ਹੁਣ ਐਪਲ ਦੇ ਆਨਲਾਈਨ ਸਟੋਰ ''ਤੇ ਵਿਕਣਗੇ Refurbished ਆਈਫੋਨ !
Thursday, Nov 10, 2016 - 12:09 PM (IST)
ਜਲੰਧਰ: ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜ਼ੀ ਕੰਪਨੀ ਐਪਲ ਪਹਿਲੀ ਵਾਰ ਰਿਫਰਬਿਸ਼ਡ ਆਈਫੋਨ ਨੂੰ ਆਨਲਾਇਨ ਸਟੋਰ ਦੇ ਜ਼ਰੀਏ ਵੇਚ ਰਹੀ ਹੈ। ਇਸ ਤੋਂ ਪਹਿਲਾਂ ਐਪਲ ਆਮਤੌਰ ''ਤੇ ਰਿਫਰਬਿਸ਼ਡ ਸਮਾਰਟਫੋਨਸ ਨੂੰ ਰਿਪੇਲਸਮੇਂਟ ਲਈ ਹੀ ਇਸਤੇਮਾਲ ਕਰਦਾ ਸੀ ਜਾਂ ਫਿਰ ਥਰਡ ਪਾਰਟੀ ਸੇਲਰ ਦੀ ਮਦਦ ਨਾਲ ਵੇਚਦਾ ਸੀ। ਪਰ ਹੁਣ ਐਪਲ ਪਿਛਲੇ ਸਾਲ ਲਾਂਚ ਕੀਤੇ ਗਏ iPhone 6S ਅਤੇ 6S ਪਲਸ ਦੇ ਰਿਫਰਬਿਸਡ ਯੂਨਿਟ ਨੂੰ ਆਪਣੀ ਅਮਰੀਕੀ ਵੈਬਸਾਈਟ ''ਤੇ ਵਿਕਰੀ ਲਈ ਉਪਲੱਬਧ ਕਰਵਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਰਿਫਰਬਿਸਡ ਪ੍ਰੋਡਕਟ ਉਹ ਸਮਾਰਟਫੋਨ ਹੁੰਦੇ ਹਨ ਜੋ ਕਿਸੇ ਮੈਨਿਊਫੈਕਚਰਿੰਗ ਫਾਲਟ ਦੇ ਚੱਲਦੇ ਕੰਪਨੀ ਨੂੰ 14 ਦਿਨ ਦੇ ਅੰਦਰ ਵਾਪਸ ਭੇਜ ਦਿੱਤੇ ਜਾਂਦੇ ਹਨ। ਐਪਲ ਨੇ ਕਿਹਾ ਹੈ ਕਿ ਉਹ ਇਸ ਪ੍ਰੋਡਕਟਸ ''ਤੇ ਇਕ ਸਾਲ ਦੀ ਗਾਰੰਟੀ ਦੇ ਰਿਹੇ ਹੈ। ਐਪਲ ਨੇ ਰਿਫਰਬਿਸ਼ਡ iPhone 6s ਦੇ 16GB ਵੇਰਿਅੰਟ ਦੀ ਕੀਮਤ $499 ਡਾਲਰ (ਲਗਭਗ 30 ਹਜ਼ਾਰ ਰੁਪਏ) ਅਤੇ 6s ਪਲਸ ਦੇ 64GB ਵੇਰਿਅੰਟ ਦੀ ਕੀਮਤ $589 (ਲਗਭਗ 39,300 ਰੁਪਏ) ਰੱਖੀ ਹੈ।
ਐਪਲ ਨੇ ਦਾਅਵਾ ਕੀਤਾ ਹੈ ਕਿ ਇਸ ਸਾਰੇ ਆਇਫੋਨ ਯੂਨਿਟ ਨੂੰ ਪਹਿਲਾਂ ਟੈਸਟ ਕੀਤਾ ਗਿਆ ਹੈ ਅਤੇ ਇਨਾਂ ਦੀ ਬੈਟਰੀ ਵੀ ਬਦਲੀ ਗਈ ਹੈ। ਇਸ ਤੋਂ ਪਹਿਲਾਂ ਵੀ ਐਪਲ ਕਈ ਦੇਸ਼ਾਂ ''ਚ Mac, iPads ਅਤੇ iPods ਦੇ ਰਿਫਰਬਿਸ਼ਡ ਯੂਨਿਟ ਵੇਚਦਾ ਰਿਹਾ ਹੈ। ਅਜੇ ਲਈ ਰਿਫਰਬਿਸਡ ਯੂਨਿਟ ਨੂੰ ਸਿਰਫ ਅਮਰੀਕਾ ''ਚ ਹੀ ਵੇਚਣ ਦੀ ਜਾਣਕਾਰੀ ਸਾਹਮਣੇ ਆਈ ਹੈ।
