ਖਬਰਦਾਰ! ਜੇਕਰ ਫੇਸਬੁੱਕ ’ਤੇ ਪਾਈ ਅਜਿਹੀ ਪੋਸਟ ਤਾਂ ਬੰਦ ਹੋ ਸਕਦੈ ਤੁਹਾਡਾ ਅਕਾਊਂਟ

09/23/2020 2:00:34 AM

ਗੈਜੇਟ ਡੈਸਕ—ਫੇਸਬੁੱਕ ’ਤੇ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਗਲਤ ਪੋਸਟ ਕਰਨ ਵਾਲਿਆਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ। ਦਰਅਸਲ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਕਿਹਾ ਹੈ ਕਿ ਉਸ ਵੱਲੋਂ ਉਨ੍ਹਾਂ ਫੇਸਬੁੱਕ7 ਗਰੁੱਪ ਅਤੇ ਪੇਜ਼ ਨੂੰ ਬੰਦ ਕੀਤਾ ਜਾ ਰਿਹਾ ਹੈ ਜੋ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਗਲਤ ਜਾਣਕਾਰੀ ਫੈਲਾ ਰਹੇ ਹਨ। ਨਾਲ ਹੀ ਕੋਰੋਨਾ ਵੈਕਸੀਨ ਦੇ ਇਸਤੇਮਾਲ ਦੀ ਸਲਾਹ ਦੇ ਰਹੇ ਹਨ। ਇਨ੍ਹਾਂ ਹੀ ਨਹੀਂ ਕੋਰੋਨਾ ਵਾਇਰਸ ਵੈਕਸੀਨ ਦੀ ਭਵਿੱਖਬਾਣੀ ਕਰਨ ਵਾਲੇ ਫੇਸਬੁੱਕ ਗਰੁੱਪ ਅਤੇ ਪੇਜ਼ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ।

ਫੇਸਬੁੱਕ ਕਈ ਪੱਧਰ ’ਤੇ ਕੰਮ ਕਰ ਰਿਹਾ
ਫੇਸਬੁੱਕ ਵੱਲੋਂ ਆਸਟ੍ਰੇਲੀਅਨ ਸੈਲੇਕਟ ਕਮੇਟੀ ਆਨ ਫਾਰੇਨ ਇੰਟਰਫੇਸ ਨੂੰ ਡਾਕਿਊਮੈਂਟ ਦਾਖਲ ਕਰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਦੁਨੀਆ ਭਰ ’ਚ ਪਾਰਟਨਰ ਅਤੇ ਪਾਲਿਸੀ ਮੇਕਰ ਨਾਲ ਮਿਲ ਕੇ ਗਲਤ ਸੂਚਨਾਵਾਂ ਫੈਲਾਉਣ ਵਾਲੇ ਫੇਸਬੁੱਕ ਨੂੰ ਬੰਦ ਕੀਤਾ ਜਾ ਰਿਹਾ ਹੈ। ਫੇਸਬੁੱਕ ਨੇ ਕਿਹਾ ਕਿ ਅਸੀਂ ਯੂਜ਼ਰਸ ਤਕ ਵੈਕਸੀਨ ਨੂੰ ਲੈ ਕੇ ਸਟੀਕ ਜਾਣਕਾਰੀ ਪਹੁੰਚਾਉਣ ਨੂੰ ਲੈ ਕੇ ਵਚਨਬੱਧ ਹਾਂ। ਇਸ ਦੇ ਲਈ ਸਾਡੇ ਵੱਲੋਂ ਕਈ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਵੈਕਸੀਨ ਦੀ ਗਲਤ ਜਾਣਕਾਰੀ ਨੂੰ ਫੈਲਾਉਣ ਤੋਂ ਰੋਕਿਆ ਜਾ ਸਕੇ।

ਮੰਥਲੀ ਬੇਸਿਸ ’ਤੇ ਜਾਣਕਾਰੀ ਦੇਣ ਦੇ ਹੁਕਮ
ਫੇਸਬੁੱਕ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਨਾਲ ਉਨ੍ਹਾਂ ਵੱਲੋਂ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਯੂਜ਼ਰਸ ਤੱਕ ਆਫੀਸ਼ੀਅਲ ਸੂਚਨਾ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ। ਇਸ ਕੰਮ ’ਚ ਸਾਡੀ ਮਦਦ ਆਸਟ੍ਰੇਲੀਆਈ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਕਰ ਰਿਹਾ ਹੈ। ਕੰਪਨੀ ਵੱਲੋਂ ਡਿਸਪਲੇਅ ਦਿੱਤੇ ਜਾਣਕਾਰੀ ਹਰ ਉਸ ਇਕ ਯੂਜ਼ਰਜ਼ ਤੱਕ ਪਹੁੰਚ ਰਹੀ ਹੈ ਜੋ ਕੋਰੋਨਾ ਵਾਇਰਸ ਨਾਲ ਜੁੜੀ ਪੋਸਟ ਸਰਚ ਕਰਦੇ ਹਨ। ਯੂਰਪੀਅਨ ਕਮਿਸ਼ਨ ਵੱਲੋਂ ਹਾਲ ਹੀ ’ਚ ਫੇਸਬੁੱਕ, ਟਵਿੱਟਰ ਅਤੇ ਗੂਗਲ ਸਮੇਤ ਕਈ ਸੋਸ਼ਲ ਮੀਡੀਆ ਕੰਪਨੀ ਨੂੰ ਕਿਹਾ ਗਿਆ ਹੈ ਕਿ ਉਹ ਹਰ ਮਹੀਨੇ ਦੇ ਹਿਸਾਬ ਨਾਲ ਕੋਵਿਡ-19 ਨਾਲ ਜੁੜੀ ਗਲਤ ਸੂਚਨਾਵਾਂ ਨੂੰ ਆਪਣੇ ਪਲੇਟਫਾਰਮ ’ਤੇ ਡਿਸਪਲੇਅ ਕਰੋ। ਨਾਲ ਹੀ ਮੰਥਲੀ ਬੇਸਿਸ ’ਤੇ ਇਸ ਦੇ ਬਾਰੇ ’ਚ ਅਥਾਰਿਟੀ ਨੂੰ ਵੀ ਡਾਟਾ ਉਪਲੱਬਧ ਕਰਵਾਉਣ। 

ਗਲਤ ਸੂਚਨਾ ’ਤੇ ਪੂਰੀ ਤਰ੍ਹਾਂ ਰੋਕ ਨਹੀਂ
ਫੇਸਬੁੱਕ ਨੇ ਕਿਹਾ ਕਿ ਉਸ ਵੱਲੋਂ ਸੰਬੰਧਿਤ ਅਥਾਰਿਟੀ ਨੂੰ ਉਨ੍ਹਾਂ ਟੌਪ ਫੇਸਬੁੱਕ ਗਰੁੱਪ ਅਤੇ ਪੇਜ਼ ਦੀ ਜਾਣਕਾਰੀ ਦਿੱਤੀ ਗਈ ਹੈ ਜੋ ਵੈਕਸੀਨ ਨੂੰ ਲੈ ਕੇ ਗਲਤ ਸੂਚਨਾਵਾਂ ਫੈਲਾਉਣ ਦਾ ਕੰਮ ਕਰਦੇ ਹਨ। ਨਾਲ ਹੀ ਕੰਪਨੀ ਗਲਤ ਸੂਚਨਾਵਾਂ ਦੀ ਲੇਬਲਿੰਗ ਕਰ ਰਹੀ ਹੈ ਜਿਸ ਨਾਲ ਇਨ੍ਹਾਂ ਨੂੰ ਫੈਲਾਉਣ ਤੋਂ ਰੋਕਿਆ ਜਾ ਸਕੇ। ਕੰਪਨੀ ਨੇ ਮੰਨਿਆ ਕਿ ਗਲਤ ਸੂਚਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਫਿਰ ਵੀ ਨਹੀਂ ਰੋਕਿਆ ਜਾ ਸਕਿਆ ਹੈ ਪਰ ਕੰਪਨੀ ਇਸ ਦਿਸ਼ਾ ’ਚ ਤੇਜ਼ੀ ਨਾਲ ਵਧ ਰਹੀ ਹੈ। ਫੇਸਬੁੱਕ ਨੇ ਕਿਹਾ ਕਿ ਉਸ ਵੱਲੋਂ ਹਾਲ ਹੀ ’ਚ ਕੋਵਿਡ-19 ਲਈ ਇਕ ਵੱਖ ਸੈਕਸ਼ਨ "Facts about Covid-19" ਲਾਂਚ ਕੀਤਾ ਗਿਆ ਹੈ ਜਿਥੇ WHO ਵੱਲੋਂ ਕੋਰੋਨਾ ਵਾਇਰਸ ਨਾਲ ਜੁੜੀ ਸਹੀ ਜਾਣਕਾਰੀ ਦਿੱਤੀ ਜਾਂਦੀ ਹੈ।


Karan Kumar

Content Editor

Related News