'ਨਮਸਤੇ' ਨਾਲ ਭਾਰਤ 'ਚ ਲਾਂਚ ਹੋਇਆ ਐਪਲ ਦਾ ਪਹਿਲਾ ਆਨਲਾਈਨ ਸਟੋਰ, ਮਿਲਣਗੇ ਇਹ ਫਾਇਦੇ

09/23/2020 12:05:54 PM

ਗੈਜੇਟ ਡੈਸਕ- ਭਾਰਤ 'ਚ ਵਧਦੇ ਆਨਲਾਈਨ ਸ਼ਾਪਿੰਗ ਕ੍ਰੇਜ ਨੂੰ ਵੇਖਦੇ ਹੋਏ ਐਪਲ ਨੇ ਆਪਣੇ ਆਨਲਾਈਨ ਸਟੋਰ ਨੂੰ ਆਖਿਰਕਾਰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਐਪਲ ਦੇ ਆਨਲਾਈਨ ਸਟੋਰ ਦਾ ਡੋਮੇਨ https://www.apple.com/in/shop ਹੈ। ਹੁਣ ਤੁਸੀਂ ਐਪਲ ਦੇ ਪ੍ਰੋਡਕਟਸ ਫਲਿਪਕਾਰਟ, ਐਮਾਜ਼ੋਨ ਦੀ ਬਜਾਏ ਸਿੱਧੇ ਤੌਰ 'ਤੇ ਐਪਲ ਦੇ ਸਟੋਰ ਤੋਂ ਹੀ ਖ਼ਰੀਦ ਸਕਦੇ ਹੋ। 

ਐਪਲ ਦੇ ਆਨਲਾਈਨ ਸਟੋਰ 'ਤੇ ਤੁਸੀਂ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ ਵੀ ਨਵਾਂ ਆਈਫੋਨ ਲੈ ਸਕਦੇ ਹੋ। ਹਾਲਾਂਕਿ ਐਕਸਚੇਂਜ ਲਈ ਕੁਝ ਪੁਰਾਣੇ ਫੋਨਾਂ ਨੂੰ ਹੀ ਲਿਸਟ ਕੀਤਾ ਗਿਆ ਹੈ। ਹਾਲਾਂਕਿ ਜੇਕਰ ਤੁਹਾਡੇ ਕੋਲ ਪੁਰਾਣਾ ਆਈਫੋਨ ਐਕਸ.ਐੱਸ. ਮੈਕਸ ਹੈ ਤਾਂ ਇਸ ਦੀ ਐਕਸਚੇਂਜ ਵੈਲਿਊ 35,000 ਰੁਪਏ ਤਕ ਮਿਲੇਗੀ, ਉਥੇ ਹੀ ਜੇਕਰ ਤੁਹਾਡੇ ਕੋਲ ਵਨਪਲੱਸ 7 ਹੈ ਤਾਂ ਇਹ ਰਕਮ 15,655 ਰੁਪਏ ਹੋ ਜਾਵੇਗੀ। ਐਪਲ ਸਟੋਰ ਤੋਂ ਖ਼ਰੀਦੇ ਗਏ ਪ੍ਰੋਡਕਟ ਦੀ ਡਿਲਿਵਰੀ 72 ਘੰਟਿਆਂ ਦੇ ਅੰਦਰ ਹੋਵੇਗੀ। 

ਐਪਲ ਦੇ ਇਸ ਸਟੋਰ 'ਤੇ ਕੰਪਨੀ ਦੇ ਸਾਰੇ ਪ੍ਰੋਡਕਟਸ ਮਿਲਣਗੇ। ਭਾਰਤ 'ਚ ਐਪਲ ਦੇ ਪਹਿਲੇ ਆਨਲਾਈਨ ਸਟੋਰ ਬਾਰੇ ਕੰਪਨੀ ਦੇ ਸੀ.ਈ.ਓ. ਟਿਮ ਕੁੱਕ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਐਪਲ ਦੇ ਇਸ ਆਨਲਾਈਨ ਸਟੋਰ ਤੋਂ ਗਾਹਕ ਆਈਫੋਨ, ਆਈਪੈਡ, ਐਪਲ ਵਾਚ, ਮੈਕਬੁੱਕ ਅਤੇ ਐਪਲ ਟੀਵੀ ਵਰਗੇ ਪ੍ਰੋਡਕਟਸ ਖ਼ਰੀਦ ਸਕਣਗੇ। ਕੰਪਨੀ ਮੁਤਾਬਕ, ਇਸ ਆਨਲਾਈਨ ਸਟੋਰ 'ਤੇ ਗਾਹਕਾਂ ਨੂੰ ਦੁਨੀਆ ਭਰ 'ਚ ਮੌਜੂਦ ਐਪਲ ਸਟੋਰਾਂ ਦਾ ਅਨੁਭਵ ਮਿਲੇਗਾ। ਐਪਲ ਦੇ ਆਨਲਾਈਨ ਸਟੋਰ ਤੋਂ ਖ਼ਰੀਦੇ ਗਏ ਪ੍ਰੋਡਕਟਸ ਦੀ ਡਿਲਿਵਰੀ ਕਾਂਟੈਕਟਲੈੱਸ ਹੋਵੇਗੀ। ਇਸ ਤੋਂ ਇਲਾਵਾ ਭੁਗਤਾਨ ਲਈ ਹਰ ਤਰ੍ਹਾਂ ਦੇ ਆਪਸ਼ਨ ਸਵਿਕਾਰ ਕੀਤੇ ਜਾਣਗੇ। ਇਸਸਟੋਰ 'ਤੇ ਵਿਦਿਆਰਥੀਆਂ ਨੂੰ ਖ਼ਾਸ ਆਫਰ ਵੀ ਮਿਲਣਗੇ। 

ਐਪਲ ਦੇ ਆਨਲਾਈਨ ਸਟੋਰ ਤੋਂ ਤੁਸੀਂ ਕੰਪਨੀ ਦੇ ਪ੍ਰੋਡਕਟਸ ਤਾਂ ਖ਼ਰੀਦ ਹੀ ਸਕੋਗੇ, ਨਾਲ ਹੀ ਐਪਲ ਦੇ ਮਾਹਰ ਤੁਹਾਨੂੰ ਪ੍ਰੋਡਕਟਸ ਬਾਰੇ ਪੂਰੀ ਜਾਣਕਾਰੀ ਵੀ ਦੇਣਗੇ। ਇਸ ਤੋਂ ਇਲਾਵਾ ਭਾਰਤੀ ਗਾਹਕਾਂ ਨੂੰ ਹੁਣ ਸਿੱਧਾ ਐਪਲ ਵਲੋਂ ਕਸਟਮਰ ਸਪੋਰਟ ਅਤੇ ਗਾਈਡੈਂਸ ਮਿਲੇਗੀ। ਖ਼ਾਸ ਗੱਲ ਇਹ ਹੈ ਕਿ ਭਾਰਤੀ ਗਾਹਕਾਂ ਨੂੰ ਕਸਟਮਰ ਕੇਅਰ ਦੀ ਸੁਵਿਧਾ ਅੰਗਰੇਜੀ ਤੋਂ ਇਲਾਵਾ ਹਿੰਦੀ 'ਚ ਵੀ ਮਿਲੇਗੀ। ਤੁਸੀਂ ਆਪਣੇ ਕਿਸੇ ਵੀ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ ਐਪਲ ਦਾ ਨਵਾਂ ਆਈਫੋਨ ਲੈ ਸਕਦੇ ਹੋ। ਸਟੋਰ ਤੋਂ ਖ਼ਰੀਦੇ ਗਏ ਪ੍ਰੋਡਕਟਸ ਦੇ ਨਾਲ ਤੁਸੀਂ ਐਪਲ ਕੇਅਰ ਪਲੱਸ ਦੀ ਵੀ ਸੁਵਿਧਾ ਲੈ ਸਕਦੇ ਹੋ। ਐਪਲ ਕੇਅਰ ਪਲੱਸ ਰਾਹੀਂ ਕਿਸੇ ਪ੍ਰੋਡਕਟ ਦੀ ਵਾਰੰਟੀ ਦੋ ਸਾਲਾਂ ਤਕ ਵਧਾਈ ਜਾ ਸਕਦੀ ਹੈ। 


Rakesh

Content Editor

Related News