Apple WWDC 2026 : ਐਪਲ ਦਾ ਸਭ ਤੋਂ ਵੱਡਾ ਐਲਾਨ, iOS 27 ਇਨ੍ਹਾਂ iPhones ਨੂੰ ਕਰੇਗਾ ਸਪੋਰਟ

Monday, Jun 08, 2026 - 11:33 PM (IST)

Apple WWDC 2026 : ਐਪਲ ਦਾ ਸਭ ਤੋਂ ਵੱਡਾ ਐਲਾਨ, iOS 27 ਇਨ੍ਹਾਂ iPhones ਨੂੰ ਕਰੇਗਾ ਸਪੋਰਟ

ਗੈਜੇਟ ਡੈਸਕ- Apple WWDC 2026 ਦੀ ਸ਼ੁਰੂਆਤ ਕੰਪਨੀ ਦੇ ਮੌਜੂਦਾ ਸੀ.ਈ.ਓ. ਟਿਮ ਕੁੱਕ ਨੇ ਕੀਤੀ। ਭਾਰਤੀ ਸਮੇਂ ਅਨੁਸਾਰ ਇਹ ਈਵੈਂਟ ਸੋਮਵਾਰ ਰਾਤ ਨੂੰ 10:30 ਵਜੇ ਹੋਇਆ। ਟਿਮ ਕੁੱਕ ਨੇ ਦੱਸਿਆ ਕਿ ਉਹ ਹਾਰਡਵੇਅਰ ਅਤੇ ਸਾਫਟਵੇਅਰ ਦੋਵਾਂ ਨੂੰ ਲੈ ਕੇ ਇਨੋਵੇਸ਼ਨ 'ਤੇ ਦਿੰਦੇ ਹਨ। ਈਵੈਂਟ ਦੀ ਸ਼ੁਰੂਆਤ 'ਚ ਹੀ ਉਨ੍ਹਾਂ ਨੇ ਦੱਸਿਆ ਕਿ ਉਹ ਨਵਾਂ iOS ਵਰਜ਼ਨ, ਐਪਲ ਇੰਟੈਲੀਜੈਂਸ ਫੀਚਰ ਅਤੇ ਨਵਾਂ ਸਿਰੀ ਲਾਂਚ ਕਰਨ ਜਾ ਰਹੇ ਹਨ। 

ਮੈਕ ਓ.ਐੱਸ. ਹੁਣ ਗੋਲਡਨ ਗੇਟ ਓ.ਐੱਸ. ਹੋਵੇਗਾ। ਐਪਲ ਨੇ ਦੱਸਿਆ ਕਿ ਉਸਨੇ ਪ੍ਰੋਡਕਟਸ ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਡੇਲੀ ਲਾਈਫ ਦਾ ਜ਼ਰੂਰੀ ਹਿੱਸਾ ਹੈ। ਇਸ ਸਾਲ ਕੰਪਨੀ ਦਾ ਫੋਕਸ ਨਵੇਂ ਫੀਚਰ ਲਿਸਟ ਪੇਸ਼ ਕਰਨ ਦੀ ਥਾਂ 'ਤੇ ਯੂਜ਼ਰਜ਼ ਅਨੁਭਵ ਨੂੰ ਬਿਹਤਰ ਬਣਾਉਣਾ ਹੈ। 

ਕੰਪਨੀ ਨੇ ਐਪਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਤੇਜ਼, ਸਮੂਦ ਅਤੇ ਇਫੈਕਟਿਵ ਬਣਾਉਣ ਲਈ ਕੰਮ ਕੀਤਾ ਹੈ। ਨਾਲ ਕਈ ਡਿਜ਼ਾਈਨਿੰਗ ਨੂੰ ਲੈ ਕੇ ਬਦਲਾਅ ਕੀਤਾ ਹੈ। ਇਨ੍ਹਾਂ ਬਦਲਾਵਾਂ ਨੂੰ ਯੂਜ਼ਰਜ਼ ਅਤੇ ਡਿਵੈਲਪਰਾਂ ਤੋਂ ਮਿਲੇ ਫੀਡਬੈਕ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। 

ਨਾਲ ਹੀ ਲਿਕੁਇਡ ਗਲਾਸ ਸਲਾਈਡ ਨੂੰ ਪੇਸ਼ ਕੀਤਾ। ਮੈਕ ਓ.ਐੱਸ. 'ਚ ਹੁਣ ਵਿੰਡੋ ਵਰਗਾ ਟਾਈਟਲ ਬਾਰ ਦਿੱਤਾ ਹੈ, ਜਿਸਦੀ ਮਦਦ ਨਾਲ ਸਾਰੇ ਐਪਸ 'ਚ ਪਹਿਲਾਂ ਤੋਂ ਜ਼ਿਆਦਾ ਕੰਸਿਸਟੈਂਸੀ ਨਜ਼ਰ ਆਏਗੀ। ਕੰਪਨੀ ਨੇ ਲਿਕੁਇਡ ਗਲਾਸ ਤੋਂ ਇਲਾਵਾ ਵਾਧੂ ਲੇਅਰਾਂ ਨੂੰ ਸਿੱਧਾ ਆਈਕਨ ਦੀ ਆਰਟਵਰਕ 'ਚ ਸ਼ਾਮਲ ਕੀਤਾ ਹੈ। ਇਸਦੀ ਵਜ੍ਹਾ ਆਈਕਨਸ ਜ਼ਿਆਦਾ ਅਟਰੈਕਟਿਵ ਅਤੇ ਪ੍ਰੀਮੀਅਮ ਨਜ਼ਰ ਆ ਰਹੇ ਹਨ। 

iOS 27 ਇਨ੍ਹਾਂ iPhone ਨੂੰ ਸਪੋਰਟ ਕਰੇਗਾ

iOS 27 ਹੁਣ iPhone 11 ਅਤੇ ਉਸਤੋਂ ਬਾਅਦ ਲਾਂਚ ਹੋਣ ਵਾਲੇ ਡਿਵਾਈਸ ਨੂੰ ਸਪੋਰਟ ਕਰੇਗਾ। 

ਐਪਲ ਨੇ ਚਾਈਲਡ ਅਕਾਊਂਟ ਫੀਚਰ ਲਾਂਚ ਕੀਤਾ ਹੈ, ਜਿਸਨੂੰ ਖਾਸਤੌਰ 'ਤੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ। ਇਹ ਫੀਚਰ ਬੱਚਿਆਂ ਦੀ ਉਮਰ ਮੁਤਾਬਕ, ਪੂਰੇ ਸਿਸਟਮ 'ਚ ਕੁਝ ਸੁਰੱਖਿਆ ਪੈਰਾਮੀਟਰਸ ਸੈੱਟ ਕਰਦਾ ਹੈ, ਜਿਸਨੂੰ ਸੇਫਗਾਰਡ ਵੀ ਕਹਿ ਸਕਦੇ ਹੋ। ਇਸ ਫੀਚਰ ਦੀ ਮਦਦ ਨਾਲ ਐਡਲਟ ਵੈੱਬਸਾਈਟਾਂ ਨੂੰ ਬਲਾਕ ਕੀਤਾ ਜਾ ਸਕਦਾ ਹੈ, ਸਿਰਫ ਉਮਰ ਦੇ ਅਨੁਰੂਪ ਕੰਟੈਂਟ ਤਕ ਪਹੁੰਚ ਦਿੱਤੀ ਜਾਂਦੀ ਹੈ। 

ਚਾਈਲਡ ਅਕਾਊਂਟ ਦੀ ਮਦਦ ਨਾਲ ਮਾਤਾ-ਪਿਤਾ ਨੂੰ ਇਕ ਪਾਵਰਫੁਲ ਪੇਰੈਂਟ ਕੰਟਰੋਲਸ ਵੀ ਮਿਲਦੇ ਹਨ, ਜਿਸ ਨਾਲ ਉਹ ਆਪਣੇ ਬੱਚਿਆਂ ਦੀ ਡਿਜੀਟਲ ਐਕਟੀਵਿਟੀ 'ਤੇ ਬਿਹਤਰ ਤਰੀਕੇ ਨਾਲ ਮਾਨੀਟਰਿੰਗ ਕਰ ਸਕਦੇ ਹਨ। ਐਪਲ ਨੇ ਕਿਹਾ ਕਿ 13 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਿੱਜੀ ਡਿਵਾਈਸਾਂ ਤਕ ਸੀਮਤ ਪਹੁੰਚ ਹੋਣੀ ਚਾਹੀਦੀ ਹੈ। 

ਟਿਮ ਕੁੱਕ ਦਾ ਸੀ.ਓ.ਏ. ਰਹਿੰਦੇ ਹੋਏ ਇਹ ਆਖਰੀ ਈਵੈਂਟ ਹੋਵੇਗਾ ਕਿਉਂਕਿ ਆਉਣ ਵਾਲੇ ਸਤੰਬਰ 'ਚ ਉਹ ਆਪਣਾ ਅਹੁਦਾ ਛੱਡ ਦੇਣਗੇ, ਜਿਸਤੋਂ ਬਾਅਦ ਸੀ.ਈ.ਓ. ਦੀ ਕਮਾਨ ਜੌਨ ਟਰਨਸ ਸੰਭਾਲਣਗੇ। ਟਰਨਸ ਸਾਲ 2001 'ਚ ਐਪਲ ਨਾਲ ਜੁੜੇ ਸਨ। ਬੀਤੇ ਕਰੀਬ ਦੋ ਦਹਾਕਿਆਂ ਤੋਂ ਉਹ ਆਈਫੋਨ, ਆਈਪੈਡ, ਏਅਰਪੌਡਸ ਅਤੇ ਮੈਕ ਲਾਈਨਅਪ ਦੇ ਡਿਵੈਲਪਮੈਂਟ 'ਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। 


author

Rakesh

Content Editor

Related News