100 ਰੁਪਏ ਤੋਂ ਵੀ ਘੱਟ ਕੀਮਤ ''ਚ ਇਹ ਕੰਪਨੀਆਂ ਦੇ ਰਹੀਆਂ ਹਨ ਸ਼ਾਨਦਾਰ ਪਲਾਨਸ

06/18/2018 11:47:15 AM

ਜਲੰਧਰ— ਅੱਜ ਦੇ ਸਮੇਂ 'ਚ ਜਿਓ, ਏਅਰਟੈੱਲ ਅਤੇ ਵੋਡਾਫੋਨ ਵਰਗੀਆਂ ਕੰਪਨੀਆਂ ਆਪਣੇ ਗਾਹਕਾਂ ਲਈ ਕਈ ਆਕਰਸ਼ਕ ਪਲਾਨਸ ਪੇਸ਼ ਕਰ ਰਹੀਆਂ ਹੈ। ਹਾਲ ਹੀ 'ਚ ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਲਈ ਡਬਲ ਧਮਾਕਾ ਆਫਰ ਪੇਸ਼ ਕੀਤਾ ਹੈ, ਜਿਸ ਵਿਚ 1.5 ਜੀ.ਬੀ. ਵਾਧੂ ਡਾਟਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਓ ਦੇ 100 ਰੁਪਏ ਤੋਂ ਘੱਟ ਕੀਮਤ 'ਚ ਵੀ ਕਈ ਸ਼ਾਨਦਾਰ ਪਲਾਨਸ ਹਨ। ਆਓ ਜਾਣਦੇ ਹਾਂ ਇਨ੍ਹਾਂ ਪਲਾਨਸ ਬਾਰੇ-

ਰਿਲਾਇੰਸ ਜਿਓ ਦੇ ਪ੍ਰੀਪੇਡ ਪਲਾਨ
19 ਰੁਪਏ ਦਾ ਪਲਾਨ

ਇਸ ਵਿਚ ਗਾਹਕਾਂ ਨੂੰ ਰੋਜ਼ਾਨਾ 0.15 ਜੀ.ਬੀ. ਡਾਟਾ ਮਿਲਦਾ ਹੈ। ਨਾਲ ਹੀ ਇਸ ਵਿਚ ਗਾਹਕਾਂ ਨੂੰ ਅਨਲਿਮਟਿਡ ਵੁਆਇਸ ਕਾਲ ਦੇ ਨਾਲ 20 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। 

52 ਰੁਪਏ ਦਾ ਪਲਾਨ
ਇਸ ਪਲਾਨ 'ਚ ਗਾਹਕਾਂ ਨੂੰ 1.05 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਵਿਚ ਗਾਹਕਾਂ ਨੂੰ 70 ਐੱਸ.ਐੱਮ.ਐੱਸ. ਦੇ ਨਾਲ ਅਨਲਿਟਿਡ ਵੁਆਇਸ ਕਾਲ ਦੀ ਸੁਵਿਧਾ 7 ਦਿਨਾਂ ਲਈ ਮਿਲ ਰਹੀ ਹੈ। 

98 ਰੁਪਏ ਦਾ ਪਲਾਨ
98 ਰੁਪਏ ਦੇ ਰੀਚਾਰਜ 'ਚ ਅਨਲਿਮਟਿਡ ਵੁਆਇਸ ਕਾਲ ਦੇ ਨਾਲ 300 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। 28 ਦਿਨਾਂ ਦੀ ਮਿਆਦ 'ਚ ਗਾਹਕਾਂ ਨੂੰ 2 ਜੀ.ਬੀ. ਡਾਟਾ ਮਿਲ ਰਿਹਾ ਹੈ। 

ਏਅਰਟੈੱਲ ਦੇ ਪਲਾਨਸ
98 ਰੁਪਏ ਦਾ ਪਲਾਨ

ਗਾਹਕਾਂ ਨੂੰ ਏਅਰਟੈੱਲ ਦੇ 98 ਰੁਪਏ ਵਾਲੇ ਪਲਾਨ 'ਚ 28 ਦਿਨਾਂ ਲਈ 4ਜੀ.ਬੀ. ਡਾਟਾ ਮਿਲਦਾ ਹੈ। 

99 ਰੁਪਏ ਦਾ ਪਲਾਨ
ਇਸ ਵਿਚ ਗਾਕਾਂ ਨੂੰ 28 ਦਿਨਾਂ ਲਈ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਕਾਲ ਅਤੇ ਰੋਮਿੰਗ ਦੀ ਸੁਵਿਧਾ ਮਿਲਦੀ ਹੈ ਨਾਲ ਹੀ ਇਸ ਵਿਚ 100 ਐੱਸ.ਐੱਮ.ਐੱਸ. ਅਤੇ 1 ਜੀ.ਬੀ. ਡਾਟਾ ਮਿਲਦਾ ਹੈ। 

ਵੋਡਾਫੋਨ ਦੇ ਪਲਾਨਸ
21 ਰੁਪਏ ਦਾ ਪਲਾਨ

ਵੋਡਾਫੋਨ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਇਸ ਪੈਕ 'ਚ ਇਕ ਘੰਟੇ ਲਈ 3ਜੀ/4ਜੀ ਡਾਟਾ ਆਫਰ ਕੀਤਾ ਜਾਂਦਾ ਹੈ। 

29 ਰੁਪਏ ਦਾ ਪਲਾਨ
ਇਹ ਇਕ ਇੰਟਰਨੈੱਟ ਪੈਕ ਹੈ। ਇਸ ਪੈਕ 'ਚ 28 ਦਿਨਾਂ ਲਈ 150 ਐੱਮ.ਬੀ. ਡਾਟਾ ਮਿਲਦਾ ਹੈ। 

37 ਰੁਪਏ ਦਾ ਪਲਾਨ
ਇਹ ਵੀ ਇਕ ਇੰਟਰਨੈੱਟ ਪੈਕ ਹੈ ਜੋ 5 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪੈਕ 'ਚ 375 ਐੱਮ.ਬੀ. ਡਾਟਾ 2ਜੀ/3ਜੀ/4ਜੀ ਸਪੀਡ ਨਾਲ ਆਉਂਦਾ ਹੈ। 375 ਐੱਮ.ਬੀ. ਤੋਂ ਬਾਅਦ ਗਾਹਕਾਂ ਨੂੰ ਹਰ 10 ਕੇ.ਬੀ. ਲਈ 4 ਪੈਸੇ ਦਾ ਭੁਗਤਾਨ ਕਰਨਾ ਹੋਵੇਗਾ। 

46 ਰੁਪਏ ਦਾ ਪਲਾਨ
ਵੋਡਾਫੋਨ ਇੰਟਰਨੈੱਟ ਪੈਕ 'ਚ 500 ਐੱਮ.ਬੀ. 4ਜੀ/3ਜੀ/2ਜੀ ਡਾਟਾ ਮਿਲਦਾ ਹੈ। ਇਸ ਦੀ ਮਿਆਦ 28 ਦਿਨਾਂ ਦੀ ਹੈ। 500 ਐੱਮ.ਬੀ. ਤੋਂ ਬਾਅਦ ਗਾਹਕਾਂ ਨੂੰ ਹਰ 10 ਕੇ.ਬੀ. ਲਈ 4 ਪੈਸੇ ਦਾ ਭੁਗਤਾਨ ਕਰਨਾ ਹੋਵੇਗਾ।


Related News