ਸਸਤਾ ਹੋਇਆ Samsung ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਨ, ਇੰਨੀ ਘਟੀ ਕੀਮਤ

8/7/2020 1:44:05 PM

ਗੈਜੇਟ ਡੈਸਕ– ਦੁਨੀਆ ’ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਸੈਮਸੰਗ ਦਾ ਪ੍ਰਸਿੱਧ ਸਮਾਰਟਫੋਨ Galaxy A51 ਭਾਰਤ ’ਚ ਸਸਤਾ ਹੋ ਗਿਆ ਹੈ। ਇਸ ਸਮਾਰਟਫੋਨ ਦੇ ਸ਼ੁਰੂਆਤ ਮਾਡਲ ਦੀ ਕੀਮਤ ਘੱਟ ਕੀਤੀ ਗਈ ਹੈ। ਗਲੈਕਸੀ ਏ51 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ’ਚ 1500 ਰੁਪਏ ਦੀ ਕਟੌਤੀ ਕੀਤੀ ਗਈ ਹੈ। ਕਟੌਤੀ ਤੋਂ ਬਾਅਦ ਇਸ ਦੀ ਕੀਮਤ 23,999 ਰੁਪਏ ਤੋਂ ਘੱਟ ਕੇ 22,499 ਰੁਪਏ ਰਹਿ ਗਈ ਹੈ। 

ਦੱਸ ਦੇਈਏ ਕਿ ਸੈਮਸੰਗ ਗਲੈਕਸੀ ਏ51 ਨੂੰ ਗਲੋਬਲੀ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ। ਸਾਲ 2020 ਦੀ ਪਹਿਲੀ ਤਿਮਾਹੀ ’ਚ ਜਨਵਰੀ ਤੋਂ ਮਾਰਚ ਤਕ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਐਂਡਰਾਇਡ ਸਮਾਰਟਫੋਨ ਰਿਹਾ ਹੈ। 

 

Samsung Galaxy A51 ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ FHD+, ਅਮੋਲੇਡ Infinity-O
ਪ੍ਰੋਸੈਸਰ    - 10nm Exynos 9611
ਕਾਰਡ ਸੁਪੋਰਟ    - 512GB
ਸਕਿਓਰਿਟੀ    - ਸਕਰੀਨ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਰਿਕੋਗਨੀਸ਼ਨ ਫੀਚਰ
ਰੀਅਰ ਕੈਮਰਾ    - 48MP+5MP+5MP+12MP ਕਵਾਡ ਕੈਮਰਾ
ਖ਼ਾਸ ਕੈਮਰਾ ਫੀਚਰਜ਼    - ਸਟੇਡੀ ਵੀਡੀਓ UHD ਰਿਕਾਰਡਿੰਗ ਅਤੇ AR ਡੂਡਲ
ਫਰੰਟ ਕੈਮਰਾ    - 32MP
ਬੈਟਰੀ    - 4,000mAh
ਖ਼ਾਸ ਫੀਚਰ    - 15 ਵਾਟ ਫਾਸਟ ਚਾਰਜਿੰਗ


Rakesh

Content Editor Rakesh