ਐਪਲ ਨੇ ਲਾਂਚ ਕੀਤਾ ਨਵਾਂ 4K ਟੀਵੀ, ਕੀਮਤ 14,900 ਰੁਪਏ ਤੋਂ ਸ਼ੁਰੂ

Wednesday, Oct 19, 2022 - 06:51 PM (IST)

ਗੈਜੇਟ ਡੈਸਕ– ਐਪਲ ਨੇ ਆਪਣੇ ਨਵੇਂ ਸਮਾਰਟ ਟੀਵੀ Apple TV 4K (2022) ਨੂੰ ਭਾਰਤ ਦੇ ਨਾਲ ਗਲੋਬਲੀ ਲਾਂਚ ਕਰ ਦਿੱਤਾ ਹੈ। ਐਪਲ ਨੇ 4ਕੇ ਟੀਵੀ ਦੇ ਨਾਲ ਆਈਪੈਡ ਪ੍ਰੋ (2022) ਅਤੇ ਆਈਪੈਡ (2022) ਨੂੰ ਵੀ ਲਾਂਚ ਕੀਤਾ ਹੈ। ਇਸ ਟੀਵੀ ਨੂੰ ਐਪਲ ਦੇ ਏ15 ਬਾਇਓਨਿਕ ਚਿਪਸੈੱਟ ਦੇ ਨਾਲ ਪੇਸ਼ ਕੀਤਾ ਗਿਆਹੈ। ਟੀਵੀ ’ਚ ਡਾਲਬੀ ਵਿਜ਼ਨ ਅਤੇ HDR10+ ਸਪੋਰਟ ਦੇ ਨਾਲ ਵੌਇਸ ਕਮਾਂਡ ਦਾ ਫੀਚਰ ਵੀ ਮਿਲਦਾ ਹੈ। 

Apple TV 4K (2022) ਦੀ ਕੀਮਤ
Apple TV 4K (2022) ਨੂੰ ਭਾਰਤ ’ਚ ਦੋ ਵੇਰੀਐਂਟ ਵਾਈ-ਫਾਈ ਅਤੇ ਵਾਈ-ਫਾਈ ਪਲੱਸ ਈਥਰਨੈੱਟ ’ਚ ਪੇਸ਼ ਕੀਤਾ ਗਿਆ ਹੈ। ਇਸਦੇ ਵਾਈ-ਫਾਈ (64GB) ਵੇਰੀਐਂਟ ਦੀ ਕੀਮਤ 14,900 ਰੁਪਏ ਅਤੇ ਵਾਈ-ਫਾਈ ਪਲੱਸ ਈਥਰਨੈੱਟ (128GB) ਵੇਰੀਐਂਟ ਦੀ ਕੀਮਤ 16,900 ਰੁਪਏ ਰੱਖੀ ਗਈ ਹੈ। Apple TV 4K (2022) ਨੂੰ 4 ਨਵੰਰ ਤੋਂ ਕੰਪਨੀ ਦੇ ਅਧਿਕਾਰਤ ਆਨਲਾਈਨ ਸਟੋਰ ਤੋਂ ਖ਼ਰੀਦਿਆ ਜਾ ਸਕੇਗਾ। Apple TV 4K (2022) ਦੇ ਨਾਲ ਐਪਲ ਕੇਅਰ ਪਲੱਸ ਨੂੰ ਵੀ 2,900 ਰੁਪਏ ’ਚ ਲਿਆ ਜਾ ਸਕਦਾ ਹੈ। 

Apple TV 4K (2022) ਦੀਆਂ ਖੂਬੀਆਂ
Apple TV 4K (2022) ਨੂੰ ਆਪਣੇ ਪਿਛਲੇ ਮਾਡਲ Apple TV 4K ਵਰਗੇ ਹੀ ਫੀਚਰਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਨਵੇਂ ਮਾਡਲ ’ਚ ਅਪਗ੍ਰੇਡੇਸ਼ਨ ਵੀ ਮਿਲਦਾ ਹੈ। Apple TV 4K (2022) ਦੇ ਨਾਲ 4ਕੇ ਵੀਡੀਓ ਸਪੋਰਟ ਅਤੇ ਫਅਈ+ ਸਟ੍ਰੀਮਿੰਗ ਸਪੋਰਟ ਵੀ ਹੈ। ਨਵੇਂਮਾਡਲ ਦੇ ਨਾਲ ਡਾਲਬੀ ਵਿਜ਼ਨ ਅਤੇ ਹਾਈ ਰੈਜ਼ੋਲਿਊਸ਼ਨ ਪਲੇਅਬੈਕ (2160p ’ਤੇ 60FPS) ਦਾ ਸਪੋਰਟ ਦਿੱਤਾ ਗਿਆ ਹੈ। 

Apple TV 4K (2022) ਨੂੰ ਐਪਲ ਦੇ ਏ15 ਬਾਇਓਨਿਕ ਚਿਪਸੈੱਟ ਨਾਲ ਲੈਸ ਕੀਤਾ ਗਿਆ ਹੈ। ਇਸਦੇ ਨਾਲ 128 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ, ਜੋ ਕਿ ਸ਼ੋਅ ਅਤੇ ਮੂਵੀ ਡਾਊਨਲੋਡ ਕਰਨ ’ਚ ਉਪਯੋਗ ਕੀਤੀ ਜਾ ਸਕਦੀ ਹੈ। ਟੀਵੀ ਐਪਲ ਦੇ tvOS 16 ’ਤੇ ਕੰਮ ਕਰਦਾ ਹੈ ਅਤੇ ਇਸਦੇ ਨਾਲ ਡਾਲਬੀ ਐਟਮਾਸ ਅਤੇ ਡਾਲਬੀ ਡਿਜੀਟਲ 7.1/5.1 ਸਰਾਊਂਡ ਸਾਊਂਡ ਦਾ ਸਪੋਰਟ ਵੀ ਮਿਲਦਾ ਹੈ। ਟੀਵੀ ਦੇ ਨਾਲ ਵੌਇਸ ਕਮਾਂਡ ਦਾ ਸਪੋਰਟ ਵੀ ਹੈ। ਟੀਵੀ ਨੂੰ ‘ਹੇ ਸਿਰੀ’ ਫੰਕਸ਼ਨੈਲਿਟੀ ਨਾਲ ਲੈਸ ਕੀਤਾ ਗਿਆ ਹੈ। Apple TV 4K (2022) ਦੇ ਨਾਲ ਐਪਲ ਆਰਕੇਡ ਦਾ ਸਪੋਰਟ ਮਿਲਦਾ ਹੈ, ਜੋ ਆਰਕੇਡ ਗੇਮ ਪਲੇਅ ਦੀ ਸੁਵਿਧਾ ਦਿੰਦਾ ਹੈ। 

Apple TV 4K (2022) ਦੇ ਰਿਮੋਟ ’ਚ ਵੀ ਬਦਲਾਅ ਕੀਤੇ ਗਏ ਹਨ। ਰਿਮੋਟ ਦੇ ਨਾਲ ਇਨਬਿਲਟ ਸਿਰੀ ਬਟਨ ਮਿਲਦਾ ਹੈ। ਕੁਨੈਕਟੀਵਿਟੀ ਲਈ ਇਸ ਵਿਚ 2×2 MIMO, ਵਾਈ-ਫਾਈ 6 ਅਤੇ ਬਲੂਟੁੱਥ 5.0 ਦਾ ਸਪੋਰਟ ਹੈ। ਵਾਈ-ਫਾਈ ਮਾਡਲ ਦੇ ਨਾਲ ਇਕ HDMI 2.1 ਪੋਰਟ ਅਤੇ ਈਥਰਨੈੱਟ ਮਾਡਲ ’ਚ ਇਕ ਸਮਰਪਿਤ ਗੀਗਾਬਿਟ ਈਥਰਨੈੱਟ ਪੋਰਟ ਵੀ ਮਿਲਦਾ ਹੈ। 


Rakesh

Content Editor

Related News