ਬਣਾਇਆ ਗਿਆ ਨੈਕਸਟ ਜਨਰੇਸ਼ਨ ਕਾਰਗੋ ਡਰੋਨ, 31 ਕਿਲੋਗ੍ਰਾਮ ਤਕ ਭਾਰ ਚੁੱਕਣ ਦੀ ਸਮਰੱਥਾ
Friday, Aug 30, 2019 - 10:25 AM (IST)

ਗੈਜੇਟ ਡੈਸਕ– ਘੱਟ ਸਮੇਂ ’ਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਾਮਾਨ ਅਤੇ ਦਵਾਈ ਪਹੁੰਚਾਉਣ ਲਈ ਨੈਕਸਟ ਜਨਰੇਸ਼ਨ ਕਾਰਗੋ ਡਰੋਨ ਤਿਆਰ ਕੀਤਾ ਗਿਆ ਹੈ। ਅਮਰੀਕੀ ਏਅਰਲਾਈਨਜ਼ ਕੰਪਨੀ Bell ਨੇ ਦੱਸਿਆ ਕਿ ਇਸ APT 70 (ਆਟੋਨੋਮਸ ਪੋਡ ਟਰਾਂਸਪੋਰਟ) ਕਾਰਗੋ ਡਰੋਨ ਨੂੰ ਖਾਸ ਤੌਰ ’ਤੇ ਆਫਤ ਤੋਂ ਰਾਹਤ ਪ੍ਰਦਾਨ ਕਰਨ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ। ਇਸ ਕਾਰਗੋ ਡਰੋਨ ਨੂੰ ਹੈਲੀਕਾਪਟਰ ਵਾਂਗ ਆਸਾਨੀ ਨਾਲ ਵਰਟੀਕਲੀ ਟੇਕ-ਆਫ ਕਰਵਾਇਆ ਜਾ ਸਕਦਾ ਹੈ। ਇਸ ਡਰੋਨ ਨੇ ਪਹਿਲੀ ਟੈਸਟ ਫਲਾਈਟ ਨੂੰ ਟੈਕਸਾਸ ਦੇ ਸ਼ਹਿਰ ਫੋਰਟ ਵਰਥ ਵਿਚ ਪੂਰਾ ਕਰ ਲਿਆ ਹੈ।
160 km/h ਦੀ ਹੈ ਉੱਚ ਰਫਤਾਰ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕਾਰਗੋ ਡਰੋਨ ਨੂੰ 160 km/h ਦੀ ਰਫਤਾਰ ਨਾਲ ਉਡਾਇਆ ਜਾ ਸਕਦਾ ਹੈ। ਕਾਰਗੋ ਡਰੋਨ ’ਚ 31.7 ਕਿਲੋਗ੍ਰਾਮ ਤਕ ਭਾਰ ਚੁੱਕਣ ਦੀ ਸਮਰੱਥਾ ਹੈ ਅਤੇ ਇਕ ਵਾਰ ਫੁਲ ਚਾਰਜ ਕਰ ਕੇ ਇਸ ਨੂੰ 56 ਕਿਲੋਮੀਟਰ ਤਕ ਉਡਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਚ ਫਾਸਟ ਚਾਰਜ ਅਤੇ ਕੁਇੱਕ ਬੈਟਰੀ ਸਵੈਪਿੰਗ ਦੀ ਵੀ ਸਹੂਲਤ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਇਸ ਡਰੋਨ ਨੂੰ ਅਗਲੇ ਸਾਲ ਤੋਂ ਦਵਾਈਆਂ ਦੀ ਸਪਲਾਈ ਕਰਨ ਲਈ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।