ਕਿਸੇ ਨੂੰ ਈਮੇਲ ਕਰਦੇ ਸਮੇਂ ਜ਼ਰੂਰ ਯਾਦ ਰੱਖੋ ਇਹ 5 ਗੱਲਾਂ

Friday, Sep 01, 2017 - 08:44 PM (IST)

ਕਿਸੇ ਨੂੰ ਈਮੇਲ ਕਰਦੇ ਸਮੇਂ ਜ਼ਰੂਰ ਯਾਦ ਰੱਖੋ ਇਹ 5 ਗੱਲਾਂ

ਜਲੰਧਰ—ਕੀ ਤੁਹਾਨੂੰ ਵੀ ਕਿਸੇ ਨੂੰ ਚਿੱਠੀ ਲਿਖੇ ਕਾਫੀ ਸਮਾਂ ਹੋ ਗਿਆ ਹੈ? ਚਿੱਠੀ ਲਿਖਣ ਦੀ ਇਹ ਆਦਤ ਈਮੇਲਸ ਨੇ ਖੋਹ ਲਈ ਹੈ। ਅੰਕੜਿਆਂ ਮੁਤਾਬਕ ਰੋਜ਼ਾਨਾਂ 210 ਈਮੇਲਸ ਸੈਂਡ ਅਤੇ ਰੀਵੀਸ ਕੀਤੀਆਂ ਜਾਂਦੀਆਂ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਸਾਡੀ ਆਦਤਾਂ 'ਚ ਕਿੰਨਾਂ ਬਦਲਾਅ ਆ ਚੁੱਕਿਆ ਹੈ। ਇਸ ਦੇ ਨਾਲ ਹੀ ਈਮੇਲਸ ਸਾਡੀ ਜ਼ਿੰਦਗੀ ਦਾ ਇਕ ਹਿੰਸਾ ਵੀ ਬਣ ਗਈ ਹੈ। ਖਾਸਤੌਰ 'ਤੇ ਆਫੀਸ਼ਿਅਲ Communication 'ਚ ਇਹ ਮਹੱਤਵਪੂਰਨ ਟੂਲ ਹੈ। ਜੇਕਰ ਤੁਹਾਡੇ ਕੰਮ ਲਈ ਵੀ ਈਮੇਲ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਤਾਂ ਕਈ ਅਜਿਹੀਆਂ ਆਦਤਾਂ ਹਨ, ਜਿਨ੍ਹਾਂ ਨੂੰ ਬਦਲਣਾ ਤੁਹਾਡੀ ਲਈ ਬੇਹੱਦ ਜ਼ਰੂਰੀ ਹੈ। ਇਸ ਖਬਰ 'ਚ ਕਈ ਅਜਿਹੀਆਂ ਆਦਤਾਂ ਦੇ ਬਾਰੇ ਦੱਸਾਂਗੇ, ਜਿਨ੍ਹਾਂ ਬਦਲ ਕੇ ਤੁਸੀਂ ਬਿਹਤਰ ਤਰੀਕੇ ਨਾਲ ਈਮੇਲ ਨੂੰ Present ਕਰ ਪਾਉਗੇ।
ਜ਼ਰੂਰੀ ਈਮੇਲਸ ਦਾ ਹਮੇਸ਼ਾ ਕਰੋ ਰਿਪਲਾਈ
ਤੁਹਾਨੂੰ ਕਿਵੇਂ ਦਾ ਲੱਗੇਗਾ ਜੇਕਰ ਤੁਸੀਂ ਕਿਸੇ ਤੋਂ ਕੁਝ ਪੁੱਛੋਗੇ ਤਾਂ ਤੁਹਾਨੂੰ ਉਸ ਦਾ ਰਿਪਲਾਈ ਨਾ ਮਿਲੇ। ਇਸ ਤਰ੍ਹਾਂ ਜੇਕਰ ਤੁਹਾਨੂੰ ਕੋਈ ਮੇਲ ਆਈ ਹੈ, ਜਿਸ ਨੂੰ ਏਕਨੋਲੇਜ ਕਰਨਾ ਜ਼ਰੂਰੀ ਹੈ, ਤਾਂ ਸਮਾਂ ਕੱਢ ਕੇ ਰਿਪਲਾਈ ਜ਼ਰੂਰ ਕਰੇ। ਇਸ ਨਾਲ ਰਸੀਵਰ ਨੂੰ ਇਹ ਸੰਦੇਸ਼ ਵੀ ਹੋ ਜਾਵੇਗਾ ਕਿ ਤੁਸੀਂ ਉਸ ਦੀ ਗੱਲ 'ਤੇ ਗੌਰ ਕਰ ਰਹੇ ਹੋ।
ਮੇਲ 'ਚ ਸਬਜੈਕਟ ਕਾਲਮ ਨੂੰ ਨਾ ਛੱਡੋ ਖਾਲੀ
ਕਈ ਲੋਕ ਮੇਲ ਤਾਂ ਵਧੀਆ ਲਿਖਦੇ ਹਨ, ਪਰ ਸਬਜੈਕਟ ਨੂੰ ਖਾਲੀ ਛੱਡ ਦਿੰਦੇ ਹਨ। ਇਸ ਨਾਲ ਰਸੀਵਰ ਨੂੰ ਪਤਾ ਨਹੀਂ ਚੱਲਦਾ ਕਿ ਤੁਸੀਂ ਮੇਲ ਕਿਸ ਦੇ ਬਾਰੇ 'ਚ ਲਿਖੀ ਹੈ। ਇਸ ਤਰ੍ਹਾਂ ਦੀਆਂ ਮੇਲਸ ਕਈ ਵਾਰ Ignore ਵੀ ਹੋ ਜਾਂਦੀਆਂ ਹਨ ਜਾਂ ਉਨ੍ਹਾਂ ਨੂੰ ਸਪੈਮ ਸਮਝ ਕੇ ਡਲੀਟ ਵੀ ਕਰ ਦਿੱਤਾ ਜਾਂਦਾ ਹੈ।
ਮੇਲਸ ਨੂੰ ਰੱਖੋ error free
ਕੋਸ਼ਿਸ਼ ਕਰੇ ਕਿ ਈਮੇਲ ਨੂੰ ਚੈਕ ਕਰਨ ਤੋਂ ਪਹਿਲਾਂ ਮੈਸੇਜ ਨਾ ਭੇਜੇ। ਈਮੇਲ 'ਚ ਕਈ ਗਲਤੀਆਂ ਤੁਹਾਡੇ ਆਉਣ ਵਾਲੇ ਅਸਵਰ ਨੂੰ ਖਰਾਬ ਕਰ ਸਕਦੀਆਂ ਹਨ। ਤੁਹਾਡੇ ਦੁਆਰਾ ਲਿਖੀ ਗਈ ਈਮੇਲ ਰਸੀਵਰ ਲਈ ਤੁਹਾਡੀ ਅਕਸ ਹੈ। ਤੁਸੀਂ ਜੇਕਰ ਗਲਤ ਜਾਂ ਗਲਤੀਆਂ ਨਾਲ ਭਰੀ ਮੇਲ ਸੈਂਡ ਕਰੋਗੇ ਤਾਂ ਇਹ ਤੁਹਾਡੀ ਅਕਸ ਨੂੰ ਖਰਾਬ ਕਰ ਸਕਦੀ ਹੈ। 
caps 'ਚ ਨਾ ਲਿਖੇ ਮੇਲ
ਆਪਣੀ ਮੇਲ ਨੂੰ ਕਦੇ ਵੀ caps 'ਚ ਨਾ ਲਿਖੋ। ਇਸ ਨਾਲ ਪੜ੍ਹਨ ਵਾਲੇ ਨੂੰ ਲੱਗਦਾ ਹੈ ਕਿ ਤੁਸੀਂ ਗੁੱਸੇ 'ਚ ਹੋ ਜਾਂ ਨਕਾਰਾਤਮਕ ਰੂਪ ਤੋਂ ਜਵਾਬ ਦੇ ਰਹੇ ਹੋ।
ਮੇਲ 'ਚ Lingo ਦੀ ਨਾ ਕਰੋ ਵਰਤੋਂ
ਈਮੇਲ ਟੈਕਸਟ ਦੀ ਤਰ੍ਹਾਂ ਨਹੀਂ ਹੁੰਦੇ। ਟੈਸਟਿੰਗ ਕਰਦੇ ਸਮੇਂ ਜਿਵੇਂ ਤੁਸੀਂ LOLs, BTWs ਜਾਂ FYIs ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਮੇਲ 'ਚ ਨਾ ਕਰੋ।


Related News