10,000 ਤੋਂ ਘੱਟ ਕੀਮਤ ''ਤੇ ਲਾਂਚ ਹੋ ਰਿਹੈ ਸ਼ਾਨਦਾਰ ਫੋਨ! ਫੀਚਰਸ ਵੀ ਹੋਣਗੇ ਲਾਜਵਾਬ

Friday, Jun 05, 2026 - 03:41 PM (IST)

10,000 ਤੋਂ ਘੱਟ ਕੀਮਤ ''ਤੇ ਲਾਂਚ ਹੋ ਰਿਹੈ ਸ਼ਾਨਦਾਰ ਫੋਨ! ਫੀਚਰਸ ਵੀ ਹੋਣਗੇ ਲਾਜਵਾਬ

ਗੈਜੇਟ ਡੈਸਕ - Infinix ਕੰਪਨੀ ਭਾਰਤੀ ਬਾਜ਼ਾਰ 'ਚ ਆਪਣਾ ਇਕ ਨਵਾਂ ਬਜਟ-ਫਰੈਂਡਲੀ ਸਮਾਰਟਫੋਨ Infinix Smart 20 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਅਧਿਕਾਰਤ ਤੌਰ 'ਤੇ ਇਸ ਫੋਨ ਦੀ ਲਾਂਚਿੰਗ ਡੇਟ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਸਮਾਰਟਫੋਨ 8 ਜੂਨ ਨੂੰ ਭਾਰਤੀ ਬਾਜ਼ਾਰ 'ਚ ਦਸਤਕ ਦੇਵੇਗਾ।

ਲਾਂਚਿੰਗ ਅਤੇ ਉਪਲਬਧਤਾ
Infinix Smart 20 ਨੂੰ 8 ਜੂਨ ਨੂੰ ਦੁਪਹਿਰ 12 ਵਜੇ ਈ-ਕਾਮਰਸ ਵੈੱਬਸਾਈਟ Flipkart 'ਤੇ ਲਾਂਚ ਕੀਤਾ ਜਾਵੇਗਾ। ਇਹ ਫੋਨ ਪਿਛਲੇ ਸਾਲ ਲਾਂਚ ਹੋਏ Infinix Smart 10 ਦਾ ਅਗਲਾ ਵਰਜ਼ਨ (ਅਪਗ੍ਰੇਡ) ਹੋਵੇਗਾ। 

ਸੰਭਾਵਿਤ ਕੀਮਤ ਅਤੇ ਰੰਗ
ਇਸ ਫੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਕੀਮਤ ਹੈ, ਜੋ 10,000 ਰੁਪਏ ਤੋਂ ਵੀ ਘੱਟ ਹੋਣ ਦੀ ਸੰਭਾਵਨਾ ਹੈ। ਇਹ ਫੋਨ ਚਾਰ ਆਕਰਸ਼ਕ ਰੰਗਾਂ - ਕਲਾਉਡਲਾਈਨ ਬਲੂ, ਪੋਲਾਰਿਸ ਟਾਈਟੇਨੀਅਮ, ਸ਼ੈਡੋ ਬਲੈਕ ਅਤੇ ਸਨਲਾਈਕ ਆਰੇਂਜ 'ਚ ਉਪਲਬਧ ਹੋਵੇਗਾ।

Infinix Smart 20 ਦੇ ਖ਼ਾਸ ਫੀਚਰਸ :-

ਡਿਸਪਲੇਅ
- ਫੋਨ 'ਚ 6.78 ਇੰਚ ਦੀ ਡਿਸਪਲੇਅ ਮਿਲ ਸਕਦੀ ਹੈ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ।

ਪ੍ਰੋਸੈਸਰ ਤੇ ਸਟੋਰੇਜ
- ਇਸ 'ਚ MediaTek Helio G81 ਚਿਪਸੈੱਟ ਦਿੱਤਾ ਜਾ ਸਕਦਾ ਹੈ। ਫੋਨ 'ਚ 4GB ਰੈਮ ਹੋਵੇਗੀ ਅਤੇ ਮਾਈਕ੍ਰੋ ਐਸਡੀ ਕਾਰਡ ਰਾਹੀਂ ਸਟੋਰੇਜ ਨੂੰ 2TB ਤੱਕ ਵਧਾਇਆ ਜਾ ਸਕੇਗਾ।

ਬੈਟਰੀ
- ਪਾਵਰ ਲਈ ਇਸ 'ਚ 5,200mAh ਦੀ ਦਮਦਾਰ ਬੈਟਰੀ ਮਿਲੇਗੀ, ਜੋ 15W ਵਾਇਰਡ ਅਤੇ 5W ਰਿਵਰਸ ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਕੈਮਰਾ
- ਫੋਨ ਦੇ ਪਿਛਲੇ ਹਿੱਸੇ 'ਚ ਡੁਅਲ ਕੈਮਰਾ ਸੈੱਟਅਪ ਅਤੇ LED ਫਲੈਸ਼ ਲਾਈਟ ਦਿੱਤੀ ਗਈ ਹੈ।

ਡਿਜ਼ਾਈਨ ਤੇ ਸੁਰੱਖਿਆ
- ਫੋਨ ਦੀ ਮੋਟਾਈ ਸਿਰਫ 7.7mm ਹੈ ਅਤੇ ਇਸ ਦੇ ਬੈਕ 'ਚ 3D ਟੈਕਸਚਰ ਡਿਜ਼ਾਈਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਫੋਨ ਨੂੰ ਪਾਣੀ ਅਤੇ ਧੂੜ ਤੋਂ ਬਚਾਉਣ ਲਈ IP64 ਰੇਟਿੰਗ ਵੀ ਦਿੱਤੀ ਗਈ ਹੈ।


author

Sunaina

Content Editor

Related News