Apple Watch ਨੇ ਬਚਾਈ 16 ਸਾਲਾ ਮੁੰਡੇ ਦੀ ਜਾਨ, ਵਰਦਾਨ ਸਾਬਿਤ ਹੋਇਆ ਇਹ ਫੀਚਰ

Friday, Jan 06, 2023 - 06:36 PM (IST)

Apple Watch ਨੇ ਬਚਾਈ 16 ਸਾਲਾ ਮੁੰਡੇ ਦੀ ਜਾਨ, ਵਰਦਾਨ ਸਾਬਿਤ ਹੋਇਆ ਇਹ ਫੀਚਰ

ਗੈਜੇਟ ਡੈਸਕ- ਐਪਲ ਵਾਚ ਨੇ ਇਕ ਵਾਰ ਫਿਰ ਦੁਨੀਆ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਇਸ ਵਾਰ ਐਪਲ ਵਾਚ ਕਾਰਨ ਇਕ 16 ਸਾਲਾਂ ਦੇ ਮੁੰਡੇ ਦੀ ਜਾਨ ਬਚੀ ਹੈ। ਇਸ ਤੋਂ ਪਹਿਲਾਂ ਵੀ ਐਪਲ ਵਾਚ ਨੇ ਕਈ ਯੂਜ਼ਰਜ਼ ਦੀ ਜਾਨ ਬਚਾਈ ਹੈ। ਇਸ ਵਾਰ ਐਪਲ ਵਾਚ ਦੇ ਬਲੱਡ ਆਕਸੀਜਨ ਮਾਨੀਟਰਿੰਗ ਫੀਚਰ ਨੇ ਇਹ ਕਾਰਨਾਮਾ ਕੀਤਾ ਹੈ। ਦੱਸ ਦੇਈਏ ਕਿ ਐਪਲ ਵਾਚ 'ਚ ਈ.ਸੀ.ਜੀ., ਹਾਰਟ ਰੇਟ ਮਾਨੀਟਰ ਤੋਂ ਇਲਾਵਾ ਬਲੱਡ ਆਕਸੀਜਨ ਟ੍ਰੈਕਰ ਵੀ ਹੈ। 

ਇਹ ਵੀ ਪੜ੍ਹੋ– WhatsApp ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਹੁਣ ਬਿਨਾਂ ਇੰਟਰਨੈੱਟ ਦੇ ਵੀ ਭੇਜ ਸਕੋਗੇ ਮੈਸੇਜ, ਜਾਣੋ ਕਿਵੇਂ

66 'ਤੇ ਆ ਗਿਆ ਸੀ ਬਲੱਡ ਆਕਸੀਜਨ ਦਾ ਲੈਵਲ

ਐਪਲ ਵਾਚ ਨੇ 16 ਸਾਲਾਂ ਦੇ ਇਕ ਮੁੰਡੇ ਦੇ ਸਰੀਰ 'ਚ ਲੋਅ ਬਲੱਡ ਆਕਸੀਜਨ ਦੀ ਜਾਣਕਾਰੀ ਦੇ ਕੇ ਉਸਦੀ ਜਾਨ ਬਚਾਈ ਹੈ। ਮੁੰਡੇ ਦਾ ਨਾਂ ਸਕੀਅਰ ਹੈ। ਬਲੱਡ ਆਕਸੀਜਨ ਦਾ ਲੈਵਲ ਲੋਅ ਹੋਣ ਕਾਰਨ ਸਕੀਅਰ ਦੀਆਂ ਉਂਗਲੀਆਂ ਨੀਲੀਆਂ ਪੈ ਗਈਆਂ ਸਨ। ਰਿਪੋਰਟ ਮੁਤਾਬਕ, ਕੋਲੋਰਾਡੋ 'ਚ ਰਹਿਣ ਵਾਲੀ ਮਾਰਸੇਲਾ ਨਾਂ ਦੀ ਇਕ ਮੀਡੀਆ ਐਂਕਰ ਨੂੰ ਉਸਦੇ ਮੁੰਡੇ ਨੇ ਦੱਸਿਆ ਕਿ ਉਸਦੀ ਸਿਹਤ ਠੀਕ ਨਹੀਂ ਲੱਗ ਰਹੀ। ਮੁੰਡੇ ਦੇ ਬੁੱਲ੍ਹ ਅਤੇ ਉਂਗਲੀਆਂ ਥੋੜ੍ਹੀਆਂ ਨੀਲੀਆਂ ਹੋ ਗਈਆਂ ਸਨ ਜਿਸਨੂੰ ਦੇਖਣ ਤੋਂ ਬਾਅਦ ਉਸਦੀ ਮਾਂ ਨੇ ਆਪਣੀ ਐਪਲ ਵਾਚ ਨਾਲ ਮੁੰਡੇ ਦਾ ਬਲੱਡ ਆਕਸੀਜਨ ਲੈਵਲ ਚੈੱਕ ਕੀਤਾ ਜੋ ਕਿ 66 ਫੀਸਦੀ ਸੀ। ਇਕ ਸਿਹਤਮੰਦ ਇਨਸਾਨ ਦੇ ਸਰੀਰ ਦਾ ਬਲੱਡ ਆਕਸੀਜਨ ਲੈਵਲ 90 ਫੀਸਦੀ ਤੋਂ ਘੱਟ ਨਹੀਂ ਹੁੰਦਾ।

ਇਹ ਵੀ ਪੜ੍ਹੋ– ਨਵੇਂ ਸਾਲ ਦੀ ਸ਼ੁਰੂਆਤ 'ਚ ਹੀ iPhone ਯੂਜ਼ਰਜ਼ ਨੂੰ ਲੱਗਾ ਵੱਡਾ ਝਟਕਾ, ਇਸ ਕੰਮ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ

ਕੋਮਾ 'ਚ ਜਾ ਸਕਦਾ ਸੀ ਮੁੰਡਾ

ਐਪਲ ਵਾਚ ਦੀ ਬਲੱਡ ਆਕਸੀਜਨ ਰਿਪੋਰਟ ਤੋਂ ਬਾਅਦ ਮਾਰਸੇਲਾ ਬੱਚੇ ਨੂੰ ਲੈ ਕੇ ਹਸਪਤਾਲ ਗਈ ਜਿੱਥੇ ਮੁੜ ਉਸਦਾ ਬਲੱਡ ਆਕਸੀਜਨ ਲੈਵਲ ਚੈੱਕ ਕੀਤਾ ਗਿਆ ਜੋ ਕਿ ਐਪਲ ਦੀ ਰਿਪੋਰਟ ਦੇ ਕਾਫੀ ਕਰੀਬ ਸੀ। ਡਾਕਟਰ ਨੇ ਦੱਸਿਆ ਕਿ ਮਾਰਸੇਲਾ ਨੂੰ ਜੇਕਰ ਹਸਪਤਾਲ ਆਉਣ 'ਚ ਥੋੜ੍ਹੀ ਦੇਰ ਹੋ ਜਾਂਦੀ ਤਾਂ ਉਸਦਾ ਬੱਚਾ ਕੋਮਾ 'ਚ ਜਾ ਸਕਦਾ ਸੀ। ਹਸਪਤਾਲ ਦੀ ਰਿਪੋਰਟ 'ਚ ਬਲੱਡ ਆਕਸੀਜਨ ਲੈਵਲ 67 ਫੀਸਦੀ ਦੱਸਿਆ ਗਿਆ, ਹਾਲਾਂਕਿ ਹੁਣ ਮਾਰਸੇਲਾ ਦਾ ਮੁੰਡਾ ਖਤਰੇ 'ਚੋਂ ਬਾਹਰ ਹੈ। ਮੁੰਡੇ ਦਾ ਹਾਈ ਐਲਟੀਟਿਊਡ ਪਲਮੋਨਰੀ ਐਡੀਮਾ (HAPE) ਦਾ ਇਲਾਜ ਚੱਲ ਰਿਹਾ ਹੈ ਜੋ ਸਕੀਅਰ ਲਈ ਆਮ ਨਹੀਂ ਹੈ। ਰਿਪੋਰਟ ਮੁਤਾਬਕ, ਕੋਲੋਰਾਡੋ 'ਚ ਲਗਭਗ 10,000 ਸਕੀਅਰ 'ਚੋਂ ਇਕ (HAPE) ਨਾਲ ਪ੍ਰਭਾਵਿਤ ਹੁੰਦਾ ਹੈ। 

ਇਹ ਵੀ ਪੜ੍ਹੋ– ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ


author

Rakesh

Content Editor

Related News