ਸਥਾਈ ਤੌਰ ’ਤੇ ਬੈਨ ਨਹੀਂ ਹੋਈ BGMI ਗੇਮ, ਜਲਦ ਹੋਵੇਗੀ ਧਮਾਕੇਦਾਰ ਵਾਪਸੀ
Saturday, Aug 06, 2022 - 01:12 PM (IST)

ਗੈਜੇਟ ਡੈਸਕ– ਬੈਲਟਗ੍ਰਾਊਂਡ ਮੋਬਾਇਲ ਇੰਡੀਆ ਨੇ ਪਿਛਲੇ ਮਹੀਨੇ ਹੀ ਭਾਰਤ ’ਚ ਆਪਣੀ ਐਨੀਵਰਸਰੀ ਮਨਾਈ ਹੈ। ਭਾਰਤ ’ਚ BGMI ਦੇ ਪਲੇਅਰਾਂ ਦੀ ਗਿਣਤੀ ਵੀ 100 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਪਰ ਇਸ ਵਿਚਕਾਰ ਗੇਮ ’ਤੇ ਬੈਨ ਲਗਾ ਦਿੱਤਾ ਗਿਆ ਹੈ। BGMI ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ।
ਗੂਗਲ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਭਾਰਤ ਸਰਕਾਰ ਦੇ ਆਦੇਸ਼ ਤੋਂ ਬਾਅਦ BGMI ਨੂੰ ਪਲੇਅ ਸਟੋਰ ਤੋਂ ਹਟਾਇਆ ਗਿਆ ਹੈ, ਹਾਲਾਂਕਿ ਕਾਰਨ ਅਜੇ ਵੀ ਸਪਸ਼ਟ ਨਹੀਂ ਹੈ। ਸਕਾਈਸਪੋਰਟਸ ਦੇ ਫਾਊਂਡਰ ਅਤੇ ਸੀ.ਈ.ਓ. ਸ਼ਿਵ ਨੰਦੀ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ BGMI ’ਤੇ ਬੈਨ ਅਸਥਾਈ ਹੈ। ਗੇਮ ਦੀ ਵਾਪਸੀ ਜਲਦ ਹੀ ਹੋਵੇਗੀ। ਦੱਸ ਦੇਈਏ ਕਿ ਬੈਲਟਗ੍ਰਾਊਂਡ ਮੋਬਾਇਲ ਇੰਡੀਆ ਗੇਮ ਨੂੰ ਕਰਾਫਟੋਨ ਨੇ ਡਿਵੈਲਪ ਕੀਤਾ ਹੈ, ਹਾਲਾਂਕਿ ਇਸਦਾ ਸੰਚਾਲਨ ਦੇਸ਼ ’ਚ ਸਕਾਈਸਪੋਰਟਸ ਕਰਦੀ ਹੈ।
ਸ਼ਿਵ ਨੰਦੀ ਨੇ ਕਿਹਾ ਕਿ ਗੇਮ ਨੂੰ ਸਿਰਫ ਬਲਾਕ ਕੀਤਾ ਗਿਆ ਹੈ। ਇਸਨੂੰ ਪੂਰੀ ਤਰ੍ਹਾਂ ਬੈਨ ਨਹੀਂ ਕੀਤ ਗਿਆ। ਨੰਦੀ ਨੇ ਟਿਕਟੌਕ ਦੀ ਵਾਪਸੀ ਵੱਲ ਵੀ ਇਸ਼ਾਰਾ ਕੀਤਾ ਹੈ। ਟਿਕਟੌਕ ਜੂਨ 2020 ਤੋਂ ਭਾਰਤੀ ਬਾਜ਼ਾਰ ’ਚੋਂ ਗਾਇਬ ਹੈ। BGMI ਨੂੰ ਦੱਖਣ ਕੋਰੀਆ ਦੀ ਕੰਪਨੀ ਕਰਾਫਟੋਨ ਨੇ ਤਿਆਰ ਕੀਤਾ ਹੈ, ਜਦਕਿ ਇਸਦੀ ਸਾਂਝੇਦਾਰੀ ਚੀਨੀ ਕੰਪਨੀ ਟੈੱਨਸੈਂਟ ਗੇਮ ਨਾਲ ਹੈ।
ਕਿਹਾ ਜੈ ਰਿਹਾ ਹੈ ਕਿ ਭਾਰਤੀ ਪਲੇਅਰਾਂ ਦਾ ਡਾਟਾ ਚੀਨੀ ਸਰਵਰ ’ਤੇ ਜਾਣ ਨੂੰ ਲੈ ਕੇ ਭਾਰਤ ਸਰਕਾਰ ਨੇ BGMI ਨੂੰ ਬਲਾਕ ਕੀਤਾ ਹੈ। ਦੱਸ ਦੇਈਏ ਕਿ ਨਿਊ ਸਟੇਟ ਮੋਬਾਇਲ ਅਜੇ ਵੀ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ’ਤੇ ਮੌਜੂਦ ਹੈ ਅਤੇ ਇਸ ਗੇਮ ਨੂੰ ਵੀ ਕਰਾਫਟੋਨ ਨੇ ਹੀ ਪਬਲਿਸ਼ ਕੀਤਾ ਹੈ।