ਲਾਂਚਿੰਗ ਦੇ ਨਾਲ ਹਿਟ ਹੋ ਗਿਆ Baidu ਦਾ ਚੈਟਬਾਟ, ChatGPT ਨੂੰ ਮਿਲੇਗੀ ਟੱਕਰ
Saturday, Dec 30, 2023 - 03:43 PM (IST)
ਗੈਜੇਟ ਡੈਸਕ- ਚੀਨੀ ਇੰਟਰਨੈੱਟ ਸੇਵਾ ਪ੍ਰਦਾਤਾ ਅਤੇ ਸਰਚ ਇੰਜਣ ਕੰਪਨੀ Baidu ਦਾ ਏ.ਆਈ. ਬਾਟ ERNIE ਲਾਂਚਿੰਗ ਦੇ ਨਾਲ ਹੀ ਹਿਟ ਹੋ ਗਿਆ ਹੈ। ERNIE ਦੇ ਯੂਜ਼ਰਜ਼ ਦੀ ਗਿਣਤੀ 100 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸੇ ਸਾਲ ਅਗਸਤ 'ਚ ERNIE ਦੀ ਲਾਂਚਿੰਗ ਹੋਈ ਸੀ। ERNIE ਦੇ ਫਾਊਂਡੇਸ਼ਨ ਮਾਡਲ 4.0 'ਚ ਸਿਰਫ ਦੋ ਮਹੀਨਿਆਂ 'ਚ 32 ਫੀਸਦੀ ਦੀ ਗ੍ਰੋਥ ਦੇਖਣ ਨੂੰ ਮਿਲੀ ਹੈ।
Baidu ਦੇ ਦਾਅਵੇ ਮੁਤਾਬਕ, ਇਸ ਬਾਟ ਰਾਹੀਂ ਹੁਣ ਤਕ 3.7 ਬਿਲੀਅਨ ਸ਼ਬਦ ਤਿਆਰ ਕੀਤੇ ਗਏ ਹਨ ਅਤੇ ਇਹ ਅੰਕੜਾ ਸਿਰਫ ਦਫਤਰ ਦਾ ਹੈ ਯਾਨੀ ਕੰਪਨੀਆਂ ਨੇ ਆਪਣੇ ਕੰਮ ਲਈ ਇਸਤੇਮਾਲ ਇਸਤੇਮਾਲ ਕੀਤਾ ਹੈ। ERNIE ਬਾਟ ਚੀਨ 'ਚ ਇਕ ਵੱਡਾ ਟੂਲ ਬਣ ਕੇ ਉਭਰਿਆ ਹੈ। ਦਫਤਰ 'ਚ ਇਸਦਾ ਇਸਤੇਮਾਲ ਵੱਡੇ ਪੱਧਰ 'ਤੇ ਹੋ ਰਿਹਾ ਹੈ। ਚੀਨ 'ਚ ਕਰੀਬ 2 ਮਿਲੀਅਨ ਤੋਂ ਜ਼ਿਆਦਾ ਪ੍ਰੋਫੈਸ਼ਨਲ ਇਸਦਾ ਇਸਤੇਮਾਲ ਕਰ ਰਹੇ ਹਨ। ਇਸਦੀ ਮਦਦ ਨਾਲ 3.7 ਮਿਲੀਅਨ ਕੋਡ ਤਿਆਰ ਕੀਤੇ ਗਏ ਹਨ। ERNIE ਬਾਟ ਨੇ 50 ਲੱਖ ਯੂਜ਼ਰਜ਼ ਲਈ ਟ੍ਰੈਵਲ ਪਲਾਨ ਵੀ ਕੀਤਾ ਹੈ। ਇਸਤੋਂ ਇਲਾਵਾ ਇਸਨੇ 10.83 ਮਿਲੀਅਨ ਮੈਸੇਜ ਲਿਖੇ ਹਨ ਜਿਨ੍ਹਾਂ ਨੂੰ 20 ਮਿਲੀਅਨ ਤੋਂ ਜ਼ਿਆਦਾ ਲਾਈਕਸ ਮਿਲੇ ਹਨ।
Baidu ਨੇ ਆਪਣੇ ਇਸ ਬਾਟ ਨੂੰ ਓਪਨ ਏ.ਆਈ. ਦੇ ਚੈਟਜੀਪੀਟੀ ਅਤੇ ਗੂਗਲ ਦੇ ਬਾਰਡ ਨਾਲੋਂ ਬਿਹਤਰ ਦੱਸਿਆ ਹੈ। ਬਾਇਡੂ ਦਾ ਇਕ ਹੋਰ ਏ.ਆਈ. ਮਾਡਲ PaddlePaddle ਹੈ ਜਿਸਨੂੰ 10.7 ਮਿਲੀਅਨ ਤੋਂ ਜ਼ਿਆਦਾ ਡਿਵੈਲਪਰਾਂ ਨੇ ਇਸਤੇਮਾਲ ਕੀਤਾ ਹੈ ਅਤੇ 2,35,000 ਤੋਂ ਜ਼ਿਆਦਾ ਐਂਟਰਪ੍ਰਾਈਜ਼ਿਜ਼ 'ਚ ਇਸਦਾ ਇਸਤੇਮਾਲ ਹੋ ਰਿਹਾ ਹੈ।