Asus ਜ਼ੈਨਪੈਡ 3ਐੱਸ 10 ਟੈਬਲੇਟ ਲਾਂਚ, ਜਾਣੋ ਇਸ ਦੇ ਖਾਸ ਫੀਚਰਸ
Saturday, Sep 03, 2016 - 06:03 PM (IST)

ਜਲੰਧਰ- ਅਸੁਸ ਨੇ ਨਵਾਂ ਟੈਬਲੇਟ ਜ਼ੈਨਪੈਡ 3ਐੱਸ 10 ਲਾਂਚ ਕੀਤਾ ਹੈ। ਇਸ ਦੇ ਨਾਲ ਪੋਰਟੇਬਲ ਮਾਨੀਟਰ ਜ਼ੈਨਸਕ੍ਰੀਨ ਨੂੰ ਵੀ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਜ਼ੈਨਵਾਚ 3 ਪੇਸ਼ ਕੀਤੀ ਸੀ।
ਅਸੁਸ ਜ਼ੈਨਪੈਡ 3ਐੱਸ 10 ''ਚ 9.7-ਇੰਚ ਦੀ ਕਿਊ.ਐਕਸ.ਜੀ.ਏ. (2048x1536 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਹੈ ਜੋ ਟਰੂ2ਲਾਈਫ ਤਕਨੀਕ ਨਾਲ ਲੈਸ ਹੈ। ਇਸ ਟੈਬਲੇਟ ਦੀ ਕੀਮਤ 379 ਯੂਰੋ (ਕਰੀਬ 28,300 ਰੁਪਏ) ਹੋਵੇਗੀ। ਹਾਲਾਂਕਿ, ਇਸ ਦੀ ਉਪਲੱਬਧਤਾ ਦੇ ਸਬੰਧ ''ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਟੈਬਲੇਟ ''ਚ ਹੈਕਸਾ-ਕੋਰ ਮੀਡੀਆਟੈੱਕ ਐੱਮ.ਟੀ.8176 ਪ੍ਰੋਸੈਸਰ ਦੇ ਨਾਲ 4ਜੀ.ਬੀ. ਰੈਮ ਦੀ ਵਰਤੋਂ ਕੀਤੀ ਗਈ ਹੈ। ਇਹ ਡਿਵਾਈਸ ਤੁਹਾਨੂੰ 32ਜੀ.ਬੀ. ਜਾਂ 64ਜੀ.ਬੀ. ਦੀ ਇੰਟਰਨਲ ਸਟੋਰੇਜ਼ ਦੇ ਵਿਕਲਪ ਨਾਲ ਮਿਲੇਗਾ ਜਿਸ ਨੂੰ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਜ਼ੈਨਪੈਡ 3ਐੱਸ 10 (ਜ਼ੈੱਡ500ਐੱਮ) ਦੀ ਸਭ ਤੋਂ ਅਹਿਮ ਖੂਬੀ ਇਸ ਦੀ ਮੋਟਾਈ ਹੈ। ਇਸ ਦਾ ਸਭ ਤੋਂ ਪਤਲਾ ਹਿੱਸਾ 5.8 ਮਿਲੀਮੀਟਰ ਦਾ ਹੈ ਅਤੇ ਸਭ ਤੋਂ ਮੋਟਾ ਹਿੱਸਾ 7.15 ਮਿਲੀਮੀਟਰ ਦਾ। ਟੈਬਲੇਟ ''ਚ ਹੋਮ ਬਟਨ ''ਤੇ ਫਿੰਗਰਪ੍ਰਿੰਟ ਸਕੈਨਰ ਮੌਜੂਦ ਹੈ। ਟੈਬਲੇਟ ''ਚ 10 ਡਬਲਯੂ.ਐੱਚ.ਆਰ. ਦੀ ਬੈਟਰੀ ਦਿੱਤੀ ਗਈ ਹੈ ਜਿਸ ਬਾਰੇ 10 ਘੰਟਿਆਂ ਤੱਕ ਦੀ ਬੈਟਰੀ ਲਾਈਫ ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਹ ਕੁਇੱਕ ਚਾਰਜ 3.0 ਨੂੰ ਸਪੋਰਟ ਕਰਦਾ ਹੈ। ਟੈਬਲੇਟ ''ਚ ਮੌਜੂਦ ਮੈਗਨੇਟ ਸਟੀਰੀਓ ਸਪੀਕਰ 7.1 ਸਰਾਊਂਡ ਸਾਊਂਡ ਦੀ ਆਊਟਪੁਟ ਦੇਣ ''ਚ ਸਮਰਥ ਹੈ।