WhatsApp ’ਤੇ ਕੋਰੋਨਾਵਾਇਰਸ ਨੂੰ ਲੈ ਕੇ ਮਿਲੇ ਇਹ ਮੈਸੇਜ ਤਾਂ ਹੋ ਜਾਓ ਸਾਵਧਾਨ

03/09/2020 6:03:18 PM

ਗੈਜੇਟ ਡੈਸਕ– ਦੁਨੀਆ ਭਰ ਲਈ ਇਸ ਸਮੇਂ ਕੋਰੋਨਾਵਾਇਰਸ ਇਕ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹੇ ’ਚ ਵਟਸਐਪ ’ਤੇ ਕੋਰੋਨਾਵਾਇਰਸ ਨੂੰ ਲੈ ਕੇ ਫਰਜ਼ੀ ਮੈਸੇਜ ਭੇਜੇ ਜਾ ਰਹੇ ਹਨ ਜਿਨ੍ਹਾਂ ’ਚ ਇਸ ਬੀਮਾਰੀ ਦੇ ਇਲਾਜ ਦੇ ਅਜੀਬੋ-ਗਰੀਬ ਤਰੀਕੇ ਦੱਸੇ ਗਏ ਹਨ। ਵਟਸਐਪ ’ਤੇ ਮੈਸੇਜਿਸ ਰਾਹੀਂ ਫਰਜ਼ੀ ਜਾਣਕਾਰੀਆਂ ਯੂਜ਼ਰਜ਼ ਤਕ ਪਹੁੰਚਾਈਆਂ ਜਾ ਰਹੀਆਂ ਹਨ, ਅਜਿਹੇ ’ਚ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਕੁਝ ਅਜਿਹੇ ਹੀ ਵਟਸਐਪ ਮੈਸਜਿਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਜਿਨ੍ਹਾਂ ’ਤੇ ਤੁਸੀਂ ਬਿਲਕੁਲ ਵੀ ਧਿਆਨ ਨਹੀਂ ਦੇਣਾ ਕਿਉਂਕਿ ਇਹ ਫੇਕ ਹਨ। 

PunjabKesari

1. ਵਟਸਐਪ ’ਤੇ ਇਕ ਮੈਸੇਜ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਗਰਮ ਪਾਣੀ ਨਾਲ ਨਹਾਉਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ। ਇਸ ਮੈਸੇਜ ’ਤੇ ਬਿਲਕੁਲ ਵਿਸ਼ਵਾਸ ਨਾ ਕਰੋ ਕਿਉਂਕਿ ਕਿਸੇ ਵੀ ਡਾਕਟਰ ਜਾਂ ਹੈਲਥ ਆਰਗਨਾਈਜੇਸ਼ਨ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। 

2. ਦੂਜੇ ਮੈਸੇਜ ’ਚ ਕਿਹਾ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਕੋਰੀਅਰ ਜਾਂ ਪਾਰਸਲ ਰਿਸੀਵ ਕਰਨ ਨਾਲ ਵੀ ਫੈਲ ਸਕਦਾ ਹੈ। ਇਸ ਮੈਸੇਜ ’ਤੇ ਵਿਸ਼ਵਾਸ ਨਾ ਕਰੋ ਅਤੇ ਨਾ ਹੀ ਇਸ ਨੂੰ ਅੱਗੇ ਫਾਰਵਰਡ ਕਰੋ।

3. ਮੱਛਰਾਂ ਦੇ ਕੱਟਣ ਨਾਲ ਇਹ ਵਾਇਰਸ ਫੈਲਣ ਵਾਲਾ ਮੈਸੇਜ ਗਲਤ ਹੈ। ਅਜੇ ਤਕ ਕਿਸੇ ਡਾਕਟਰ, ਵਿਗਿਆਨੀ ਜਾਂ ਰਿਸਰਚਰ ਨੇ ਕੋਰੋਨਾਵਾਇਰਸ ਇਨਫੈਕਸ਼ਨ ਦੇ ਮੱਛਰਾਂ ਦੇ ਕੱਟਣ ਨਾਲ ਫੈਲਣ ਦੀ ਗੱਲ ਨਹੀਂ ਕੀਤੀ। ਜੇਕਰ ਤੁਹਾਡੇ ਫੋਨ ’ਚ ਇਸ ਤਰ੍ਹਾਂ ਦਾ ਕੋਈ ਮੈਸੇਜ ਆਉਂਦਾ ਹੈ ਤਾਂ ਉਸ ਨੂੰ ਡਿਲੀਟ ਕਰ ਦਿਓ। 

4. ਵਟਸਐਪ ਮੈਸੇਜਿਸ ’ਚ ਕਿਹਾ ਜਾ ਰਿਹਾ ਹੈ ਕਿ ਸਰੀਰ ’ਤੇ ਅਲਕੋਹਲ ਜਾਂ ਕੈਲੋਰੀਨ ਦੇ ਛਿੜਕਾਅ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ। ਇਹ ਮੈਸੇਜ ਬਿਲਕੁਲ ਗਲਤ ਹੈ। ਜੇਕਰ ਤੁਹਾਨੂੰ ਕੋਈ ਅਜਿਹਾ ਮੈਸੇਜ ਭੇਜਦਾ ਹੈ ਤਾਂ ਸੈਂਡਰ ਨੂੰ ਮੈਸੇਜ ਜਾਂ ਕਾਲ ਕਰਕੇ ਇਸ ਮੈਸੇਜ ਦੇ ਫਰਜ਼ੀ ਹੋਣ ਦੀ ਜਾਣਕਾਰੀ ਦਿਓ।

5. ਪਾਲਤੂ ਜਾਨਵਰ ਤੋਂ ਕੋਰੋਨਾਵਾਇਰਸ ਦੇ ਫੈਲਣ ਵਾਲਾ ਮੈਸੇਜ ਵੀ ਗਲਤ ਹੈ। ਹੁਣ ਤਕ ਅਜਿਹੀ ਕੋਈ ਰਿਪੋਰਟ ਨਹੀਂ ਆਈ ਜਿਸ ਵਿਚ ਕਿਹਾ ਗਿਆ ਹੋਵੇ ਕਿ ਪਾਲਤੂ ਜਾਨਵਰਾਂ ਨੂੰ ਛੂਹਣ ਜਾਂ ਉਨ੍ਹਾਂ ਦੇ ਨਾਲ ਖੇਡਣ ਨਾਲ ਕੋਰੋਨਾਵਾਇਰਸ ਫੈਲਦਾ ਹੈ। 

6. ਇਨ੍ਹਾਂ ਤੋਂ ਇਲਾਵਾ ਵਟਸਐਪ ’ਤੇ ਕਈ ਅਜਿਹੇ ਫਰਜ਼ੀ ਮੈਸੇਜ ਆ ਰਹੇ ਹਨ ਜਿਨ੍ਹਾਂ ’ਚ ਕੋਰੋਨਾਵਾਇਰਸ ਤੋਂ ਬਚਾਅ ਦੇ ਗਲਤ ਤਰੀਕੇ ਦੱਸੇ ਗਏ ਹਨ। ਇਨ੍ਹਾਂ ਮੈਸੇਜਿਸ ਤੋਂ ਸਾਵਧਾਨ ਰਹੇ ਅਤੇ ਆਪਣੇ ਪਿਰਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਵੀ ਇਸ ਬਾਰੇ ਸਹੀ ਜਾਣਕਾਰੀ ਦਿਓ। 

ਇਹ ਵੀ ਪੜ੍ਹੋ– ਕਟਹਲ ਨਾਲ ਚਾਰਜ ਹੋਵੇਗਾ ਸਮਾਰਟਫੋਨ, ਜਾਣੋ ਕਿਵੇਂ ਕੰਮ ਕਰੇਗੀ ਟੈਕਨਾਲੋਜੀ


Related News