ਐਪਲ ਅਗਲੇ ਸਾਲ ਲਿਆਵੇਗਾ 3D ਸੈਂਸਿੰਗ ਕੈਮਰਾ, AR Headset ਤੇ Glasses ''ਤੇ ਕਰ ਰਿਹੈ ਕੰਮ

11/13/2019 8:18:01 PM

ਗੈਜੇਟ ਡੈਸਕ—ਐਪਲ ਆਪਣਾ ਪਹਿਲਾਂ 5ਜੀ ਇਨੇਬਲਡ ਆਈਫੋਨ ਭਲਾ ਹੀ 2020 'ਚ ਲਾਂਚ ਕਰਨ ਵਾਲਾ ਹੋਵੇ ਪਰ ਅਗਲੇ ਸਾਲ ਲਈ ਸਿਰਫ ਇਹ ਕੰਪਨੀ ਦਾ ਪਲਾਨ ਨਹੀਂ ਹੈ। ਐਪਲ ਇਸ ਦੇ ਲਈ ਇਕ ਨਵੇਂ 3ਡੀ ਸੈਂਸਿੰਗ ਕੈਮਰਾ ਮਾਡਿਊਲ 'ਤੇ ਵੀ ਕੰਮ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਐਪਲ ਦਾ ਨਵਾਂ ਕੈਮਰਾ ਮਾਡਿਊਲ 2020 'ਚ ਹੀ ਨਵੇਂ iPad Pro ਦੇ ਨਾਲ ਦੇਖਣ ਨੂੰ ਮਿਲ ਸਕਦਾ ਹੈ।

Bloomberg ਦੀ ਇਕ ਰਿਪੋਰਟ ਮੁਤਾਬਕ ਨਵਾਂ ਆਈਪੈੱਡ ਪ੍ਰੋ ਅਗਲੇ ਸਾਲ ਦੀ ਪਹਿਲੀ ਛਮਾਹੀ 'ਚ ਲਾਂਚ ਹੋ ਸਕਦਾ ਹੈ ਅਤੇ ਇਸ ਨੂੰ ਦੋ ਕੈਮਰਾ ਸੈਂਸਰ ਨਾਲ ਪੇਸ਼ ਕੀਤਾ ਜਾਵੇਗਾ। ਇਸ 'ਚ 3ਡੀ ਕੈਮਰਾ ਸੈਂਸਰ ਸਿਸਟਮ ਅਤੇ ਦੂਜਾ ਮੌਜੂਦਾ ਆਈਪੈੱਡ ਮਾਡਲ ਦਾ ਕੈਮਰਾ ਦੇਖਣ ਨੂੰ ਮਿਲੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਨਵੇਂ ਸੈਟਅਪ ਦੀ ਮਦਦ ਨਾਲ ਯੂਜ਼ਰਸ ਲੋਗੋ, ਆਬਜੈਕਟਸ ਅਤੇ ਰੂਮਸ ਦਾ 3ਡੀ ਰੀਕੰਸਟਰਕਸ਼ਨ ਤਿਆਰ ਕਰ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਇਹ ਨਵਾਂ ਸੈਂਸਰ ਸਿਸਟਮ 2020 ਆਈਫੋਨ ਸੀਰੀਜ਼ ਲਈ ਵੀ ਲਾਂਚ ਕੀਤਾ ਜਾ ਸਕਦਾ ਹੈ।

ਜਲਦ ਆਉਣਗੇ AR ਹੈੱਡਸੈਟ
ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਇਸ ਤੋਂ ਇਲਾਵਾ 2020 'ਚ ਹੀ ਆਪਣੇ ਵੱਡੇ  AR headset ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। ਐਪਲ ਐਨਾਲਿਸਟ ਮਿੰਗ ਚੀ ਕੁਓ ਵੱਲੋਂ ਜਿਸ ਐਪਲ ਟਾਈਮਲਾਈਨ ਦੇ ਬਾਰੇ 'ਚ ਕਿਆਸ ਲਗਾਏ ਗਏ ਸਨ ਇਹ ਉਸ ਤੋਂ ਦੋ ਸਾਲ ਦੇਰ ਤੋਂ ਲਾਂਚ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਲਾਂ 'ਚ 2022 ਤਕ ਇਸ ਦਾ ਛੋਟਾ ਵੇਰੀਐਂਟ ਲਾਂਚ ਕੀਤਾ ਜਾ ਸਕਦਾ ਹੈ।

ਇਹ ਕੰਪਨੀਆਂ ਵੀ ਸ਼ਾਮਲ
ਐਪਲ ਅਗਲੇ ਕੁਝ ਸਾਲਾਂ 'ਚ AR Glasses ਵੀ ਲਾਂਚ ਕਰ ਸਕਦੀ ਹੈ ਅਤੇ ਇਨ੍ਹਾਂ 'ਤੇ ਕੰਮ ਕਰ ਰਹੀ ਹੈ। ਰਿਪੋਰਟਸ 'ਚ ਕਿਹਾ ਗਿਆ ਹੈ ਕਿ ਸ਼ੁਰੂਆਤ 'ਚ ਐਪਲ ਦੇ ਏ.ਆਰ. ਗਲਾਸੇਜ ਆਕਾਰ 'ਚ ਵੱਡੇ ਹੋਣਗੇ ਅਤੇ ਇਨ੍ਹਾਂ ਦਾ ਡਿਜ਼ਾਈਨ ਫੇਸਬੁੱਕ ਵੱਲੋਂ ਡਿਵੈੱਲਪਰ ਕੀਤੇ ਜਾ ਰਹੇ Quest Virtual Reality ਹੈੱਡਸੈਟਸ ਵਰਗਾ ਹੋ ਸਕਦਾ ਹੈ। ਮਾਈਕ੍ਰੋਸਾਫਟ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਵੀ ਏ.ਆਰ. ਅਤੇ ਵੀ.ਆਰ. 'ਤੇ ਕੰਮ ਕਰ ਰਹੀਆਂ ਹਨ। ਮਾਈਕ੍ਰੋਸਾਫਟ ਦੇ HoloLens ਪ੍ਰਾਜੈਕਟ ਦਾ ਰਿਜ਼ਲਟ ਜਲਦ ਦੇਖਣ ਨੂੰ ਮਿਲ ਸਕਦਾ ਹੈ, ਉੱਥੇ ਗੂਗਲ ਨੇ ਆਪਣਾ Daydream ਪ੍ਰਾਜੈਕਟ ਬੰਦ ਕਰ ਦਿੱਤਾ ਹੈ।


Karan Kumar

Content Editor

Related News