਿਹੇ ਹੀ 8 ਧਾਂਸੂ ਫੀਚਰਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਸਮਾਰਟਫੋਨਜ਼ ਦੀ ਦੁਨੀਆ ਨੂੰ ਇਕ ਸਾਲ ’ਚ ਕਾਫੀ ਹੱਦ ਤਕ ਬਦਲ ਦਿੱਤਾ ਹੈ। 

ਪੰਚ-ਹੋਲ ਫਰੰਟ ਕੈਮਰਾ
ਸਾਲ 2019 ’ਚ ਕਈ ਸਮਾਰਟਫੋਨ ਕੰਪਨੀਆਂ ਨੇ ਡਿਸਪਲੇਅ ’ਚ ਨੌਚ ਦੀ ਥਾਂ ਪੰਚ-ਹੋਲ ਦੇਣ ਦੀ ਕੋਸ਼ਿਸ਼ ਕੀਤੀ। ਫਰੰਟ ਕੈਮਰਾ ਇਸੇ ਪੰਚ ਹੋਲ ’ਚ ਲੁਕਿਆ ਹੁੰਦਾ ਹੈ। ਇਸ ਨਾਲ ਯੂਜ਼ਰਜ਼ ਨੂੰ ਸਕਰੀਨ ’ਚ ਜ਼ਿਆਦਾ ਸਪੇਸ ਮਿਲ ਸਕੀ। ਸਭ ਤੋਂ ਪਹਿਲਾਂ ਪੰਚ ਹੋਲ ਡਿਸਪਲੇਅ ਆਨਰ ਵਿਊ 20 ’ਚ ਦੇਖਣ ਮਿਲਿਆ ਸੀ। ਇਸ ਤੋਂ ਬਾਅਦ ਸੈਮਸੰਗ ਗਲੈਕਸੀ ਐੱਸ10+, ਨੋਟ 10 ਅਤੇ ਵੀਵੋ ਜ਼ੈੱਡ1 ਪ੍ਰੋ ’ਚ ਵੀ ਅਸੀਂ ਪੰਚ-ਹੋਲ ਕੈਮਰਾ ਦੇਖਿਆ। 

48 ਮੈਗਾਪਿਕਸਲ ਕੈਮਰਾ
ਇਹ ਫੀਚਰ ਵੀ ਸਭਤੋਂ ਪਹਿਲਾਂ ਆਨਰ ਵਿਊ 20 ’ਚ ਹੀ ਆਇਆ ਸੀ। 48 ਮੈਗਾਪਿਕਸਲ ਤੋਂ ਇਲਾਵਾ ਫੋਨ ’ਚ 16 ਮੈਗਾਪਿਕਸਲ, 2 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਤਿੰਨ ਹੋਰ ਸੈਂਸਰ ਵੀ ਦਿੱਤੇ ਗਏ ਸਨ। ਆਨਰ ਵਿਊ 20 ਦੀ ਸ਼ੁਰੂਆਤੀ ਕੀਮਤ 37,999 ਰੁਪਏ ਸੀ। ਇਸ ਤੋਂ ਬਾਅਦ ਅਸੀਂ ਵਨਪਲੱਸ 7 ਪ੍ਰੋ, ਸ਼ਾਓਮੀ ਰੈੱਡਮੀ ਨੋਟ 7 ਪ੍ਰੋ ਅਤੇ ਰਿਅਲਮੀ ਐਕਸ ਵਰਗੇ ਸਮਾਰਟਫੋਨ ’ਚ ਵੀ 48 ਮੈਗਾਪਿਕਸਲ ਦਾ ਰੀਅਰ ਕੈਮਰਾ ਦੇਖਿਆ। 

PunjabKesari

ਪਾਪ-ਅਲ ਸੈਲਫੀ ਕੈਮਰਾ
ਫਰੰਟ ਕੈਮਰੇ ’ਚ ਇਕ ਹੋਰ ਨਵਾਂ ਟ੍ਰੈਂਡ ਪਾਪ-ਅਪ ਸੈਲਫੀ ਕੈਮਰਾ ਦਾ ਆਇਆ। ਇਸ ਦਾ ਮਕਸਦ ਵੀ ਯੂਜ਼ਰਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸਕਰੀਨ ਸਪੇਸ ਦੇਣਾ ਸੀ। ਸਭ ਤੋਂ ਪਹਿਲਾਂ ਵੀਵੋ ਨੈਕਸ ’ਚ ਅਸੀਂ ਪਾਪ-ਅਪ ਸੈਲਫੀ ਕੈਮਰਾ ਦੇਖਿਆ। ਇਸ ਤੋਂ ਬਾਅਦ ਰਿਅਲਮੀ ਐਕਸ, ਸ਼ਾਓਮੀ ਰੈੱਡਮੀ ਕੇ20 ਪ੍ਰੋ ਅਤੇ ਵਨਪਲੱਸ 7 ਪ੍ਰੋ ਵਰਗੇ ਕਈ ਸਮਾਰਟਫੋਨਜ਼ ’ਚ ਅਸੀਂ ਇਹ ਫੀਚਰ ਦੇਖਿਆ। 

4000mAh ਦੀ ਬੈਟਰੀ
4000mAh ਦੀ ਬੈਟਰੀ ਦਾ ਫੀਚਰ ਵੀ ਇਸ ਸਾਲ ਆਮ ਹੋ ਗਿਆ। ਨਾ ਸਿਰਫ ਮਹਿੰਗੇ, ਸਗੋਂ 10 ਹਜ਼ਾਰ ਤੋਂ ਘੱਟ ਕੀਮਤ ਵਾਲੇ ਸਮਾਰਟਫੋਨਜ਼ ’ਚ ਵੀ ਹੁਣ 4000mAh ਦ ਬੈਟਰੀ ਮਿਲਣ ਲੱਗੀ ਹੈ। 6,999 ਰੁਪਏ ਦੀ ਕੀਮਤ ਵਾਲੇ ਰੈੱਡਮੀ 7ਏ ਤੋਂ ਲੈ ਕੇ ਰੈੱਡਮੀ ਨੋਟ 8 ਪ੍ਰੋ, ਵੀਵੋ ਯੂ.20, ਰਿਅਲਮੀ 5 ਪ੍ਰੋ ਵਰਗੇ ਮਿਡ ਰੇਂਜ ਸਮਾਰਟਫੋਨਜ਼ ’ਚ ਤੁਹਾਨੂੰ ਇਹ ਬੈਟਰੀ ਮਿਲਦੀ ਹੈ। ਇੰਨਾ ਹੀ ਨਹੀਂ, 11 ਹਜ਼ਾਰ ਰੁਪਏ ਵਾਲੇ ਸੈਮਸੰਗ ਗਲੈਕਸੀ ਐੱਮ30 ’ਚ ਤਾਂ ਕੰਪਨੀ 5000 ਐੱਮ.ਏ.ਐੱਚ. ਦੀ ਬੈਟਰੀ ਲਿਆ। 

PunjabKesari

ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ
ਸਮਾਰਟਫੋਨ ’ਚ ਫਿਜ਼ੀਕਲ ਫਿੰਗਰਪ੍ਰਿੰਟ ਸਕੈਨਰ ਦੀ ਥਾਂ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨੇ ਲੈ ਲਈ। ਇਸ ਤਕਨੀਕ ’ਚ ਫਰੰਟ ਡਿਸਪਲੇਅ ’ਚ ਹੀ ਫਿੰਗਰਪ੍ਰਿੰਟ ਸਕੈਨਰ ਵੀ ਲੁਕਿਆ ਹੁੰਦਾ ਹੈ। ਓਪੋ, ਵਨਪਲੱਸ, ਸੈਮਸੰਗ ਅਤੇ ਵੀਵੋ ਵਰਗੀਆਂ ਕੰਪਨੀਆਂ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਲੈ ਕੇ ਆਈਆਂ। ਜ਼ਿਆਦਾਤਰ ਫਲੈਗਸ਼ਿਪ ਡਿਵਾਈਸਿਜ਼ ’ਚ ਇਹ ਤਕਨੀਕ ਦੇਖਣ ਨੂੰ ਮਿਲੀ।

ਫਾਸਟ ਚਾਰਜਿੰਗ
ਕੰਪਨੀਆਂ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਤੋਂ ਟਾਈਪ-ਸੀ ਪੋਰਟ ’ਤੇ ਸ਼ਿਫਟ ਹੋ ਗਈਆਂ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਸਮਾਰਟਫੋਨਜ਼ ’ਚ ਹੁਣ ਫਾਸਟ ਚਾਰਜਿੰਗ ਫੀਚਰ ਮਿਲਣ ਲੱਗਾ ਹੈ। ਹਾਲ ਹੀ ’ਚ ਲਾਂਚ ਹੋਇਆ ਮਿਡ ਰੇਂਜ ਵੀਵੋ ਐਕਸ 2 ਸਮਾਰਟਫੋਨ 30 ਮਿੰਟ ’ਚ ਹੀ 67 ਫੀਸਦੀ ਚਾਰਜ ਹੋ ਜਾਂਦਾ ਹੈ। 

ਟ੍ਰਿਪਲ ਅਤੇ ਕਵਾਡ ਰੀਅਰ ਕੈਮਰਾ ਸੈੱਟਅਪ
ਦੋ ਰੀਅਰ ਕੈਮਰਾ ਹੁਣ ਬੀਤੀ ਗੱਲ ਹੋ ਗਈ। ਇਸ ਸਾਲ ਰੀਅਰ ਕੈਮਰਾ ’ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ। ਜ਼ਿਆਦਰ ਕੰਪਨੀਆਂ ਨੇ ਤਿੰਨ ਰੀਅਰ ਕੈਮਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਕੈਮਰਾ ’ਚ ਇਕ ਪ੍ਰਾਈਮਰੀ ਸੈਂਸਰ ਤੋਂ ਇਲਾਵਾ, ਵਾਈਡ ਐਂਗਲ ਲੈੱਨਜ਼, ਡੈੱਪਥ ਸੈਂਸਰ ਅਤੇ ਮੈਕ੍ਰੋ ਲੈੱਨਜ਼ ਆਉਣ ਲੱਗ ਗਿਆ ਹੈ। 

ਡਾਰਕ ਮੋਡ
ਡਾਰਕ ਮੋਡ ਨਵਾਂ ਟ੍ਰੈਂਡ ਹੈ। ਲੇਟੈਸਟ ਐਂਡਰਾਇਡ ਆਪਰੇਟਿੰਗ ਸਿਸਟਮ ਐਂਡਰਾਇਡ 10 ਅਤੇ ਐਪਲ ਦੇ ਆਈ.ਓ.ਐੱਸ. 13 ’ਚ ਯੂਜ਼ਰਜ਼ ਨੂੰ ਇਹ ਫੀਚਰ ਮਿਲ ਰਿਹਾ ਹੈ। ਇਸ ਫੀਚਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਯੂਜ਼ਰਜ਼ ਦੀਆਂ ਅੱਖਾਂ ’ਤੇ ਘੱਟ ਦਬਾਅ ਪਵੇਗਾ। 


Related News