ਬੀਜਿੰਗ ''ਚ ਬਣਨਗੇ ਵਾਈ-ਫਾਈ ਲੈਸ ਟਾਇਲਟ
Wednesday, Apr 27, 2016 - 11:01 AM (IST)

ਬੀਜਿੰਗ— ਬੀਜਿੰਗ ਨਗਰਪਾਲਿਕਾ ਇਸ ਸਾਲ ਮੁਫਤ ਵਾਈ-ਫਾਈ ਲੈਸ 100 ਟਾਇਲਟਸ ਦਾ ਨਿਰਮਾਣ ਕਰੇਗੀ, ਜੋ ਸ਼ਹਿਰ ਦੀ ਟਾਇਲਟ ਕ੍ਰਾਂਤੀ ਦੇ ਯਤਨਾਂ ਦਾ ਹਿੱਸਾ ਹੈ। ਬੀਜਿੰਗ ਮਿਊਂਸੀਪਲ ਕਮਿਸ਼ਨ ਆਫ ਸਿਟੀ ਐਡਮਨਿਸਟ੍ਰੇਸ਼ਨ ਐਂਡ ਇਨਵਾਇਰਮੈਂਟ ਮੁਤਾਬਕ ਤੋਂਗਝੂ ਅਤੇ ਫੰਗਸ਼ਾਨ ਜ਼ਿਲਿਆਂ ਵਿਚ ਬਣਨ ਵਾਲੇ ਇਨ੍ਹਾਂ ਟਾਇਲਟਸ ਵਿਚ ਏ. ਟੀ. ਐੱਮ. ਮਸ਼ੀਨ, ਮੋਬਾਇਲ ਫੋਨ ਅਤੇ ਇਲੈਕਟ੍ਰਾਨਿਕ ਵਾਹਨਾਂ ਦੇ ਚਾਰਜਿੰਗ ਦੀ ਵੀ ਸਹੂਲਤ ਮੌਜੂਦ ਹੋਵੇਗੀ। ਟਾਇਲਟਸ ਦੇ ਇਕ ਪਾਸੇ ਬੱਚਿਆਂ ਨੂੰ ਵੀ ਬਿਠਾਉਣ ਦੀ ਸਹੂਲਤ ਹੋਵੇਗੀ ਤਾਂ ਕਿ ਔਰਤਾਂ ਨੂੰ ਟਾਇਲਟ ਵਿਚ ਸੌਖ ਹੋ ਸਕੇ। ਅਜਿਹੇ ਹਰੇਕ ਟਾਇਲਟ ਦੀ ਅੰਦਾਜ਼ਨ ਕੀਮਤ 50 ਹਜ਼ਾਰ ਯੁਆਨ (7685 ਡਾਲਰ) ਤੋਂ ਇਕ ਲੱਖ ਯੁਆਨ ਤੱਕ ਹੋ ਸਕਦੀ ਹੈ।