ਦਰਦਨਾਕ ਹਾਦਸਾ: ਪਟਾਕੇ ਚਲਾਉਣ ਤੋਂ ਪਹਿਲਾਂ ਹੀ ਹੋ ਗਿਆ ਵੱਡਾ ਧਮਾਕਾ, ਇਕ ਝੁਲਸਿਆ ਤੇ ਇਕ ਦੀ ਮੌਤ
Sunday, Oct 05, 2025 - 05:27 PM (IST)

ਚੰਡੀਗੜ੍ਹ (ਸੁਸ਼ੀਲ): ਲੋਹੇ ਦੀ ਪਾਈਪ ’ਚ ਪੋਟਾਸ਼ੀਅਮ ਪਾ ਕੇ ਧਮਾਕਾ ਕਰਦੇ ਹੋਏ ਰੇਲਵੇ ਸਟੇਸ਼ਨ ਦੇ ਸਾਹਮਣੇ ਦੜਵਾ ’ਚ ਦੋ ਬੱਚੇ ਝੁਲਸ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਬੱਚਿਆਂ ਨੂੰ ਪੀ.ਜੀ.ਆਈ. ’ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਦੜਵਾ ਵਾਸੀ 11 ਸਾਲਾ ਮਾਰੂਤੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ 15 ਸਾਲਾ ਨਾਜ਼ਿਮ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਗਾਈਡਲਾਈਨਜ਼ ਜਾਰੀ
ਦੀਵਾਲੀ ਦੇ ਤਿਉਹਾਰ ਲਈ ਦੜਵਾ ਦੇ ਰਹਿਣ ਵਾਲੇ ਮਾਰੂਤੀ ਅਤੇ ਨਾਜ਼ਿਮ ਨੇ ਲੋਹੇ ਦੀ ਪਾਈਪ ਨਾਲ ਧਮਾਕਾ ਕਰਨ ਲਈ ਗਨ ਬਣਾਈ ਸੀ। ਰਾਮਗੜ੍ਹ ਤੋਂ ਪੋਟਾਸ਼ੀਅਮ ਲਿਆ ਕੇ ਦੋਵੇਂ ਬੱਚੇ ਘਰ ਦੀ ਛੱਤ ’ਤੇ ਚਲੇ ਗਏ। ਨਾਜ਼ਿਮ ਅਤੇ ਮਾਰੂਤੀ ਛੱਤ ’ਤੇ ਪੋਟਾਸ਼ੀਅਮ ਨੂੰ ਪੱਥਰ ਨਾਲ ਰਗੜ ਕੇ ਪਾਊਡਰ ਬਣਾ ਰਹੇ ਸਨ, ਤਾਂ ਜੋ ਲੋਹੇ ਦੀ ਪਾਈਪ ’ਚ ਪਾਊਡਰ ਪਾ ਧਮਾਕਾ ਕਰ ਸਕਣ। ਪਾਊਡਰ ਬਣਾਉਣ ਤੋਂ ਪਹਿਲਾਂ ਹੀ ਪੋਟਾਸ਼ੀਅਮ ’ਚ ਧਮਾਕਾ ਹੋ ਗਿਆ ਅਤੇ ਦੋਵੇਂ ਬੱਚੇ ਉਸ ਨਾਲ ਝੁਲਸ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਮਾਰੂਤੀ ਅਤੇ ਨਾਜ਼ਿਮ ਨੂੰ ਪੀ.ਜੀ.ਆਈ. ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਮਾਰੂਤੀ ਨੂੰ ਮ੍ਰਿਤਕ ਐਲਾਨ ਦਿੱਤਾ। ਨਾਜ਼ਿਮ ਦੇ ਦਾਦਾ ਨਵਾਜ਼ੂਦੀਨ ਨੇ ਦੱਸਿਆ ਕਿ ਤਿਉਹਾਰਾਂ ਦੌਰਾਨ ਪਟਾਕੇ ਬਣਾਉਣ ਲਈ ਰਾਮਗੜ੍ਹ ਹਰਿਆਣਾ ਇਲਾਕੇ ’ਚ ਪੋਟਾਸ਼ੀਅਮ ਆਸਾਨੀ ਨਾਲ ਮਿਲ ਜਾਂਦਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ
ਪੋਟਾਸ਼ੀਅਮ ’ਤੇ ਰੋਕ ਹੈ, ਪਰ ਰਾਮਗੜ੍ਹ ’ਚ ਖੁੱਲ੍ਹੇਆਮ ਵਿਕ ਰਿਹਾ
ਭਾਜਪਾ ਨੇਤਾ ਸ਼ਸ਼ੀ ਸ਼ੰਕਰ ਤਿਵਾੜੀ ਨੇ ਦੋਸ਼ ਲਗਾਇਆ ਕਿ ਦੇਸ਼ ਭਰ ’ਚ ਪੋਟਾਸ਼ੀਅਮ ’ਤੇ ਰੋਕ ਹੈ, ਪਰ ਰਾਮਗੜ੍ਹ ’ਚ ਇਹ ਖੁੱਲ੍ਹੇਆਮ ਵਿਕ ਰਿਹਾ ਹੈ। ਦੁਕਾਨਦਾਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦਰਿਆ ਚੌਕੀ ਪੁਲਸ ਨੇ ਘਟਨਾ ਵਾਲੀ ਥਾਂ ’ਤੇ ਜਾਂਚ ਤਾਂ ਕੀਤੀ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਸ਼ਸ਼ੀ ਸ਼ੰਕਰ ਤਿਵਾੜੀ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੁਕਾਨਦਾਰ ’ਤੇ ਕਾਰਵਾਈ ਕੀਤੀ ਜਾਏ, ਜਿਸ ਨੇ ਇਹ ਪੋਟਾਸ਼ੀਅਮ ਬੱਚਿਆਂ ਨੂੰ ਵੇਚਿਆ ਸੀ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਇਸ ਜ਼ਿਲ੍ਹੇ ਦੇ 35 ਸਕੂਲਾਂ ਨੂੰ ਕੀਤਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8