70 ਲੱਖ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ ''ਭੀਮ'' ਐਪ
Sunday, Jan 08, 2017 - 12:26 PM (IST)
.jpg)
ਜਲੰਧਰ-ਡਿਜੀਟਲ ਲੈਣ-ਦੇਣ ਲਈ ਸਰਕਾਰੀ ਐਪ ''ਭੀਮ'' ਨੂੰ ਹੁਣ ਤੱਕ 50 ਲੱਖ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ। ਕੇਂਦਰੀ ਵਪਾਰ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਗੱਲ ਸ਼ਨੀਵਾਰ ਇਥੇ ਭਾਜਪਾ ਦੀ 2 ਦਿਨਾ ਕੌਮੀ ਕਾਰਜਕਾਰਨੀ ਦੇ ਆਖਰੀ ਦਿਨ ਬੈਠਕ ਵਿਚ ਪਾਸ ਕੀਤੇ ਗਏ ਆਰਥਿਕ ਮਤੇ ਦੀ ਜਾਣਕਾਰੀ ਦੇਣ ਲਈ ਸੱਦੀ ਗਈ ਪ੍ਰੈੱਸ ਕਾਨਫਰੰਸ ਵਿਚ ਦਿੱਤੀ।
ਉਨ੍ਹਾਂ ਇਸ ਨੂੰ ਇਕ ਕ੍ਰਾਂਤੀਕਾਰੀ ਕਦਮ ਦੱਸਦਿਆਂ ਕਿਹਾ ਕਿ ਇਸ ਰਾਹੀਂ ਹਰ ਤਰ੍ਹਾਂ ਦਾ ਲੈਣ-ਦੇਣ ਸਾਹਮਣੇ ਆ ਜਾਵੇਗਾ ਅਤੇ ਆਮਦਨ ਕਰ ਵਸੂਲਣਾ ਸੌਖਾ ਹੋ ਜਾਵੇਗਾ। ਇਸ ਸਮੇਂ ਭਾਰਤ ਦੇ 24 ਲੱਖ ਵਿਅਕਤੀ ਹੀ ਆਪਣੀ ਸਾਲਾਨਾ ਆਮਦਨ ਨੂੰ 10 ਲੱਖ ਰੁਪਏ ਤੋਂ ਵੱਧ ਦੱਸਦੇ ਹਨ। ਇਸ ਨਾਲ ਆਮਦਨ ਕਰ ਦੇਣ ਵਾਲਿਆਂ ਦੀ ਗਿਣਤੀ ''ਚ ਭਾਰੀ ਵਾਧਾ ਹੋ ਸਕੇਗਾ।