ਇਹ ਕੰਪਨੀ ਲਿਆਈ ਸਸਤੇ ਈਅਰਡਬਸ, ਇਕ ਚਾਰਜ ’ਚ ਮਿਲੇਗਾ 15 ਘੰਟਿਆਂ ਦਾ ਬੈਟਰੀ ਬੈਕਅਪ

05/14/2022 3:29:07 PM

ਗੈਜੇਟ ਡੈਸਕ– AXL Alpha ਟਰੂ ਵਾਇਰਲੈੱਸ ਈਅਰਬਡਸ ਭਾਰਤ ’ਚ ਲਾਂਚ ਹੋ ਗਿਆ ਹੈ। AXL Alpha ਦੀ ਕੀਮਤ 1,199 ਰੁਪਏ ਰੱਖੀ ਗਈ ਹੈ। AXL Alpha ’ਚ 8mm ਦਾ ਡ੍ਰਾਈਵਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ 300mAh ਦੀ ਬੈਟਰੀ ਹੈ ਜਿਸਨੂੰ ਲੈ ਕੇ 5 ਘੰਟਿਆਂ ਦੇ ਪਲੇਅਬੈਕ ਦਾ ਦਾਅਵਾ ਹੈ। ਚਾਰਜਿੰਗ ਕੇਸ ਦੇ ਨਾਲ ਕੁੱਲ 15 ਘੰਟਿਆਂ ਦੇ ਬਕਅਪ ਦਾ ਦਾਅਵਾ ਹੈ। AXL Alpha ਨੂੰ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਦੇ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। 

AXL Alpha ’ਚ ਕੀ ਹੈ ਖਾਸ
ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਬਜਟ ਈਅਰਬਡਸ ’ਚ ਮਲਟੀ ਡਿਵਾਈਸ ਦਾ ਸਪੋਰਟ ਮਿਲਦਾ ਹੈ ਯਾਨੀ ਇਕ ਹੀ ਸਮੇਂ ’ਚ ਦੋ ਡਿਵਾਈਸ ਨਾਲ ਤੁਸੀਂ ਇਸਨੂੰ ਪੇਅਰ ਕਰ ਸਕਦੇ ਹੋ। ਇਸ ਵਿਚ ਕੁਨੈਕਟੀਵਿਟੀ ਲਈ ਬਲੂਟੁੱਥ 5.0 ਦਿੱਤਾ ਗਿਆ ਹੈ। ਬਡਸ ’ਚ ਦਿੱਤੇ ਗਏ 8mm ਦੇ ਡ੍ਰਾਈਵਰ ਨੂੰ ਲੈ ਕੇ ਬੈਸਟ ਸਾਊਂਡ ਕੁਆਲਿਟੀ ਦਾ ਦਾਅਵਾ ਕੀਤਾ ਗਿਆ ਹੈ।

ਇਸਦੇ ਨਾਲ ਪੈਸਿਵ ਨੌਇਜ਼ ਕੈਂਸਿਲੇਸ਼ਨ ਵੀ ਹੈ। ਇਸਨੂੰ ਕਾਲੇ ਅਤੇ ਚਿੱਟੇ ਰੰਗ ’ਚ ਖਰੀਦਿਆ ਜਾ ਸਕਦਾ ਹੈ। ਬਡਸ ਨੂੰ ਕੰਟਰੋਲ ਕਰਨ ਲਈ ਵਿਚ ਟੱਚ ਦਾ ਸਪੋਰਟ ਹੈ ਅਤੇ ਚਾਰਜਿੰਗ ਕੇਸ ’ਚ ਮੈਗਨੇਟਿਕ ਡਾਕ ਹੈ। ਬਡਸ ਦੀ ਬਾਡੀ ਪੌਲੀਕਾਰਬੋਨੇਟ ਦੀ ਹੈ।

ਨਵੇਂ ਬਡਸ ਦੀ ਲਾਂਚਿੰਗ ’ਤੇ ਐਕਸਲ ਵਰਲਡ ਦੇ ਸੰਸਥਾਪਕ ਅਨੁਜ ਮੋਦੀ ਨੇ ਕਿਹਾ, ‘ਐਕਸਲ ਟੀਮ ਦੇ ਰੂਪ ’ਚ ਅਸੀਂ ਆਪਣੇ ਗਾਹਕਾਂ ਲਈ ਇਕ ਅਨੋਖਾ ਈਅਰਬਡ ਅਨੁਭਵ ਪੇਸ਼ ਕਰਨ ਲਈ ਕਾਫੀ ਉਤਸ਼ਾਹਿਤ ਹਾਂ। ਈਬੀ05 ਬਲੈਕ ਐਂਡ ਵਾਈਡ ’ਚ ਉਪਲੱਬਧ ਪ੍ਰੋਡਕਟਸ ਦੀ ਇਸ ਸ਼੍ਰੇਣੀ ’ਚ ਆਪਣੀ ਸ਼੍ਰੇਣੀ ’ਚ ਸਭ ਤੋਂ ਬਿਹਤਰ ਹਨ।’


Rakesh

Content Editor

Related News