ਐਪਲ ਲਾਂਚ ਕਰ ਸਕਦੀ ਹੈ ਵਨਪਲੱਸ 7T ਤੋਂ ਸਸਤਾ ਆਈਫੋਨ

01/22/2020 11:01:21 AM

ਗੈਜੇਟ ਡੈਸਕ– ਐਪਲ ਦੇ ਸਭ ਤੋਂ ਲੋਕਪ੍ਰਿਯ ਸਮਾਰਟਫੋਨ ਆਈਫੋਨ ਐੱਸ.ਈ. ਦੇ ਅਪਗ੍ਰੇਡਿਡ ਵਰਜ਼ਨ ਨੂੰ ਲੈ ਕੇ ਰੋਜ਼ ਤਮਾਮ ਤਰ੍ਹਾਂ ਦੀਆਂ ਲੀਕ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਉਥੇ ਹੀ ਹੁਣ ਆਈਫੋਨ ਐੱਸ.ਈ. 2 ਦੀ ਫਰਸਟ ਲੁਕ ਵੀ ਸਾਹਮਣੇ ਆਈ ਹੈ। ਹਾਲਾਂਕਿ ਐਪਲ ਵਲੋਂ ਨਵੇਂ ਆਈਫੋਨ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਲੀਕ ਰਿਪੋਰਟ ਮੁਤਾਬਕ, ਆਈਫੋਨ ਐੱਸ.ਈ. ਦਾ ਨਵਾਂ ਵਰਜ਼ਨ ਸਸਤਾ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਐਪਲ ਦੇ ਨਵੇਂ ਆਈਫੋਨ ਨੂੰ 64 ਜੀ.ਬੀ. ਅਤੇ 128 ਜੀ.ਬੀ. ਸਟਰੋਜੇ ’ਚ ਪੇਸ਼ ਕੀਤਾ ਜਾਵੇਗਾ ਜਿਨ੍ਹਾਂ ਦੀਆਂ ਕੀਮਤਾਂ ਕਰੀਬ 28,000 ਰੁਪੇ ਅਤੇ 32,000 ਰੁਪਏ ਹੋਣਗੀਆਂ। 

ਵਨਲੀਕਸ ਨੇ ਆਈਫੋਨ ਐੱਸ.ਈ.2 ਦੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਆਈਫੋਨ ਐੱਸ.ਈ. 2 ਨੂੰ ਆਈਫੋਨ 9 ਦੇ ਨਾਂ ਨਾਲ ਲਾਂਚ ਕੀਤਾ ਜਾਵੇਗਾ। ਲੀਕ ਰਿਪੋਰਟ ਮੁਤਾਬਕ, ਨਵੇਂ ਆਈਫੋਨ ਦਾ ਡਿਜ਼ਾਈਨ ਕਾਫੀ ਹੱਦ ਤਕ ਆਈਫੋਨ 8 ਦੀ ਤਰ੍ਹਾਂ ਹੈ ਅਤੇ ਇਸ ਵਿਚ ਟੱਚ ਆਈ.ਡੀ. ਦੇ ਨਾਲ ਐੱਲ.ਸੀ.ਡੀ. ਡਿਸਪਲੇਅ ਪੈਨਲ ਮਿਲੇਗਾ। 

 

iGeeksBlog ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਨਵਾਂ ਆਈਪੈਡ ਵੀ ਲਾਂਚ ਕਰੇਗੀ ਜਿਸ ਵਿਚ 4.7 ਇੰਚ ਦੀ ਡਿਸਪਲੇਅ ਹੋਵੇਗੀ। ਇਸ ਤੋਂ ਇਲਾਵਾ ਨਵੇਂ ਆਈਫੋਨ ’ਚ ਵਾਇਰਲੈੱਸ ਚਾਰਿਜੰਗ ਦੀ ਵੀ ਸੁਪੋਰਟ ਹੋਵੇਗੀ। ਜੇਕਰ ਇਹ ਲੀਕਸ ਰਿਪੋਰਟਾਂ ਸੱਚ ਹੁੰਦੀਆਂ ਹਨ ਤਾਂ ਵਨਪਲੱਸ ਦੀ ਕੀਮਤ ’ਚ ਤੁਹਾਨੂੰ ਆਈਫੋਨ ਮਿਲ ਸਕਦਾ ਹੈ। ਅਜਿਹੇ ’ਚ ਐਪਲ ਦਾ ਬ੍ਰਾਂਡ ਵੈਲਿਊ ਦਾ ਫਾਇਦਾ ਮਿਲ ਸਕਦਾ ਹੈ। 

ਉਥੇ ਹੀ ਆਈਫੋਨ 12 ਨੂੰ ਲੈ ਕੇ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਨਵੀਂ ਲੀਕ ਰਿਪੋਰਟ ਮੁਤਾਬਕ, 2020 ’ਚ ਚਾਰ ਨਵੇਂ ਆਈਫੋਨ ਲਾਂਚ ਹੋਣਗੇ ਜੋ ਕਿ ਵੱਖ-ਵੱਖ ਡਿਸਪਲੇਅ ਸਾਈਜ਼ ਦੇ ਹੋਣਗੇ। ਪਹਿਲਾਂ ਆਈਫੋਨ 5.4 ਇੰਚ ਦੀ ਡਿਸਪਲੇਅ ਵਾਲਾ, ਦੂਜਾ 6.1 ਇੰਚ ਦੀ ਡਿਸਪਲੇਅ ਵਾਲਾ, ਤੀਜਾ ਅਤੇ ਚੌਥਾ ਆਈਫੋਨ 6.7 ਇੰਚ ਦੀ ਡਿਸਪਲੇਅ ਵਾਲਾ ਹੋਵੇਗਾ। 6.7 ਇੰਚ ਵਾਲੇ ਆਈਫੋਨ ’ਚ ਟ੍ਰਿਪਲ ਰੀਅਰ ਕੈਮਰਾ ਮਿਲੇਗਾ ਜੋ ਕਾਫੀ ਹੱਦ ਤਕ ਆਈਫੋਨ 11 ਪ੍ਰੋ ਦੀ ਤਰ੍ਹਾਂ ਹੋਵੇਗਾ। 


Related News