ਇਹ ਹੈ ਐਸਟਨ ਮਾਰਟਿਨ ਦੀ ਨਵੀਂ ਵੀ12 ਵਾਂਟੇਜ ਐੱਸ
Friday, May 20, 2016 - 10:31 AM (IST)

ਜਲੰਧਰ : ਐਸਟਨ ਮਾਰਟਿਨ ਕਾਰ ਕੰਪਨੀਆਂ ਦਾ ਇਕ ਅਜਿਹਾ ਨਾਂ ਹੈ, ਜਿਨ੍ਹਾਂ ਦੀਆਂ ਕਾਰਾਂ ਨੂੰ ਨਾਪਸੰਦ ਕਰਨਾ ਸ਼ਾਇਦ ਹੀ ਕਿਸੇ ਦੇ ਵਸ ਵਿਚ ਹੋਵੇ। ਇਸ ਬ੍ਰਿਟਿਸ਼ ਨਿਰਮਾਤਾ ਦੀਆਂ ਕਾਰਾਂ ਸੁੰਦਰ ਤਰੀਕੇ ਨਾਲ ਡਿਜ਼ਾਈਨ ਕੀਤੀਆਂ ਹੁੰਦੀਆਂ ਹਨ। ਕੰਫਰਟ ਦੇ ਨਾਲ-ਨਾਲ ਇਹ ਬਹੁਤ ਪਾਵਰਫੁੱਲ ਇੰਜਣ ਆਪਸ਼ਨਜ਼ ਨਾਲ ਆਉਂਦੀ ਹੈ। ਹੁਣ ਕੰਪਨੀ ਦੀ ਨਵੀਂ ਕਾਰ ਵੀ12 ਵਾਂਟੇਜ ਐੱਸ (V12 ਵਾਂਟੇਜ S) ਨੂੰ ਹੀ ਲੈ ਲਓ ਜੋ ਕਿ ਇਕ ਫੈਂਟਾਸਟਿਕ ਕਾਰ ਹੈ।
ਇਕ ਪਰਫੈਕਟ ਐਸਟਨ ਮਾਰਟਿਨ ਹੋ ਸਕਦੀ ਹੈ ਵੀ12 ਵਾਂਟੇਜ ਐੱਸ!
ਵੀ12 ਵਾਂਟੇਡ ਐੱਸ ਵਿਚ 565 ਹਾਰਸਪਾਵਰ ਵਾਲਾ 6.0 ਲੀਟਰ ਵੀ12 ਇੰਜਣ ਲੱਗਾ ਹੈ ਜੋ ਇਸ ਨੂੰ ਸਿਰਫ 3.8 ਸੈਕਿੰਡ ਵਿਚ 0-62 ਮੀਲ (96.5 ਕਿਲੋਮੀਟਰ) ਪ੍ਰਤੀ ਘੰਟਾ ਦੀ ਰਫਤਾਰ ਤੱਕ ਪਹੁੰਚਣ ਵਿਚ ਮਦਦ ਕਰਦਾ ਹੈ। ਉਂਝ ਤਾਂ ਤੁਸੀਂ ਸੜਕ ''ਤੇ ਇੰਨੀ ਰਫਤਾਰ ਨਾਲ ਡਰਾਈਵ ਨਹੀਂ ਕਰ ਸਕੋਗੇ ਪਰ ਜੇ ਤੁਹਾਡੇ ਸਾਹਮਣੇ ਰਨਵੇ ਹੈ ਤਾਂ ਤੁਸੀਂ ਇਸ ਨੂੰ 205 ਮੀਲ (329 ਕਿਲੋਮੀਟਰ) ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਾ ਸਕਦੇ ਹੋ। ਟਾਪ ਗੀਅਰ ਦੀ ਰਿਪੋਰਟ ਮੁਤਾਬਕ ਵੀ12 ਵਾਂਟੇਜ ਐੱਸ 3.8 ਸੈਕਿੰਡ ਵਿਚ 70 ਮੀਲ (112 ਕਿਲੋਮੀਟਰ) ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ ਪਰ ਤੁਹਾਨੂੰ ਛੇਤੀ ਹੀ ਗੀਅਰ ਬਦਲਣਾ ਪਵੇਗਾ ਤਾਂ ਕਿ ਫਿਊਲ ਘੱਟ ਖਰਚ ਹੋਵੇ, ਰੌਲਾ ਘੱਟ ਹੋਵੇ ਅਤੇ ਇੰਜਣ ਦੀ ਉਮਰ ਲੰਮੀ ਹੋਵੇ।
ਟਾਰਕ ਦੀ ਵੀ ਇਸ ਵਿਚ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਵੀ12 ਵਾਂਟੇਜ ਐੱਸ 457 ਪੌਂਡ ਫੁੱਟ ਦਾ ਟਾਰਕ ਪੈਦਾ ਕਰਦੀ ਹੈ। ਹਾਲਾਂਕਿ ਇਸਦੇ ਇੰਜਣ ਦੀ ਜਿੰਨੀ ਤਾਰੀਫ ਹੋਈ ਹੈ, ਗੀਅਰਬਾਕਸ ਓਨਾ ਹੀ ਨਿਰਾਸ਼ ਕਰ ਸਕਦਾ ਹੈ, ਜਿਸ ਵਿਚ ਇਕ ਸਮੱਸਿਆ ਹੈ। ਵੀ12 ਵਾਂਟੇਜ ਐੱਸ ਵਿਚ ਸਪੋਰਟਸ਼ਿਫਟ ਗੀਅਰਬਾਕਸ ਮਿਲਦਾ ਹੈ ਅਤੇ ਸੀਨੇਟ ਦੀ ਰਿਪੋਰਟ ਮੁਤਾਬਕ ਇਹ ਆਟੋਮੇਟਿਡ ਮੈਨੂਅਲ ਟ੍ਰਾਂਸਮਿਸ਼ਨ ਨਾਰਾਜ਼ ਕਰਨ ਵਾਲਾ ਹੈ। ਇਸ ਤੋਂ ਇਲਾਵਾ 7 ਸਪੀਡ ਟ੍ਰਾਂਸਮਿਸ਼ਨ ਦੇ ਗੀਅਰ ਬਦਲਦੇ ਸਮੇਂ ਜਿਵੇਂ ਇਕ ਤੋਂ ਦੂਜੇ ਗੀਅਰ ''ਤੇ ਜਾਂ ਦੂਜੇ ਤੋਂ ਤੀਜੇ ਗੀਅਰ ''ਤੇ ਸ਼ਿਫਟ ਕਰਦੇ ਸਮੇਂ ਚੌਥਾ ਜਾਂ ਪੰਜਵਾਂ ਗੀਅਰ ਪੈ ਸਕਦਾ ਹੈ ਅਤੇ ਇਸ ਲਈ ਪ੍ਰੈਕਟਿਸ ਕਰਨੀ ਪਵੇਗੀ। ਹਾਲਾਂਕਿ ਇਸ ਤੋਂ ਬਾਅਦ ਵੀ ਇਸ ਨੂੰ ਵਧੀਆ ਐਸਟਨ ਮਾਰਟਿਨ ਕਿਹਾ ਗਿਆ ਹੈ।
ਇੰਜਣ-5,935ਸੀ. ਸੀ. ਤੇ 12 ਪੈਟਰੋਲ ਇੰਜਣ, 7 ਸਪੀਡ ਮੈਨੂਅਲ ਗੀਅਰਬਾਕਸ, ਰੀਅਰ ਵ੍ਹੀਲ ਡਰਾਈਵ
ਪਾਵਰ ਅਤੇ ਟਾਰਕ-6750 ਆਰ. ਪੀ. ਐੱਮ. ''ਤੇ 563 ਬੀ. ਐੱਚ. ਪੀ. ਅਤੇ 5750 ਆਰ. ਪੀ. ਐੱਮ. ''ਤੇ 457 ਪੌਂਡ ਫੁੱਟ
ਤੇਜ਼ੀ-3.8 ਸੈਕਿੰਡ ਵਿਚ 0-96.5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ
ਟਾਪ ਸਪੀਡ-250 ਮੀਲ (329 ਕਿਲੋਮੀਟਰ ) ਪ੍ਰਤੀ ਘੰਟਾ
ਫਿਊਲ ਇਕਾਨਮੀ-19.2 ਮੀਲ ਪ੍ਰਤੀ ਗੈਲੇਨ
ਕਾਰਬੋਨ ਡਾਇਆਕਸਾਈਡ ਦਾ ਉਤਸਰਜਨ-343 ਗ੍ਰਾਮ/ਕਿਲੋਮੀਟਰ