Benelli ਦੀਆਂ ਦੋ ਸ਼ਾਨਦਾਰ ਬਾਈਕਸ ਭਾਰਤ ’ਚ ਲਾਂਚ, ਜਾਣੋ ਖੂਬੀਆਂ

02/18/2019 5:47:32 PM

ਆਟੋ ਡੈਸਕ– ਆਪਣੀਆਂ ਦਮਦਾਰ ਬਾਈਕਸ ਨੂੰ ਲੈ ਕੇ ਦੁਨੀਆ ਭਰ ’ਚ ਮਸ਼ਹੂਰ ਕੰਪਨੀ Benelli ਨੇ ਭਾਰਤ ’ਚ ਅਡਵੈਂਚਰ ਟੂਰਰ ਬਾਈਕ TRK 502 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਈਕ ਨੂੰ ਦੋ ਮਾਡਲਸ ’ਚ ਉਤਾਰਿਆ ਹੈ ਜਿਸ ਵਿਚ Benelli TRK 502 ਦੇ ਸਟੈਂਡਰਡ ਵਰਜਨ ਦੀ ਕੀਮਤ 5 ਲੱਖ ਰੁਪਏ ਅਤੇ ਆਫ ਰੋਡ ਵਰਜਨ Benelli TRK 502 X ਦੀ ਕੀਮਤ 5.40 ਲੱਖ ਰੁਪਏ ਹੈ। TRK 502 ਦੀ ਸੀਟ ਹਾਈਟ 800mm ਅਤੇ TRK 502 X ਵਰਜਨ ਦੀ ਸੀਟ ਹਾਈਟ 840mm ਹੈ। TRK 502 X ਦਾ ਗ੍ਰਾਊਂਡ ਕਲੀਅਰੈਂਸ 220mm ਹੈ ਜਦੋਂਕਿ TRK 502 ਦਾ ਗ੍ਰਾਊਂਡ ਕਲੀਅਰੈਂਸ 190mm ਹੈ। ਬਾਈਕਸ ’ਚ ਡਿਊਲ ਹੈੱਡਲੈਂਪ ਸੈਅਟਅਪ ਦਿੱਤਾ ਗਿਆ ਹੈ ਜੋ ਇਨ੍ਹਾਂ ਦੀ ਲੁੱਕ ਨੂੰ ਸ਼ਾਨਦਾਰ ਬਣਾਉਂਦਾ ਹੈ। PunjabKesari

ਵਾਪਰ ਡਿਟੇਲਸ
ਬੈਨੇਲੀ ਦੀਆਂ ਇਨ੍ਹਾਂ ਦੋਵਾਂ ਬਾਈਕਸ ’ਚ 499.6cc, DOHC, ਲਿਕੁਇਡ-ਕੂਲਡ, ਪੈਰਲਲ-ਟਵਿਨ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 8,500rpm ’ਤੇ 47.5hp ਦੀ ਪਾਵਰ ਅਤੇ 6,000rpm ’ਤੇ 46Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ 6 ਸਪੀਡ ਗਿਅਰਬਾਕਸ ਨਾਲ ਲੈਸ ਹੈ। ਦੋਵਾਂ ਬਾਈਕਸ ’ਚ 20 ਲੀਟਰ ਦਾ ਫਿਊਲ ਟੈਂਕ ਹੈ। ਇਹ ਬਾਈਕਸ 3 ਕਲਰ ਆਪਸ਼ਨ (ਰੈੱਡ, ਵਾਈਟ ਅਤੇ ਗ੍ਰੇਫਾਈਟ ਗ੍ਰੇਅ) ’ਚ ਉਪਲੱਬਧ ਹਨ। 

PunjabKesari

ਮੁਕਾਬਲਾ
ਇਨ੍ਹਾਂ ਦੋਵਾਂ ਮਿਡ-ਕਪੈਸਿਟੀ ਵਾਲੀਆਂ ਐਡਵੈਂਚਰ ਬਾਈਕਸ ਦਾ ਮੁਕਾਬਲਾ ਬਾਜ਼ਾਰ ’ਚ ’ਚ ਮੌਜੂਦ Kawasaki Versys 650, Suzuki V-Strom 650 XT, BMW G 310 GS ਅਤੇ Royal Enfield Himalayan ਵਰਗੀਆਂ ਬਾਈਕਸ ਨਾਲ ਹੋਵੇਗਾ। 


Related News