ਪੰਜਾਬ ਲਈ ਨਵੇਂ ਖ਼ਤਰੇ ਦੀ ਘੰਟੀ! ਭਾਖੜਾ ਸਣੇ 3 ਵੱਡੇ ਡੈਮਾਂ ਦੀ ਤਾਜ਼ਾ ਰਿਪੋਰਟ ਨੇ ਪਾਈ ਟੈਨਸ਼ਨ

Thursday, Jul 30, 2026 - 04:25 PM (IST)

ਪੰਜਾਬ ਲਈ ਨਵੇਂ ਖ਼ਤਰੇ ਦੀ ਘੰਟੀ! ਭਾਖੜਾ ਸਣੇ 3 ਵੱਡੇ ਡੈਮਾਂ ਦੀ ਤਾਜ਼ਾ ਰਿਪੋਰਟ ਨੇ ਪਾਈ ਟੈਨਸ਼ਨ

ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਨਵੇਂ ਖ਼ਤਰੇ ਦੀ ਘੰਟੀ ਵੱਜ ਗਈ ਹੈ। ਦਰਅਸਲ ਪੰਜਾਬ ਦੇ 3 ਮੁੱਖ ਡੈਮਾਂ ਭਾਖੜਾ ਡੈਮ, ਰਣਜੀਤ ਸਾਗਰ ਡੈਮ ਅਤੇ ਪੌਂਗ ਡੈਮ 'ਚ ਪਾਣੀ ਦਾ ਪੱਧਰ ਇਸ ਵਾਰ ਘੱਟ ਗਿਆ ਹੈ ਕਿਉਂਕਿ ਪਿਛਲੇ 20 ਸਾਲਾਂ ਦੀ ਔਸਤ ਨਾਲੋਂ ਇਸ ਵਾਰ ਘੱਟ ਮੀਂਹ ਪਏ ਹਨ। ਜੇਕਰ ਹਾਲਾਤ ਇੰਝ ਹੀ ਰਹੇ ਤਾਂ ਅਗਲੇ ਸਾਲ ਪਾਣੀ ਦੀ ਕਮੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਪਿਛਲੇ ਸਾਲ ਪੰਜਾਬ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੜ੍ਹਾਂ ਦੇ ਬਾਵਜੂਦ ਇਸ ਵਾਰ ਡੈਮਾਂ 'ਚ ਪਾਣੀ ਦੀ ਵੱਡੀ ਕਮੀ ਹੈ। ਭਾਖੜਾ ਡੈਮ 'ਚ ਅਜੇ ਤੱਕ ਪਾਣੀ ਦਾ ਪੱਧਰ 1597.2 ਫੁੱਟ ਹੈ, ਜੋ ਕਿ ਪਿਛਲੇ ਸਾਲ ਇਸ ਸਮੇਂ 1617.5 ਫੁੱਟ ਸੀ। ਇਸ ਡੈਮ ਦੀ 20 ਸਾਲ ਦੀ ਔਸਤ 1613.12 ਫੁੱਟ ਰਹੀ ਹੈ।

ਇਹ ਵੀ ਪੜ੍ਹੋ : ਅੱਜ ਬਾਜ਼ਾਰ ਤੇ ਦੁਕਾਨਾਂ ਰਹਿਣਗੀਆਂ ਮੁਕੰਮਲ ਬੰਦ! ਸਮਰਾਲਾ 'ਚ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ...

ਇਸੇ ਤਰ੍ਹਾਂ ਪੌਂਗ ਡੈਮ 'ਚ ਪਾਣੀ ਦਾ ਪੱਧਰ 1333.87 ਫੁੱਟ ਹੈ, ਜਦੋਂ ਕਿ ਪਿਛਲੇ ਸਾਲ 1344.95 ਫੁੱਟ ਸੀ। ਰਣਜੀਤ ਸਾਗਰ ਡੈਮ ਦੀ 20 ਸਾਲ ਦੀ ਔਸਤ 1674.77 ਫੁੱਟ ਦੇ ਮੁਕਾਬਲੇ ਇਸ ਡੈਮ 'ਚ ਪਾਣੀ ਦਾ ਪੱਧਰ 1669.03 ਫੁੱਟ ਹੈ। ਅਜਿਹੇ ਹਾਲਾਤ ’ਚ ਹੁਣ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ’ਚ ਅਗਸਤ ਦੌਰਾਨ ਪੈਣ ਵਾਲੇ ਮੀਂਹ ’ਤੇ ਨਜ਼ਰ ਰਹੇਗੀ। ਇਸ ਵਾਰ ਸਰਦੀਆਂ ਦੇ ਮੌਸਮ 'ਚ ਪਹਾੜਾਂ ਦੇ ਬਰਫਬਾਰੀ ਵੀ ਘਟੀ ਸੀ।

ਇਹ ਵੀ ਪੜ੍ਹੋ : ਅੱਜ ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰ ਲਓ ਰੂਟ, ਚੰਡੀਗੜ੍ਹ 'ਚ ਕਈ ਸੜਕਾਂ 'ਤੇ ਬਦਲਿਆ ਟ੍ਰੈਫਿਕ

ਮੌਸਮ ਵਿਭਾਗ ਨੇ 20-22 ਜੁਲਾਈ ਅਤੇ ਮਗਰੋਂ 28-29 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਪਰ ਮੀਂਹ ਬਹੁਤ ਹੀ ਘੱਟ ਪਿਆ ਅਤੇ ਕੁੱਝ ਜ਼ਿਲ੍ਹਿਆਂ ਤੱਕ ਸੀਮਤ ਰਿਹਾ। ਮੀਂਹ ਘੱਟਣ ਕਰਕੇ ਜ਼ਮੀਨੀ ਪਾਣੀ 'ਤੇ ਨਿਰਭਰਤਾ ਵੱਧ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਾਰਸ਼ ਨਾ ਹੋਣ ਕਰਕੇ ਕਿਸਾਨਾਂ ਦੇ ਲਾਗਤ ਖ਼ਰਚੇ ਵਧੇ ਹਨ ਅਤੇ ਫ਼ਸਲ 'ਚ ਖ਼ਾਦ ਦੀ ਵਰਤੋਂ ਵੱਧਣ ਲੱਗੀ ਹੈ। ਜੇਕਰ ਇਹੋ ਜਿਹੇ ਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ 'ਚ ਪੰਜਾਬੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News