Apple ਨੂੰ ਵੱਡਾ ਝਟਕਾ! Siri ਦੇ ਗਲਤ ਇਸਤੇਮਾਲ 'ਤੇ ਲੱਗਾ ਕਰੋੜਾਂ ਡਾਲਰ ਦਾ ਜੁਰਮਾਨਾ
Wednesday, Mar 19, 2025 - 05:26 PM (IST)

ਗੈਜੇਟ ਡੈਸਕ- ਟੈੱਕ ਦਿੱਗਜ ਐਪਲ ਨੂੰ ਜਰਮਨੀ 'ਚ ਇਕ ਵੱਡਾ ਝਟਕਾ ਲੱਗਾ ਹੈ। ਦੇਸ਼ ਦੀ ਮੁਕਾਬਲਾ ਰੈਗੂਲੇਟਰ ਸੰਸਥਾ (Federal Cartel Office - FCO) ਨੇ ਐਪਲ ਦੇ ਕੁਝ ਮਹੱਤਵਪੂਰਨ ਫੀਚਰਜ਼ 'ਤੇ ਰੋਕ ਲਗਾ ਦਿੱਤੀ ਹੈ। ਇਸ ਫੈਸਲੇ ਨਾਲ ਆਈਫੋਨ ਯੂਜ਼ਰਜ਼ 'ਤੇ ਵੀ ਅਸਰ ਪੈ ਸਕਦਾ ਹੈ।
Siri ਦੇ ਗਲਤ ਇਸਤੇਮਾਲ 'ਤੇ ਲੱਗਾ ਜੁਰਮਾਨਾ
ਐਪਲ ਨੇ ਆਪਣੇ ਵਰਚੁਅਲ ਅਸਿਸਟੈਂਟ ਸਿਰੀ ਰਾਹੀਂ ਜਾਸੂਸੀ ਕਰਨ ਦੇ ਦੋਸ਼ 'ਚ 9.5 ਕਰੋੜ ਡਾਲਰ ਦਾ ਜੁਰਮਾਨਾ ਭਰਨ 'ਚ ਸਹਿਮਤੀ ਜਤਾਈ ਹੈ। ਆਕਲੈਂਡ 'ਚ ਸੰਘੀ ਅਦਾਲਤ 5 ਸਾਲ ਪੁਰਾਣੇ ਇਸ ਮਾਮਲੇ ਦਾ ਹੱਲ ਕਰੇਗੀ। ਇਸ ਵਿਚ ਉਸ 'ਤੇ ਕਈ ਦੋਸ਼ ਲਗਾਏ ਗਏ ਹਨ।
ਐਪਲ ਦਾ ਕੀ ਕਹਿਣਾ ਹੈ ?
ਐਪਲ ਨੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਉਸਦੀਆਂ ਸੇਵਾਵਾਂ ਯੂਜ਼ਰਜ਼ ਦੀ ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਧਿਆਨ 'ਚ ਰੱਖ ਕੇ ਬਣਾਈਆਂ ਗਈਆਂ ਹਨ। ਕੰਪਨੀ ਨੇ ਇਹ ਵੀ ਇਸ਼ਾਰਾ ਦਿੱਤਾ ਹੈ ਕਿ ਉਹ ਇਸ ਫੈਸਲੇ ਨੂੰ ਚੁਣੌਤੀ ਦੇ ਸਕਦੀ ਹੈ।
ਯੂਜ਼ਰਜ਼ 'ਤੇ ਕੀ ਹੋਵੇਗਾ ਅਸਰ ?
ਹੋਰ ਪੇਮੈਂਟ ਐਪਸ (ਜਿਵੇਂ ਗੂਗਲ ਪੇਅ) ਨੂੰ ਆਈਫੋਨ 'ਚ ਐੱਨ.ਐੱਫ.ਸੀ. ਐਕਸੈਸ ਮਿਲ ਸਕਦਾ ਹੈ।
ਐਪ ਸਟੋਰ ਦੇ ਨਿਯਮਾਂ 'ਚ ਢਿੱਲ ਹੋਣ ਨਾਲ ਥਰਡ ਪਾਰਟੀ ਐਪਸ ਨੂੰ ਜ਼ਿਆਦਾ ਸੁਤੰਤਰਤਾ ਮਿਲ ਸਕਦੀ ਹੈ।
ਐਪਲ ਦੇ ਸਰਵਿਸ ਮਾਡਲ 'ਚ ਬਦਲਾ ਹੋਣ ਨਾਲ ਕੁਝ ਫੀਚਰਜ਼ 'ਚ ਦੇਰੀ ਜਾਂ ਪਾਬੰਦੀ ਲੱਗ ਸਕਦੀ ਹੈ।
FCO ਨੇ ਐਪਲ ਨੂੰ ਆਪਣੇ ਬਿਜ਼ਨੈੱਸ ਮਾਡਲ 'ਚ ਬਦਲਾਅ ਕਰਨ ਲਈ ਨਿਰਦੇਸ਼ ਦਿੱਤਾ ਹੈ। ਜੇਕਰ ਐਪਲ ਇਨ੍ਹਾਂ ਨਿਯਮਾਂ ਨੂੰ ਨਹੀਂ ਮੰਨਦੀ ਤਾਂ ਉਸਨੂੰ ਭਾਰੀ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ।