ਅਗਲੇ ਮਹੀਨੇ ਭਾਰਤ 'ਚ ਖੁੱਲ੍ਹੇਗਾ ਪਹਿਲਾ ਐਪਲ ਸਟੋਰ, ਇਨ੍ਹਾਂ ਦੋ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ

Tuesday, Mar 21, 2023 - 06:24 PM (IST)

ਅਗਲੇ ਮਹੀਨੇ ਭਾਰਤ 'ਚ ਖੁੱਲ੍ਹੇਗਾ ਪਹਿਲਾ ਐਪਲ ਸਟੋਰ, ਇਨ੍ਹਾਂ ਦੋ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ

ਗੈਜੇਟ ਡੈਸਕ- ਐਪਲ ਦਾ ਪਹਿਲਾ ਸਟੋਰ ਭਾਰਤ 'ਚ ਅਗਲੇ ਮਹੀਨੇ ਖੁੱਲ੍ਹ ਰਿਹਾ ਹੈ। ਹੁਣ ਤਕ ਐਪਲ ਭਾਰਤ 'ਚ ਆਥਰਾਈਜ਼ਡ ਰਿਟੇਲਰਾਂ ਅਤੇ ਆਨਲਾਈਨ ਸਟੋਰਾਂ ਰਾਹੀਂ ਆਪਣੇ ਪ੍ਰੋਡਕਟਸ ਵੇਚਦੀ ਹੈ। 

ਰਿਪੋਰਟ ਮੁਤਾਬਕ, ਭਾਰਤ ਦਾ ਪਹਿਲਾ ਐਪਲ ਸਟੋਰ ਮੁੰਬਈ 'ਚ ਖੁੱਲ੍ਹੇਗਾ ਅਤੇ ਇਸਤੋਂ ਬਾਅਦ ਦਿੱਲੀ 'ਚ ਕੰਪਨੀ ਆਪਣਾ ਫਲੈਗਸ਼ਿਪ ਸਟੋਰ ਖੋਲ੍ਹੇਗੀ। ਜ਼ਿਕਰਯੋਗ ਹੈ ਕਿ ਕਾਫੀ ਸਮੇਂ ਤੋਂ ਭਾਰਤ 'ਚ ਐਪਲ ਸਟੋਰ ਖੁੱਲ੍ਹਣ ਦੀਆਂ ਰਿਪੋਰਟਾਂ ਆਉਂਦੀਆਂ ਰਹੀਆਂ ਹਨ ਪਰ ਹੁਣ ਐਪਲ ਫੈਨਜ਼ ਨੂੰ ਕੰਪਨੀ ਜਲਦੀ ਹੀ ਤੋਹਫਾ ਦੇਣ ਵਾਲੀ ਹੈ।

ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ ਫੋਟੋ ਤੋਂ ਕਾਪੀ ਹੋ ਜਾਵੇਗਾ ਟੈਕਸਟ

ਰਿਪੋਰਟ ਮੁਤਾਬਕ, ਮੁੰਬਈ ਅਤੇ ਦਿੱਲੀ ਦੋਵਾਂ ਹੀ ਥਾਵਾਂ 'ਤੇ ਕੰਪਨੀ ਨੇ ਐਪਲ ਸਟੋਰ ਲਈ ਫਿਟਆਊਟ ਤਿਆਰ ਕਰ ਲਿਆ ਹੈ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਮੁੰਬਈ ਤੋਂ ਪਹਿਲਾਂ ਦਿੱਲੀ ਐਪਲ ਸਟੋਰ ਦਾ ਫਿਟਆਊਟ ਫਿਨੀਸ਼ ਕਰ ਦਿੱਤਾ ਗਿਆ ਹੈ ਪਰ ਪਹਿਲਾ ਸਟੋਰ ਮੁੰਬਈ 'ਚ ਹੀ ਖੁੱਲ੍ਹੇਗਾ। ਮੁੰਬਈ ਐਪਲ ਸਟੋਰ ਭਾਰਤ 'ਚ ਐਪਲ ਦਾ ਫਲੈਗਸ਼ਿਪ ਸਟੋਰ ਹੋਵੇਗਾ। ਹਾਲਾਂਕਿ ਐਪਲ ਨੇ ਹੁਣ ਤਕ ਭਾਰਤ 'ਚ ਨਵੇਂ ਸਟੋਰ ਖੋਲ੍ਹਣ ਦੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਇਸ ਲਈ ਅਪ੍ਰੈਲ 'ਚ ਕਿਸ ਦਿਨ ਇਹ ਸਟੋਰ ਓਪਨ ਹੋਵੇਗਾ ਇਸਦੀ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ– Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ

ਐਪਲ ਇਨਸਾਈਡਰ ਦੀ ਰਿਪੋਰਟ ਮੁਤਾਬਕ, ਮੁੰਬਈ ਦੇ ਐਪਲ ਸਟੋਰ 22,000 ਸਕੇਅਰ ਫੁੱਟ 'ਚ ਫੈਲਿਆ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਦਾ ਐਪਲ ਸਟੋਰ Jio World Drive ਮਾਲ 'ਚ ਹੋਵੇਗਾ। ਦਿੱਲੀ 'ਚ ਐਪਲ ਸਟੋਰ ਸਿਲੈਕਟ ਸਿਟੀ ਵਾਕ ਮਾਲ ਸਾਕੇਤ 'ਚ ਖੁੱਲ੍ਹੇਗਾ ਪਰ ਇਹ ਮੁੰਬਈ ਵਾਲੇ ਐਪਲ ਸਟੋਰ ਤੋਂ ਘੱਟ ਏਰੀਏ 'ਚ ਹੋਵੇਗਾ। ਦਿੱਲੀ ਐਪਲ ਸਟੋਰ 10,000 ਸਕੇਅਰ ਫੁੱਟ 'ਚ ਹੋਵੇਗਾ।

ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤ 'ਚ ਪਹਿਲਾ ਐਪਲ ਸਟੋਰ ਖੋਲ੍ਹਣ ਲਈ ਟਿਮ ਕੁੱਕ ਭਾਰਤ ਆਉਂਦੇ ਹਨ ਜਾਂ ਨਹੀਂ। ਮੁਮਕਿਨ ਹੈ ਲਾਂਚ ਦੌਰਾਨ ਟਿਮ ਕੁੱਕ ਆਨਲਾਈਨ ਵੀਡੀਓ ਕਾਲ ਰਾਹੀਂ ਜੁੜ ਸਕਦੇ ਹਨ। ਐਪਲ ਸਟੋਰਾਂ 'ਚ ਆਮਤੌਰ 'ਤੇ ਦੂਜੇ ਰਿਟੇਲ ਸਟੋਰਾਂ ਦੇ ਮੁਕਾਬਲੇ ਘੱਟ ਪ੍ਰੋਡਕਟਸ ਹੁੰਦੇ ਹਨ ਪਰ ਜ਼ਿਆਦਾਤਰ ਹਾਈ ਪ੍ਰੋਡਕਟਸ ਇੱਥੇ ਮਿਲ ਜਾਣਗੇ ਜੋ ਦੂਜੀਆਂ ਥਾਵਾਂ 'ਤੇ ਨਹੀਂ ਮਿਲਣਗੇ। 

ਇਹ ਵੀ ਪੜ੍ਹੋ– 50 ਲੱਖ ਰੁਪਏ ਤੋਂ ਵੀ ਮਹਿੰਗਾ ਵਿਕਿਆ 16 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸੀਅਤ


author

Rakesh

Content Editor

Related News