ਅਸ਼ੋਕ ਲੇਲੈਂਡ ਨੇ ਲਾਂਚ ਕੀਤਾ ਭਾਰਤ ਦਾ ਪਹਿਲਾ 14 ਟਾਇਰਾਂ ਵਾਲਾ DTLA ਟਰੱਕ

03/27/2021 12:49:32 PM

ਆਟੋ ਡੈਸਕ– ਅਸ਼ੋਕ ਲੇਲੈਂਡ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਪਹਿਲੇ 14 ਟਾਇਰਾਂ ਵਾਲੇ DTLA ਟਰੱਕ AVTR 4120 ਨੂੰ ਲਾਂਚ ਕਰ ਦਿੱਤਾ ਹੈ। ਇਹ 4-ਐਕਸਲ ਵਾਲਾ 8x2 DTLA ਟਰੱਕ ਹੈ ਜਿਸ ਦੀ ਕੁੱਲ ਭਾਰ ਢੋਣ ਦੀ ਸਮਰੱਥਾ 40.5 ਟਨ ਹੈ। ਇਸ ਤੋਂ ਇਹ ਪਤਾ ਚਲਦਾ ਹੈ ਕਿ ਜਦੋਂ ਇਹ ਵਾਹਨ ਪੂਰੀ ਤਰ੍ਹਾਂ ਲੋਡ ਹੋਵੇਗਾ ਤਾਂ ਇਸ ਦਾ ਕੁੱਲ ਭਾਰ ਕਿੰਨਾ ਹੋ ਸਕਦਾ ਹੈ। 
ਅਸ਼ੋਕ ਲੇਲੈਂਡ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਸਮਾਨ ਬਣਾਵਟ ਵਾਲੇ ਦੂਜੇ ਟਰੱਕਾਂ ਦੇ ਮੁਕਾਬਲੇ ਅਸ਼ੋਕ ਲੇਲੈਂਡ AVTA 4120 ਟਰੱਕ 5 ਟਨ ਵਾਧੂ ਪੇਲੋਡ ਪ੍ਰਧਾਨ ਕਰਦਾ ਹੈ। ਇਹ ਟਰੱਕ ਲਿਫਟ ਐਕਸਲ ਡਾਊਨ ਸਥਿਤੀ ’ਚ 40.5 ਟਨ ਭਾਰ ਅਤੇ ਲਿਫਟ ਐਕਸਲ ਅਪ ਪੋਜੀਸ਼ਨ ’ਚ 28 ਟਨ ਭਾਰ ਚੁੱਕਣ ਦੀ ਸਮਰੱਥਾ ਰੱਖਦਾ ਹੈ। 

ਟਰੱਕ ’ਚ ਮਿਲਦੀਆਂ ਹਨ ਇਹ ਸੁਵਿਧਾਵਾਂ
ਇਸ ਵਿਚ ਸਸਪੈਂਡਿਡ ਡਰਾਈਵਰ ਸੀਟ, ਸਟੋਰੇਜ ਸਪੇਸ, ਫੁਲ ਮੈਟਲ ਫਰੰਟ ਫੇਸ਼ੀਆ, ਮਿਊਜ਼ਿਕ ਸਿਸਟਮ ਅਤੇ ਏਅਰ-ਕੰਡੀਸ਼ਨਿੰਗ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ। 

ਦੋ ਇੰਜਣ ਆਪਸ਼ਨ
ਇਸ ਟਰੱਕ ’ਚ ਗਾਹਕ ਨੂੰ ਦੋ ਇੰਜਣ ਆਪਸ਼ਨ ਮਿਲਣਗੇ। ਇਕ ਡੀਜ਼ਲ ਇੰਜਣ 200 ਐੱਚ.ਪੀ. ਦੀ ਪਾਵਰ ਅਤੇ 700 ਐੱਨ.ਐੱਮ. ਦਾ ਟਾਰਕ ਪ੍ਰਦਾਨ ਕਰੇਗਾ, ਉਥੇ ਹੀ ਦੂਜਾ ਡੀਜ਼ਲ ਇੰਜਣ 250 ਐੱਚ.ਪੀ. ਦੀ ਪਾਵਰ ਅਤੇ 900 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਦੋਵਾਂ ਹੀ ਇੰਜਣਾਂ ਨੂੰ iGen6 ਤਕਨੀਕ ਨਲ ਲੈਸ ਕੀਤਾ ਗਿਆ ਹੈ ਜੋ ਪਾਵਰ ਅਤੇ ਪਰਫਾਰਮੈਂਸ ਨੂੰ ਬਿਹਤਰ ਬਣਾਉਣ ਦੇ ਕੰਮ ਆਉਂਦੀ ਹੈ। 

ਅਸ਼ੋਕ ਲੇਲੈਂਡ ਦੇ ਪ੍ਰਬੰਧ ਨਿਰਦੇਸ਼ਕ ਵਿਪਿਨ ਸੋਂਧੀ ਨੇ ਕਿਹਾ ਹੈ ਕਿ ਆਪਣੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਾਡੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ। ਏ.ਟੀ.ਵੀ.ਆਰ. 4120 ਇਸ ਦਿਸ਼ਾ ’ਚ ਇਕ ਕਦਮ ਹੈ। 


Rakesh

Content Editor

Related News