ਅਸ਼ੋਕ ਲੇਲੈਂਡ ਨੇ ਲਾਂਚ ਕੀਤੀ BS6 ਟਰੱਕਾਂ ਦੀ ਨਵੀਂ ਰੇਂਜ, ਮਿਲੇਗੀ 7 ਫੀਸਦੀ ਤਕ ਜ਼ਿਆਦਾ ਮਾਈਲੇਜ
Saturday, Oct 24, 2020 - 11:29 AM (IST)
ਆਟੋ ਡੈਸਕ– ਅਸ਼ੋਕ ਲੇਲੈਂਡ ਨੇ 18 ਲੱਖ ਰੁਪਏ ਐਕਸ-ਸ਼ੋਅਰੂਮ ਦੀ ਕੀਮਤ ਨਾਲ ਆਪਣੀ ਬੋਸ LE ਅਤੇ LX ਟਰੱਕਾਂ ਦੀ ਨਵੀਂ ਰੇਂਜ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਪ੍ਰੈੱਸ ਰਿਲੀਜ਼ ’ਚ ਦੱਸਿਆ ਹੈ ਕਿ ਇਹ ਟਰੱਕ i-Gen6 BS6 ਤਕਨੀਕ ’ਤੇ ਅਧਾਰਿਤ ਹਨ। ਇਹ ਬੀ.ਐੱਸ.-6 ਟਰੱਕ 11.1 ਟਨ ਤੋਂ 14.05 ਟਨ ਦੀ ਰੇਂਜ ’ਚ ਵੇਚੇ ਜਾਣਗੇ। ਉਥੇ ਹੀ ਗਾਹਕ ਨੂੰ ਇਨ੍ਹਾਂ ’ਚ ਦੋ ਕੈਬਿਨ ਦਾ ਆਪਸ਼ਨ ਮਿਲੇਗਾ। ਕੰਪਨੀ ਦਾ ਦਾਅਵਾ ਹੈ ਕਿ ਇਹ ਬੀ.ਐੱਸ.-6 ਟਰੱਕ 7 ਫੀਸਦੀ ਤਕ ਜ਼ਿਾਦਾ ਮਾਈਲੇਜ, 5 ਫੀਸਦੀ ਤਕ ਬਿਹਤਰ ਟਾਇਰ ਲਾਈਫ, 30 ਫੀਸਦੀ ਤਕ ਲਾਂਗ ਸਰਵਿਸ ਵਾਰੰਟੀ ਅਤੇ 5 ਫੀਸਦੀ ਤਕ ਘੱਟ ਰੱਖ-ਰਖਾਅ ਲਾਗਤ ਨਾਲ ਲਿਆਏ ਗਏ ਹਨ।
ਅਸ਼ੋਕ ਲੇਲੈਂਡ ਦੇ ਐੱਮ.ਡੀ. ਅਤੇ ਸੀ.ਈ.ਓ. ਵਿਪਿਨ ਸੋਂਧੀ ਨੇ ਕਿਹਾ ਕਿ ਅਸੀਂ ਬੋਸ ਰੇਂਜ ’ਚ ਨਵੇਂ ਕਮਰਸ਼ੀਅਲ ਵਾਹਨਾਂ ਨੂੰ ਪੇਸ਼ ਕੀਤਾ ਹੈ। ਇਨ੍ਹੀ ਦਿਨੀਂ ਕਮਰਸ਼ੀਅਲ ਵਾਹਨਾਂ ਦੀ ਮੰਗ ’ਚ ਤੇਜ਼ੀ ਵੇਖੀ ਜਾ ਰਹੀ ਹੈ ਅਤੇ ਇਸ ਸਮੇਂ ਆਈ-ਜਨਰੇਸ਼ਨ 6 ਬੀ.ਐੱਸ.-6 ਤਕਨੀਕ ਨੂੰ ਪੇਸ਼ ਕਰਨ ਦਾ ਇਹ ਸਭ ਤੋਂ ਚੰਗਾ ਸਮਾਂ ਹੈ। ਬੋਸ ਟਰੱਕ ਕੰਪਨੀ ਦੀ ਪੋਰਟਫੋਲੀਓ ਨੂੰ ਹੋਰ ਮਜਬੂਤ ਕਰਨਗੇ ਅਤੇ ਗਲੋਬਲ ਟਾਪ 10 ਸੀ.ਵੀ. ਨਿਰਮਾਤਾਵਾਂ ’ਚੋਂ ਇਕ ਹੋਣ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ’ਚ ਵੀ ਮਦਦ ਕਰਨਗੇ। ਬੋਸ LE ਅਤੇ LX ਚਾਰ ਸਾਲ/ਚਾਰ ਲੱਖ ਕਿਲੋਮੀਟਰ ਦੀ ਵਾਰੰਟੀ ਨਾਲ ਆਉਂਦੇ ਹਨ, ਜਿਸ ਨੂੰ 6 ਸਾਲਾਂ ਤਕ ਵਧਾਇਆ ਵੀ ਜਾ ਸਕਦਾ ਹੈ।
ਦੱਸ ਦੇਈਏ ਕਿ ਅਸ਼ੋਕ ਲੇਲੈਂਡ ਭਾਰਤ ਦੀ ਦੂਜੀ ਸਭ ਤੋਂ ਵੱਡੀ ਕਮਰਸ਼ੀਅਲ ਵਾਹਨ ਨਿਰਮਾਤਾ ਹੈ, ਉਥੇ ਹੀ ਜੇਕਰ ਵਿਸ਼ਵ ਦੀ ਗੱਲ ਕੀਤੀ ਜਾਵੇ ਤਾਂ ਇਹ ਚੌਥੀ ਸਭ ਤੋਂ ਵੱਡੀ ਬੱਸ ਨਿਰਮਾਤਾ ਅਤੇ 10ਵੀਂ ਸਭ ਤੋਂ ਵੱਡੀ ਟਰੱਕ ਨਿਰਮਾਤਾ ਕੰਪਨੀ ਵੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਸ਼ੋਕ ਲੇਲੈਂਡ ਦੇ ਭਾਰਤ ਸਮੇਤ ਦੁਨੀਆ ਭਰ ’ਚ 9 ਮੈਨਿਊਫੈਕਚਰਿੰਗ ਪਲਾਂਟ ਹਨ।