Auto Expo 2020: JK Tyre ਨੇ ਲਾਂਚ ਕੀਤਾ ਸਮਾਰਟ ਟਾਇਰ, ਕਦੇ ਨਹੀਂ ਹੋਵੇਗਾ ਪੰਕਚਰ

02/06/2020 5:37:21 PM

ਆਟੋ ਡੈਸਕ– ਦੇਸ਼ ਦੀ ਮਸ਼ਹੂਰ ਟਾਇਰ ਨਿਰਮਾਤਾ ਕੰਪਨੀ ਜੇ.ਕੇ. ਟਾਇਰ ਨੇ ਆਟੋ ਐਕਸਪੋ 2020 ’ਚ ਸਮਾਰਟ ਟਾਇਰ ਨੂੰ ਲਾਂਚ ਕੀਤਾ ਹੈ। ਆਟੋ ਐਕਸਪੋ 2020 ’ਚ ਪਹਿਲੀ ਵਾਰ ਇਸ ਤਰ੍ਹਾਂ ਦੀ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਸਮਾਰਟ ਟਾਇਰ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਕਲਾਊਡ ਆਧਾਰਿਤ ਟੈਕਨਾਲੋਜੀ ’ਤੇ ਕੰਮ ਕਰਦਾ ਹੈ ਜੋ ਕਿ ਟਾਇਰ ਪ੍ਰੈਸ਼ਰ ਨੂੰ ਰੀਅਲ ਟਾਈਮ ਮਾਨੀਟਰ ਕਰ ਸਕਦਾ ਹੈ। ਇਸ ਵਿਚ ਇੰਟੀਗ੍ਰੇਟਿਡ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਸੈਂਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਾਨੀਟਰਿੰਗ ਸਿਸਟਮ ’ਚ ਆਗੁਮੈਂਟਿਡ ਫੀਚਰ ਦੀ ਮਦਦ ਨਾਲ ਟਾਇਰ ਦੀ ਹੈਲਥ ਨੂੰ ਮਲਟੀਪਲ ਡਿਜੀਟਲ ਪਲੇਟਫਾਰਮਸ ’ਤੇ ਕੰਪਨੀ ਦੇ TREEL Care ਐਪ ਅਤੇ ਵੈੱਬ ਪੇਜ ਰਾਹੀਂ ਐਕਸੈਸ ਕੀਤਾ ਜਾ ਸਕੇਗਾ। 

ਇਸ ਦੀ ਸਮਾਰਟ ਟੈਕਨਾਲੋਜੀ ਲਗਾਤਾਰ ਟਾਇਰ ਨੂੰ ਮਾਨੀਟਰ ਕਰਕੇ ਇਸ ਦੇ ਰੱਖ-ਰਖਾਅ ਲਈ ਪ੍ਰਿਵੈਂਟਿਵ ਮੇਜਰ ਲੈ ਸਕਦਾ ਹੈ। ਇਸ ਸਮਾਰਟ ਟਾਇਰ ਕਾਰਨ ਗੱਡੀਆਂ ’ਚ ਹਾਇਰ ਫਿਊਲ ਇਫਿਸ਼ੀਐਂਸੀ ਮਿਲ ਸਕਦੀ ਹੈ, ਜਿਸ ਨਾਲ 4 ਤੋਂ 5 ਫੀਸਦੀ ਤਕ ਈਂਧਣ ਨੂੰ ਬਚਾਇਆ ਜਾ ਸਕੇਗਾ। ਇਹੀ ਨਹੀਂ, ਇਸ ਕਾਰਨ ਵਾਹਨਾਂ ’ਚੋਂ ਕਾਰਬਨ ਨਿਕਾਸੀ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਟੈਕਨਾਲੋਜੀ ਨਾਲ ਟਾਇਰ ਦੀ ਲਾਈਫ ਵੀ ਵਧ ਸਕਦੀ ਹੈ। ਇਹ ਟਾਇਰ ਦੇ ਪ੍ਰੈਸ਼ਰ ਅਤੇ ਤਾਪਮਾਨ ਨੂੰ ਵੀ ਮਾਨੀਟਰ ਕਰਦਾ ਹੈ ਅਤੇ ਜਾਣਕਾਰੀ ਨੂੰ ਇਕੱਠਾ ਕਰਕੇ ਸਮਾਰਟ ਮਾਨੀਟਰਿੰਗ ਸਿਸਟਮ ਰਾਹੀਂ ਐਪ ’ਤੇ ਭੇਜਦਾ ਹੈ। 

PunjabKesari

ਸਮਾਰਟ ਟਾਇਰ ਟੈਕਨਾਲੋਜੀ ਕਾਰ, ਬਾਈਕਸ ਅਤੇ ਟਰੱਕ ਜਾਂ ਬੱਸ ਸਭ ਲਈ ਉਪਲੱਬਧ ਹੈ। ਕਾਰ ਲਈ ਇਹ ਤਿੰਨ ਵੇਰੀਐਂਟਸ Smart Tyre Sensor Car Kit: Valve, MTrac Smart Sensor Car ਅਤੇ Truck Kit: Valve ਅਤੇ MPower Smart Sensor Car Kit: Valve ’ਚ ਉਪਲੱਬਧ ਹੈ। ਉਥੇ ਹੀ ਬਾਈਕ ਲਈ ਇਹ ਦੋ ਵੇਰੀਐਂਟਸ Smart Tyre Sensor Bike Kit: Belt ਅਤੇ MTrac Smart Sensor Bike Kit: Belt ’ਚ ਉਪਲੱਬਧ ਹੈ। 

ਇਹੀ ਨਹੀਂ ਆਟੋ ਐਕਸਪੋ 2020 ’ਚ ਜੇ.ਕੇ. ਟਾਇਰ ਨੇ ਪੰਕਚਰ ਪਰੂਫ ਟਾਇਰ, ਈ.ਵੀ. ਟਾਇਰ, ਕਲਰਡ ਟਾਇਰ, ਫਿਊਲ ਸੇਵਰ ਟਾਇਰ ਅਤੇ ਟਿਊਬਲੈੱਸ ਰੇਡੀਅਲਸ ਵੀ ਲਾਂਚ ਕੀਤੇ ਹਨ। ਇਸ ਦੇ ਪੰਕਚਰ ਪਰੂਫ ਟਾਇਰ ਦੀ ਗੱਲ ਕਰੀਏ ਤਾਂ ਇਸ ਵਿਚ ਪੰਕਚਰ ਰੈਸਿਸਟੈਂਸ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਟਾਇਰ ਨੂੰ ਪੰਕਚਰ ਹੋਣ ਤੋਂ ਬਚਾਉਂਦਾ ਹੈ। ਈ.ਵੀ. ਟਾਇਰ ਨੂੰ ਖਾਸਤੌਰ ’ਤੇ ਇਲੈਕਟ੍ਰਿਕ ਆਟੋਮੋਟਿਵ ਲਈ ਡਿਜ਼ਾਈਨ ਕੀਤਾ ਗਿਆ ਹੈ। ਫਿਊਲ ਸੇਵਰ ਟਾਇਰ ਦੀ ਗੱਲ ਕਰੀਏ ਤਾਂ ਇਸ ਵਿਚ JETOCT ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। 


Related News