Racing Cars ''ਚ ਦੇਖਣ ਨੂੰ ਮਿਲੀ ਨਵੀਂ ਤਕਨੀਕ (ਵੀਡੀਓ)

08/03/2015 3:36:13 PM

ਜਲੰਧਰ- ਇੰਡੀਕਾਰ ਰੇਸ ''ਚ ਬਹੁਤ ਮੁਸ਼ਕਿਲ ਹੁੰਦਾ ਹੈ ਆਪਣੀ ਪੁਜ਼ੀਸ਼ਨ ਨੂੰ ਟ੍ਰੈਕ ਕਰਨਾ, ਖਾਸ ਕਰਕੇ ਜੇ ਤੁਸੀਂ ਸਟੈਂਡ ''ਚ ਹੋਵੋ ਤੇ ਤੁਹਾਡੇ ਕੋਲ ਬਰਾਡਕਾਸਟਰ ਜਾਂ ਡਾਟਾ ਸਟਰੀਮ ਦੀ ਸਹੂਲਤ ਨਾ ਹੋਵੇ। ਹੁਣ ਉਨ੍ਹਾਂ ਦਰਸ਼ਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਇਸ ਹਫਤੇ ਦੇ ਆਖਿਰ ਤਕ ਲੀਗ ਦੀਆਂ ਕਾਰਾਂ ਦੇ ''ਚ ਐਲ.ਈ.ਡੀ. ਪੈਨਲ ਫਿੱਟ ਕਰ ਦਿੱਤੇ ਜਾਣਗੇ ਜੋ ਕਿ ਰੇਸ ''ਚ ਡਰਾਈਵਰ ਦੀ ਸਥਿਤੀ ਬਾਰੇ ਟਾਈਮਿੰਗ ਲਾਈਨਸ ਦੇ ਨਾਲ ਕੰਮ ਕਰਕੇ ਦੱਸਣਗੇ, ਜੋ ਕਿ ਉਸ ਦੇ ਟਰੈਕਸ ''ਚ ਲਗਾਏ ਗਏ ਹਨ।

ਐਲ.ਈ.ਡੀ. ਪੈਨਲਸ ਇਹ ਵੀ ਜਾਣੂੰ ਕਰਵਾ ਸਕਦੇ ਹਨ ਕਿ ਪਿਟਸਟਾਪ ''ਤੇ ਟਾਈਰ ਬਦਲਣ ਲਈ ਕਿੰਨਾ ਸਮਾਂ ਲਗਿਆ।ਇਹ ਤਕਨੀਕ ਸਾਨੂੰ Mid Ohio ''ਚ ਹੋਈ ਇਕ ਰੇਸ ਦੌਰਾਨ ਦੇਖਣ ਨੂੰ ਮਿਲੀ ਪਰ ਕੁਝ ਟੀਮਾਂ ਨੂੰ ਇਸ ''ਚ ਮੁਸ਼ਕਿਲ ਦਿਖਾਈ ਦਿੱਤੀ, ਹਾਲਾਂਕਿ ਐਲ.ਈ.ਡੀ. Array 0.11 ਇੰਚ ਮੋਟੀ ਹੈ ਪਰ ਫਿਰ ਵੀ ਇਹ ਕਾਰ ਦੇ ਭਾਰ ਨੂੰ ਵਧਾ ਦਿੰਦੀ ਤੇ ਹਵਾ ਵੀ ਇਸ ''ਚ ਦਖਲ ਪੈਦਾ ਕਰਦੀ ਹੈ। Pit Crew ਦਾ ਵੀ ਇਸ ਦੀ ਵਜ੍ਹਾ ਨਾਲ ਧਿਆਨ ਭਟਕਿਆ ਸੀ ਜਿਥੇ ਉਹ ਕੰਮ ਕਰ ਰਹੇ ਸਨ।


Related News