8 ਘੰਟੇ ਤੱਕ ਦਾ ਬੈਟਰੀ ਬੈਕਅਪ ਦੇਵੇਗਾ ਇਹ ਇਅਰਫੋਨਸ

Thursday, Aug 25, 2016 - 12:47 PM (IST)

8 ਘੰਟੇ ਤੱਕ ਦਾ ਬੈਟਰੀ ਬੈਕਅਪ ਦੇਵੇਗਾ ਇਹ ਇਅਰਫੋਨਸ

ਜਲੰਧਰ - ਜਾਪਾਨ ਦੀ ਹੈੱਡਫੋਨ ਨਿਰਮਾਤਾ ਕੰਪਨੀ Audio-Technica ਨੇ ਨਵੇਂ (ATH-ANC40BT ਕਵਿਇਟਪੁਇੰਟ) ਵਾਇਰਲੈੱਸ ਇਨ-ਇਅਰ ਇਅਰਫੋਨਸ ਭਾਰਤ ''ਚ ਲਾਂਚ ਕੀਤੇ ਹਨ ਜਿਨ੍ਹਾਂ ਦੀ ਕੀਮਤ 14,990 ਰੁਪਏ ਹੈ। ਇਸ ਮਹਿੰਗੇ ਇਅਰਫੋਨਸ ''ਚ ਕੰਪਨੀ ਨੇ ਐਕਟਿੱਵ ਨੌਇਜ਼-ਕਾਂਸੈਲਿੰਗ ਟੈਕਨਾਲੋਜ਼ੀ ਦਿੱਤੀ ਹੈ ਜੋ ਜ਼ਿਆਦਾ ਅਵਾਜ ਵਾਲੇ ਏਰੀਏ ''ਚ ਵੀ ਗਾਣੇ ਸੁਣਨ ''ਚ ਮਦਦ ਕਰੇਗੀ।

 

13.5 mm ਡਰਾਈਵਰਸ ਦੇ ਨਾਲ ਇਨ੍ਹਾਂ ''ਚ ਕੰਪਨੀ ਨੇ ਇਨ-ਲਾਈਨ ਮਾਇਕ ਅਤੇ ਕੰਟਰੋਲਸ ਦਿੱਤੇ ਹਨ ਜੋ ਹੈਂਡਸ-ਫ੍ਰੀ ਕਾਲਸ ਅਤੇ ਮਿਊਜ਼ਿਕ ਪਲੇਬੈੱਕ ਕੰਟਰੋਲ ਕਰਨ ''ਚ ਮਦਦ ਕਰਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਤੁਸੀਂ ਦੋ ਬਲੂਟੁੱਥ-ਅਨੇਬਲਡ ਡਿਵਾਈਸਿਸ (ਸਮਾਰਟਫੋਨ ਅਤੇ ਟੈਬਲੇਟ) ਦੇ ਨਾਲ ਕੁਨੈੱਕਟ ਕਰ ਸਕਦੇ ਹਨ। ਨੈੱਕ ਬੈਂਡ ਡਿਜ਼ਾਈਨ ਦੇ ਨਾਲ ਕੰਪਨੀ ਨੇ ਇਨ੍ਹਾਂ ''ਚ 1.2 ਮੀਟਰ ਵਾਇਰ ਦਿੱਤੀ ਹੈ। ਇਸ ''ਚ ਲੱਗੀ ਇੰਟਰਨਲ 433.7 ਲਿਥੀਅਮ ਪਾਲੀਮਰ ਬੈਟਰੀ ਇਸ ਨੂੰ 8 ਘੰਟੇ ਦਾ ਬੈਕਅਪ ਅਤੇ 100 ਘੰਟਿਆਂ ਦਾ ਸਟੈਂਡ-ਬਾਈ ਟਾਇਮ ਦਿੰਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਨੂੰ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।


Related News