ਵਿਕਰੀ ਲਈ ਉਪਲੱਬਧ ਹੋਇਆ ਦੋ ਰਿਅਰ ਕੈਮਰਿਆ ਵਾਲਾ Asus Zenfone 3 Zoom
Wednesday, May 10, 2017 - 12:50 PM (IST)

ਜਲੰਧਰ- ਅਸੂਸ ਨੇ ਇਸੇ ਸਾਲ ਫਰਵਰੀ ''ਚ ਇਕ ਯੂਜ਼ਰ ਦੇ ਸਵਾਲ ਦੇ ਜਵਾਬ ''ਚ ਕਿਹਾ ਸੀ ਕਿ ਕੰਪਨੀ ਆਪਣੇ ਅਸੂਸ ਜ਼ੈੱਨਫੋਨ 3 ਜ਼ੂਮ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਅਪਗ੍ਰੇਡ ਕਰੇਗੀ ਅਤੇ ਇਸੇ ਵਜ੍ਹਾ ਨਾਲ ਦੇਰੀ ਦੇ ਚੱਲਦੇ ਫੋਨ ਨੂੰ 2017 ਦੀ ਦੂਜੀ ਤਿਮਾਹੀ ''ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਪਿਛਲੇ ਮਹੀਨੇ ਯੂ-ਟਰਨ ਲੈਂਦੇ ਹੋਏ ਐਲਾਨ ਕੀਤਾ ਕਿ ਹੁਣ ਅਮਰੀਕਾ ''ਚ ਇਸ ਸਮਾਰਟਫੋਨ ''ਚ ਸਪੈਸੀਫਿਕੇਸ਼ਨ ਅਪਗ੍ਰੇਡ ਨਹੀਂ ਕੀਤੇ ਜਾਣਗੇ। ਹੁਣ ਅਸੂਸ ਜ਼ੈੱਨਫੋਨ 3 ਜ਼ੂਮ ਸਮਾਰਟਫੋਨ ਨੂੰ ਆਖਰਕਾਰ ਅਮਰੀਕਾ ''ਚ 329 ਡਾਲਰ (ਕਰੀਬ 21,300 ਰੁਪਏ) ਕੀਮਤ ''ਚ ਉਪਲੱਬਧ ਕਰਵਾ ਦਿੱਤਾ ਗਿਆ ਹੈ ਅਤੇ ਇਸ ਨੂੰ ਆਨਲਾਈਨ ਰਿਟੇਲਰ ਤੋਂ ਖਰੀਦਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਅਮਰੀਕਾ ''ਚ ਇਸ ਸਮਰਾਟਫੋਨ ਦੀ ਕੀਮਤ 399 ਡਾਲਰ (ਕਰੀਬ 25,800 ਰੁਪਏ) ਹੋਣ ਦੀ ਉਮੀਦ ਸੀ ਪਰ ਹੁਣ ਅਜਿਹਾ ਲੱਗਦਾ ਹੈ ਕਿ ਸਪੈਸੀਫਿਕੇਸ਼ਨ ਅਪਗ੍ਰੇਡ ਨਾ ਕਰਨ ਦੇ ਫੈਸਲੇ ਦੇ ਚੱਲਦੇ ਕੰਪਨੀ ਨੇ ਅਸੂਸ ਜ਼ੈੱਨਫੋਨ 3 ਜ਼ੂਮ ਸਮਰਾਟਫੋਨ ਦੀ ਲਾਂਚ ਕੀਮਤ ਘੱਟ ਕਰ ਦਿੱਤੀ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਕੰਪਨੀ ਨੇ 3ਜੀ.ਬੀ. ਰੈਮ + 32ਜੀ.ਬੀ. ਸਟੋਰੇਜ ਵੇਰੀਅੰਟ ਨੂੰ ਅਮਰੀਕਾ ''ਚ ਜਦਕਿ 4ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ।
ਇਸ ਫੋਨ ਦੇ ਸਭ ਤੋਂ ਖਾਸ ਫੀਚਰ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਰਿਅਰ ਕੈਮਰਾ ਸੈੱਟਅਪ ਹੈ ਇਸ ਵਿਚ ਇਕ 12 ਮੈਗਾਪਿਕਸਲ ਰਿਅਰ ਕੈਮਰਾ (ਸੋਨੀ ਆਈ.ਐੱਮ.ਐਕਸ 362 ਸੈਂਸਰ ਅਤੇ ਅਪਰਚਰ ਐੱਫ/1.7 ਦੇ ਨਾਲ) ਅਤੇ ਦੂਜੇ 12 ਮੈਗਾਪਿਕਸਲ ਰਿਅਰ ਕੈਮਰੇ (2.3 ਐਕਸ ਆਪਟਿਕਲ ਜ਼ੂਮ) ਦੇ ਨਾਲ ਆਉਂਦਾ ਹੈ। ਪ੍ਰਾਈਮਰੀ ਕੈਮਰਾ ਸੈੱਟਅਪ ''ਚ 25 ਐੱਮ.ਐੱਮ. ਵਾਈਡ-ਐਂਗਲ ਮੁੱਖ ਲੈਂਜ਼ ਵੀ ਦਿੱਤਾ ਗਿਆ ਹੈ। ਫਰੰਟ ''ਚ 13 ਮੈਗਾਪਿਕਸਲ ਦਾ ਕੈਮਰਾ ਹੈ ਜੋ ਸੋਨੀ ਆਈ.ਐੱਮ.ਐਕਸ 214 ਸੈਂਸਰ, ਅਪਰਚਰ ਐੱਫ/2.0 ਅਤੇ ਇਕ ਸਕਰੀਨ ਫਲੈਸ਼ ਫੀਚਰ ਦੇ ਨਾਲ ਆਉਂਦਾ ਹੈ।
ਇਸ ਫੋਨ ਨੂੰ ਕੰਪਨੀ ਸਭ ਤੋਂ ''ਪਤਲਾ ਅਤੇ ਹਲਕਾ'' ਸਮਾਰਟਫੋਨ ਦੱਸ ਰਹੀ ਹੈ। 5000 ਐੱਮ.ਏ.ਐੱਚ. ਦੀ ਬੈਟਰੀ ਵੀ ਫੋਨ ਦੇ ਖਾਸ ਫੀਚਰ ''ਚੋ ਇਕ ਹੈ। ਇਸ ਫੋਨ ਦਾ ਭਾਰ 170 ਗ੍ਰਾਮ ਹੈ। ਪਿਛਲੇ ਜ਼ੈੱਨਫੋਨ ਜ਼ੂਮ ਵੇਰੀਅੰਟ ਦੀ ਤਰ੍ਹਾਂ ਹੀ ਜ਼ੈੱਨਫੋਨ 3 ਜ਼ੂਮ ਵੀ ਇਕ ਪਾਵਰ ਬੈਂਕ ਦੀ ਤਰ੍ਹਾਂ ਕੰਮ ਕਰ ਸਕਦਾ ਹੈ ਅਤੇ ਇਸ ਨਾਲ ਦੂਜੇ ਸਮਾਰਟਫੋਨ ਚਾਰਜ ਕੀਤੇ ਜਾ ਸਕਦੇ ਹਨ।