Asus ਨੇ ਨਿਜੀ IOT ਡਿਵਾਇਸ ਬਣਾਉਣ ਲਈ ਉਤਾਰਿਆ ਟਿੰਕਰ ਬੋਰਡ

07/27/2017 5:32:18 PM

ਜਲੰਧਰ- ਤਾਈਵਾਨ ਦੀ ਇਲੈਕਟ੍ਰੋਨਿਕ ਦਿੱਗਜ ਕੰਪਨੀ ਅਸੁਸ ਨੇ ਬੁੱਧਵਾਰ ਨੂੰ ਭਾਰਤੀ ਬਾਜ਼ਾਰ 'ਚ ਟਿੰਕਰ ਬੋਰਡ ਲਾਂਚ ਕੀਤਾ ਹੈ ਜੋ ਲੋਕਾਂ ਨੂੰ ਵਿਅਕਤੀਗਤ ਤੌਰ 'ਤੇ ਇੰਟਰਨੈੱਟ ਆਫਰ ਥਿੰਗਸ (ਆਈ.ਓ.ਟੀ.) ਡਿਵਾਈਸ ਆਸਾਨੀ ਨਾਲ ਵਿਕਸਿਤ ਕਰਨ 'ਚ ਮਦਦ ਕਰੇਗੀ। ਅਸੁਸ ਦੇ ਟਿੰਕਰ ਬੋਰਡ ਦੀ ਮਦਦ ਨਾਲ ਕਿਫਾਇਤੀ ਕੀਮਤ 'ਤੇ ਘਰੇਲੂ ਨੈੱਟਵਰਕ ਜਾਂ ਸਕੂਲ 'ਚ ਰੋਬੋਟ ਪ੍ਰਾਜੈੱਕਟ ਤਿਆਰ ਕੀਤੇ ਜਾ ਸਕਣਗੇ। 
ਅਸੁਸ ਦਾ ਟਿੰਕਰ ਬੋਰਡ ਦੇਸ਼ ਭਰ 'ਚ ਅਸੁਸ ਦੇ ਆਫਲਾਈਨ ਭਾਗੀਦਾਰ ਐਕਰੋ ਇੰਜੀਨੀਅਰਿੰਗ ਕੰਪਨੀ ਦੇ ਰਿਟੇਲ ਆਊਟਲੇਟਸ 'ਤੇ 4,750 ਰੁਪਏ 'ਚ ਉਪਲੱਬਧ ਹੈ। ਅਸੁਸ ਟਿੰਕਰ ਬੋਰਡ ਇਕ ਕ੍ਰੇਡਿਟ ਕਾਰਡ ਦੇ ਆਕਾਰ ਦਾ ਸਿੰਗਲ ਬੋਰਡ ਕੰਪਿਊਟਰ (ਐੱਸ.ਬੀ.ਸੀ.) ਹੈ, ਜੋ ਮੇਕਰਸ, ਹਾਬਿਸਟ, ਐਡੁਕੇਟਰ ਅਤੇ ਇਲੈਕਟ੍ਰੋਨਿਕ ਡੂ ਇਟ ਯੌਰਸੈਲਫ (ਡੀ.ਆਈ.ਵਾਈ.) ਉਤਸ਼ਾਹੀਆਂ ਨੂੰ ਘੱਟ ਲਾਗਤ 'ਚ ਆਈ.ਓ.ਟੀ. ਡਿਵਾਈਸ ਬਣਾਉਣ ਲਈ ਆਕਰਸ਼ਕ ਨੀਂਹ ਪ੍ਰਦਾਨ ਕਰਦਾ ਹੈ। 
ਇਹ ਡਿਵਾਈਸ ਆਪਣੀ ਸ਼੍ਰੇਣੀ 'ਚ ਮੋਹਰੀ ਕਾਰਗੁਜ਼ਾਰੀ, ਮਜ਼ਬੂਤ ਮਲਟੀਮੀਡੀਆ ਸਮਰਥਨ, ਆਈ.ਓ.ਟੀ. ਕੁਨੈਕਟੀਵਿਟੀ, ਉੱਨਤ ਡੀ.ਆਈ.ਵਾਈ. ਡਿਜ਼ਾਇਨ ਅਤੇ ਐੱਸ.ਬੀ.ਸੀ. ਚੈਸਿਸ ਅਤੇ ਅਸੈਸਰੀਜ਼ ਦੀ ਲੜੀਵਾਰ ਵੇਰਵਾ ਦੇ ਨਾਲ ਅਨੁਕੂਲਤਾ ਪ੍ਰਦਾਨ ਕਰਦਾ ਹੈ। 
ਟਿੰਕਰ ਬੋਰਡ 'ਚ 1.8 ਗੀਗਾਹਰਟਜ਼ ਦਾ ਰਾਕਚਿੱਪ ਆਰ. ਕੇ 3288 ਐੱਸ.ਓ.ਸੀ. ਕਵਾਡ-ਕੋਰ ਪ੍ਰੋਸੈਸਰ ਦੇ ਨਾਲ ਦਿੱਤਾ ਗਿਆ ਹੈ, ਜੋ ਐੱਚ.ਡੀ. ਅਤੇ ਅਲਟਰਾ ਐੱਚ.ਡੀ. ਵੀਡੀਓ ਪਲੇਬੈਕ ਦਾ ਸਮਰਥਨ ਕਰਦਾ ਹੈ। ਇਸ ਡਿਵਾਇਸ 'ਚ 2ਜੀ.ਬੀ. ਦਾ ਡਿਊਲ ਚੈਨਲ ਡੀ.ਡੀ.ਆਰ.3 ਰੈਮ ਅਤੇ ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਹੈ। ਇਹ ਅਸੁਸ ਟਿੰਕਰ ਓ.ਐੱਸ. (ਡੇਬੀਅਨ ਆਧਾਰਿਤ ਲਿੰਕਸ) ਅਤੇ ਐਂਡਰਾਇਡ ਨੂੰ ਸਪੋਰਟ ਕਰਦਾ ਹੈ। 
ਜਿੱਥੋਂ ਤੱਕ ਕੁਨੈਕਟੀਵਿਟੀ ਦਾ ਸਵਾਲ ਹੈ। ਇਸ ਵਿਚ ਬਲੂਟੁਥ 4.0, ਆਨ-ਬੋਰਡ 802.11ਬੀ/ਜੀ/ਐੱਨ ਵਾਈ-ਫਾਈ ਸਮਰਥਨ, ਚਾਰ ਯੂ.ਐੱਸ.ਬੀ. 2.0 ਪੋਰਟਸ, ਇਕ ਐੱਚ.ਡੀ.ਐੱਮ.ਆਈ. 1.4 ਆਊਟਪੋਰਟ ਅਤੇ ਇਕ 3.5 ਐੱਮ.ਐੱਮ. ਆਡੀਓ ਜੈੱਕ ਦਿੱਤਾ ਗਿਆ ਹੈ।


Related News