ਆਡੀ ਇਸ ਸਾਲ ਭਾਰਤ ’ਚ ਲਾਂਚ ਕਰੇਗੀ ਕਾਰਾਂ ਦੇ 6 ਨਵੇਂ ਮਾਡਲ

Wednesday, Jan 06, 2021 - 04:51 PM (IST)

ਆਟੋ ਡੈਸਕ– ਆਡੀ ਇੰਡੀਆ ਨੇ ਇਸ ਨਾਲ ਭਾਰਤ ’ਚ ਆਪਣੀਆਂ 6 ਕਾਰਾਂ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਆਡੀ ਨੇ ਕਿਹਾ ਹੈ ਕਿ ਭਾਰਤ ’ਚ ਅਸੈਂਬਲ ਕੀਤੇ ਗਏ ਮਾਡਲਾਂ ਨੂੰ ਹੀ ਕੰਪਨੀ ਆਪਣੇ ਪੋਰਟਫੋਲੀਓ ’ਚ ਸ਼ਾਮਲ ਕਰੇਗੀ. ਆਡੀ ਇੰਡੀਆ ਦੇ ਹੈੱਡ ਬਲਬੀਰ ਸਿੰਘ ਢਿੱਲੋ ਦਾ ਕਹਿਣਾ ਹੈ ਕਿ ਸਾਡੇ ਕਾਰ ਮਾਡਲ ਸਾਰੇ ਸੈਗਮੈਂਟਸ ਨੂੰ ਕਵਰ ਕਰ ਰਹੇ ਹਨ। ਆਡੀ ਨੇ ਹਾਲ ਹੀ ’ਚ 5ਵੀਂ ਜਨਰੇਸ਼ਨ ਦੀ ਏ4 ਨੂੰ ਲਾਂਚ ਕੀਤਾ ਹੈ ਜਿਸ ਦੀ ਕੀਮਤ 42.34 ਲੱਖ ਰੁਪਏ ਰੱਖੀ ਗਈ ਹੈ। ਇਸ ਕਾਰ ਦੀ ਅਸੈਂਬਲਿੰਗ ਕੰਪਨੀ ਸਾਲ 2008 ਤੋਂ ਲੋਕਲੀ ਹੀ ਕਰ ਰਹੀ ਹੈ। ਇਸ ਤੋਂ ਇਲਾਵਾ ਆਡੀ ਇਲੈਕਟ੍ਰੀਫਾਈਡ ਕਾਰਾਂ ਨੂੰ ਵੀ ਭਾਰਤ ਲਿਆ ਸਕਦੀ ਹੈ। ਆਡੀ ਤੋਂ ਇਲਾਵਾ ਫਾਕਸਵੈਗਨ ਗਰੁੱਪ ਵੀ ਸਾਲ 2021 ’ਚ 6 ਕਾਰਾਂ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। 

ਆਡੀ ਇਸ ਵਾਰ ਲਗਜ਼ਰੀ ਕਾਰ ਸੈਗਮੈਂਟ ਨੂੰ ਟਾਰਗੇਟ ਕਰਦੇ ਹੋਏ ਆਡੀ ਈ-ਟ੍ਰੋਨ ਨੂੰ ਭਾਰਤ ਲਿਆ ਸਕਦੀ ਹੈ। ਇਸ ਤੋਂ ਇਲਾਵਾ ਟੈਸਲਾ ਵੀ ਆਪਣੀ ਮਾਡਲ 3 ਇਲੈਕਟ੍ਰਿਕ ਕਾਰ ਨੂੰ ਭਾਰਤ ’ਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਆਡੀ ਇੰਡੀਆ ਦੇ ਹੈੱਡ ਬਲਬੀਰ ਸਿੰਘ ਢਿੱਲੋ ਨੇ ਕਿਹਾ ਹੈ ਕਿ ਪਿਛਲੇ ਸਾਲ ਦਸੰਬਰ ’ਚ ਲਗਜ਼ਰੀ ਸੈਗਮੈਂਟ ਦੀਆਂ ਕਾਰਾਂ ਦੀ ਰਿਕਾਰਡ ਵਿਕਰੀ ਹੋਈ ਹੈ ਅਜਿਹੇ ’ਚ ਸਾਲ 2021 ’ਚ ਇਨ੍ਹਾਂ ਦੀ ਵਿਕਰੀ ’ਚ ਹੋਰ ਵਾਧਾ ਹੋ ਸਕਦਾ ਹੈ, ਜਿਸ ਨੂੰ ਉਨ੍ਹਾਂ ਨੇ ਡਬਲ ਡਿਜੀਟ ਗ੍ਰੋਥ ਦੱਸਿਆ ਹੈ। 


Rakesh

Content Editor

Related News