ਟਾਟਾ ਸਕਾਈ ਦੇ ਗਾਹਕ ਮੁਫਤ ’ਚ ਦੇਖ ਸਕਦੇ ਹਨ ਇਹ 3 ਚੈਨਲ : ਰਿਪੋਰਟ

Saturday, Feb 15, 2020 - 03:07 PM (IST)

ਟਾਟਾ ਸਕਾਈ ਦੇ ਗਾਹਕ ਮੁਫਤ ’ਚ ਦੇਖ ਸਕਦੇ ਹਨ ਇਹ 3 ਚੈਨਲ : ਰਿਪੋਰਟ

ਗੈਜੇਟ ਡੈਸਕ– ਟਾਟਾ ਸਕਾਈ ਦੇ ਗਾਹਕ ਹੁਣ 3 ਨਵੇਂ ਚੈਨਲ ਮੁਫਤ ’ਚ ਦੇਖ ਸਕਦੇ ਹਨ। ਟੈਲੀਕਾਮ ਖਬਰਾਂ ਦੇ ਫੋਕਸ ਕਰਨ ਵਾਲੀ ਇਕ ਵੈੱਬਸਾਈਟ ਦੀ ਰਿਪੋਰਟ ’ਤੇ ਭਰੋਸਾ ਕੀਤਾ ਜਾਵੇ ਤਾਂ ਕੰਪਨੀ ਨੇ ਇਨ੍ਹਾਂ ਤਿੰਨਾਂ ਚੈਨਲਾਂ ਨੂੰ ਫ੍ਰੀ-ਟੂ-ਏਅਰ (FTA) ਕੰਪਲੀਮੈਂਟਰੀ ਪੈਕ ਤਹਿਤ ਪੇਸ਼ ਕੀਤਾ ਹੈ ਅਤੇ ਟਾਟਾ ਸਕਾਈ ਦੇ ਗਾਹਕ ਇਨ੍ਹਾਂ ਨੂੰ ਬਿਨਾਂ ਸ਼ੁਲਕ ਦਿੱਤੇ ਦੇਖ ਸਕਦੇ ਹਨ। ਕੰਪਨੀ ਗਾਹਕਾਂ ਨੂੰ ਲੁਭਾਉਣ ਲਈ ਲਗਾਤਾਰ ਨਵੇਂ ਆਫਰਜ਼ ਪੇਸ਼ ਕਰ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਟਾਟਾ ਸਕਾਈ ਨੇ ਆਪਣੇ ਸਟੈਂਡਰਡ-ਡੈਫਿਨੇਸ਼ਨ (ਐੱਸ.ਡੀ.) ਸੈੱਟ-ਟਾਪ ਬਾਕਸ ਨੂੰ ਬੰਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਕੰਪਨੀ ਐੱਸ.ਡੀ. ਬਾਕਸ ਦੀ ਕੀਮਤ ’ਚ ਹਾਈ-ਡੈਫਿਨੇਸ਼ਨ (ਐੱਚ.ਡੀ.) ਬਾਕਸ ਵੇਚ ਰਹੀ ਹੈ। ਇਸ ਤੋਂ ਇਲਾਵਾ ਹਾਲ ਹੀ ’ਚ ਟਾਟਾ ਸਕਾਈ ਨੇ ਗਾਹਕਾਂ ਲਈ Jingalala Appiness ਆਫਰ ਵੀ ਪੇਸ਼ ਕੀਤਾ ਹੈ, ਜਿਸ ਤਹਿਤ ਗਾਹਕ ਟਾਟਾ ਸਕਾਈ ਮੋਬਾਇਲ ਐਪ ਦੇ ਕੰਟੈਂਟ ਨੂੰ ਮੁਫਤ ’ਚ ਐਕਸੈਸ ਕਰ ਸਕਦੇ ਹਨ। ਹੁਣ ਨਵੇਂ ਆਫਰ ’ਚ ਗਾਹਕਾਂ ਨੂੰ ਤਿੰਨ ਮੁਫਤ ਚੈਨਲ ਦਿੱਤੇ ਜਾ ਰਹੇ ਹਨ। 

ਰਿਪੋਰਟ ’ਚ DreamDTH ਦਾ ਹਵਾਲਾ ਦੇ ਕੇ ਦਾਅਵਾ ਕੀਤਾ ਗਿਆ ਹੈ ਕਿ ਟਾਟਾ ਸਕਾਈ ਹੁਣ Sahara Samay, R9 TV ਅਤੇ Nandighosa TV ਚੈਨਲ ਨੂੰ ਬਿਨਾਂ ਕਿਸੇ ਸ਼ੁਲਕ ਦੇ ਦੇਖ ਸਕਦੇ ਹਨ। ਕੰਪਨੀ ਦੀ ਵੈੱਬਸਾਈਟ ਮੁਤਾਬਕ, Sahara Samay ਟਾਟਾ ਸਕਾਈ ਕੁਨੈਕਸ਼ ’ਚ ਚੈਨਲ ਨੰਬਰ 1157 ’ਚ ਆਉਂਦਾ ਹੈ। ਉਥੇ ਹੀ R9 TV ਅਤੇ Nandighosa TV ਨੂੰ ਗਾਹਕ 586 ਅਤੇ 1776 ’ਚ ਦੇਖ ਸਕਦੇ ਹਨ। ਇਹ ਦੋਵੇਂ ਖੇਤਰੀ ਚੈਨਲ ਹਨ। ਇਸ ਤੋਂ ਅਲੱਗ ਮੰਗਲਵਾਰ ਨੂੰ ਇਕ ਰਿਪੋਰਟ ਸਾਹਮਣੇ ਆਈ ਸੀ, ਜਿਸ ਵਿਚ ਟਾਟਾ ਸਕਾਈ ਦੁਆਰਾ ਘੱਟੋ-ਘੱਟ ਰੀਚਾਰਜ ਦੀ ਕੀਮਤ ਨੂੰ 150 ਫੀਸਦੀ ਤਕ ਵਧਾਏ ਜਾਣ ਦੀ ਗੱਲ ਕਹੀ ਗਈ ਸੀ। ਇਸ ਦਾ ਮਤਲਬ ਹੈ ਕਿ ਹੁਣ ਗਾਹਕਾਂ ਨੂੰ ਘੱਟੋ-ਘੱਟ ਰੀਚਾਰਜ 20 ਰੁਪਏ ਦੇ ਬਜਾਏ 50 ਰੁਪਏ ਸ਼ੁਲਕ ਦੇਣਾ ਹੋਵੇਗਾ। ਦੱਸ ਦੇਈਏ ਕਿ ਏਅਰਟੈੱਲ ਡਿਜੀਟਲ ਟੀਵੀ ਅਤੇ ਡੀ2ਐੱਚ ਦੇ ਘੱਟੋ-ਘੱਟ ਰੀਚਾਰਜ ਦਾ ਸ਼ੁਲਕ ਵੀ 50 ਰੁਪਏ ਹੈ। ਉਥੇ ਹੀ ਡਿਸ਼ ਟੀਵੀ ਦੇ ਘੱਟੋ-ਘੱਟ ਰੀਚਾਰਜ ਦਾ ਸ਼ੁਲਕ 10 ਰੁਪਏ ਹੈ।


Related News