21,990 ਰੁਪਏ ''ਚ ਮਿਲ ਰਿਹੈ ਇਹ ਸ਼ਾਨਦਾਰ ਫੀਚਰਸ ਵਾਲਾ ਲੈਪਟਾਪ

Sunday, Dec 18, 2016 - 04:10 PM (IST)

21,990 ਰੁਪਏ ''ਚ ਮਿਲ ਰਿਹੈ ਇਹ ਸ਼ਾਨਦਾਰ ਫੀਚਰਸ ਵਾਲਾ ਲੈਪਟਾਪ

ਜਲੰਧਰ : ਜੇਕਰ ਤੁਸੀਂ ਲੈਪਟਾਪ ਖਰੀਦਣ ਦੇ ਬਾਰੇ ''ਚ ਸੋਚ ਰਹੇ ਹੋ ਤਾਂ ਇਸ ਤੋਂ ਬਿਹਤਰੀਨ ਮੌਕਾ ਸ਼ਾਇਦ ਤੁਹਾਨੂੰ ਫਿਰ ਨਹੀਂ ਮਿਲੇ। ਫਲਿੱਪਕਾਰਟ ਨੇ ਬਿੱਗ ਸ਼ਾਪਿੰਗ ਡੇਜ਼ ਦਾ ਪ੍ਰਬੰਧ ਕੀਤਾ ਹੈ। ਭਾਰਤ ਦੀ ਸਭ ਤੋਂ ਲੋਕਪ੍ਰਿਅ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ''ਤੇ ਆਈ3 ਪ੍ਰੋਸੈਸਰ ਨਾਲ ਲੈਸ ਲੈਪਟਾਪਸ 21,990 ਰੁਪਏ ਦੀ ਸ਼ੁਰੂਆਤੀ ਕੀਮਤ ''ਤੇ ਉਪਲੱਬਧ ਹਨ। ਬਰਾਂਡ ਦੇ ਹਿਸਾਬ ਨਾਲ ਇਸ ਲੈਪਟਾਪਸ ਦੀ ਕੀਮਤ ਵੱਖ-ਵੱਖ ਹੈ।

 

ਹਾਲਾਂਕਿ ਘਰ ਅਤੇ ਦਫਤਰ ''ਚ ਰੈਗੂਲਰ ਇਸਤੇਮਾਲ ਲਈ ਇੰਟੈੱਲ ਕੋਰ ਆਈ3 ਪ੍ਰੋਸੈਸਰ ਨਾਲ ਏਅਰ,  ਡੈਲ, ਐੱਚ. ਪੀ, ਲਿਨੋਵੋ  ਦੇ ਲੈਪਟਾਪਸ ''ਚੋਂ ਕਿਸੇ ਇਕ ਦਾ ਸੰਗ੍ਰਹਿ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਫਲਿੱਪਕਾਰਟ ਦੀ ਬਿੱਗ ਸ਼ਾਪਿੰਗ ਡੇਜ਼ ਸੇਲ 18 ਤੋਂ 21 ਦਸੰਬਰ ਤੱਕ ਚਲੇਗੀ।

 

ਜੇਕਰ ਤੁਸੀਂ ਭਾਰਤੀ ਕੰਪਨੀ ਨੂੰ ਐਹਮਿਅਤ ਦੇਣਾ ਚਾਹੁੰਦੇ ਹੋ ਤਾਂ ਮਾਇਕ੍ਰਮੈਕਸ 21,990 ਰੁਪਏ (15 ਫ਼ੀਸਦੀ ਡਿਸਕਾਊਂਟ) ''ਚ ਲੈਪਟਾਪ (Micromax Alpha Core i3 5th Gen) ਨੂੰ ਵੇਚ ਰਹੀ ਹੈ ਜਿਸ ''ਚ ਆਈ3 ਪ੍ਰੋਸੈਸਰ ਤੋਂ ਇਲਾਵਾ 6 ਜੀ. ਬੀ. ਰੈਮ, 64 ਬਿਟ ਵਿੰਡੋਜ਼ 10 ਓ. ਐੱਸ, 500 ਜੀ. ਬੀ. ਹਾਰਡ ਡਿਸਕ,  15.6 ਇੰਚ ਦੀ ਡਿਸਪਲੇ ਆਦਿ ਜਿਹੇ ਫੀਚਰਸ ਮਿਲਣਗੇ।ਫਲਿੱਪਕਾਰਟ ਦੇ ਬਿਲ ਸ਼ਾਪਿੰਗ ਡੇਜ਼ ''ਚ ਇਹ ਇਕ ਬੈਸਟ ਡੀਲ ਹੈ ਕਿਉਂਕਿ 21,990 ਰੁਪਏ ''ਚ ਅਜਿਹੇ ਫੀਚਰਸ ਦੀ ਪੇਸ਼ਕਸ਼ ਫਿਲਹਾਲ ਕਿਸੇ ਹੋਰ ਕੰਪਨੀ ਦੁਆਰਾ ਨਹੀਂ ਕੀਤੀ ਗਈ ਹੈ। ਜੇਕਰ ਤੁਹਾਨੂੰ ਮਾਇਕ੍ਰੋਮੈਕਸ ਬਰਾਂਡ ਪਸੰਦ ਹੈ ਤਾਂ ਤੁਸੀਂ ਇਸ ਲੈਪਟਾਪ ਨੂੰ ਖਰੀਦ ਸਕਦੇ ਹੋ।  ਇਸ ਤੋਂ ਇਲਾਵਾ 117 ਯੂਜ਼ਰਸ ਦੁਆਰਾ ਮਾਇਕ੍ਰੋਮੈਕਸ ਅਲਫਾ ਨੂੰ 5 ਸਟਾਰ, 39 ਯੂਜ਼ਰਸ ਦੁਆਰਾ 4 ਸਟਾਰ, 20 ਯੂਜ਼ਰਸ ਨੇ 3 ਸਟਾਰ ਦਿੱਤੇ ਗਏ ਹਨ।


Related News