ਖ਼ੁਸ਼ਖ਼ਬਰੀ! Apple ਨੇ ਭਾਰਤ ’ਚ ਸ਼ੁਰੂ ਕੀਤਾ ਸਸਤੇ iPhone ਦਾ ਨਿਰਮਾਣ, ਜਲਦ ਸ਼ੁਰੂ ਹੋਵੇਗੀ ਵਿਕਰੀ

Tuesday, Aug 25, 2020 - 12:32 PM (IST)

ਗੈਜੇਟ ਡੈਸਕ– ਐਪਲ ਨੇ ਆਪਣੇ iPhone SE (2020) ਦੀ ਅਸੈਂਬਲਿੰਗ ਭਾਰਤ ’ਚ ਸ਼ੁਰੂ ਕਰ ਦਿੱਤੀ ਹੈ। ਕੰਪਨੀ ਇਸ ਨੂੰ ਕਰਨਾਟਕ ’ਚ ਆਪਣੇ ਵਿਸਟ੍ਰੋਨ ਪਲਾਂਟ ’ਚ ਬਣਾਏਗੀ। ਇਸ ਨਾਲ ਹੁਣ ਐਪਲ ਨੂੰ 20 ਫੀਸਦੀ ਆਯਾਦ ਸ਼ੁਲਕ ਨਹੀਂ ਦੇਣਾ ਪਵੇਗਾ। ਦੱਸ ਦੇਈਏ ਕਿ ਅੰਤਰਰਾਸ਼ਟਰੀ ਬਾਜ਼ਾਰ ਤੋਂ ਸਮਾਰਟਫੋਨ ਆਯਾਤ ਦੇ ਕਾਰਨ ਮੋਬਾਇਲ ਫੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਭਾਰਤ ’ਚ ਆਯਾਦ ਸ਼ੁਲਕ ਦੇਣਾ ਪੈਂਦਾ ਹੈ। iPhone SE (2020) ਤੋਂ ਇਲਾਵਾ Cupertino ਭਾਰਤ ’ਚ 5 ਆਈਫੋਨ ਮਾਡਲ ਦਾ ਉਤਪਾਦਨ ਕਰ ਰਹੀ ਹੈ, ਜਿਸ ਵਿਚ ਪਿਛਲੇ ਸਾਲ ਲਾਂਚ ਹੋਇਆ ਆਈਫੋਨ 11 ਵੀ ਸ਼ਾਮਲ ਹੈ। 

ਜਲਦ ਸ਼ੁਰੂ ਹੋਵੇਗੀ ਵਿਕਰੀ
iPhone SE (2020) ਦੀ ਭਾਰਤ ’ਚ ਪ੍ਰੋਡਕਸ਼ਨ ਸ਼ੁਰੂ ਹੋ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਜਲਦੀ ਹੀ ਇਸ ਦੀ ਵਿਕਰੀ ਅਧਿਕਾਰਤ ਰਿਟੇਲ ਸਟੋਰਾਂ ਅਤੇ ਆਨਲਾਈਨ ਸਟੋਰਾਂ ’ਤੇ ਸ਼ੁਰੂ ਕਰ ਦਿੱਤੀ ਜਾਵੇਗੀ।  

PunjabKesari

ਘੱਟ ਹੋ ਸਕਦੀ ਹੈ ਕੀਮਤ
iPhone SE (2020) ਦੀ ਭਾਰਤ ’ਚ ਪ੍ਰੋਡਕਸ਼ਨ ਸ਼ੁਰੂ ਹੋਣਕਾਰਨ ਹੁਣ ਐਪਲ ਨੂੰ ਇਸ ’ਤੇ 20 ਫੀਸਦੀ ਆਯਾਦ ਸ਼ੁਲਕ ਨਹੀਂ ਦੇਣਾ ਪਵੇਗਾ, ਜਿਸ ਕਾਰਨ ਕੰਪਨੀ ਇਸ ਦੀਆਂ ਕੀਮਤਾਂ ਨੂੰ ਘਟਾ ਸਕਦੀ ਹੈ। ਯਾਨੀ ਆਉਣ ਵਾਲੇ ਸਮੇਂ ’ਚ ਇਹ ਆਈਫੋਨ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਸਤਾ ਹੋ ਸਕਦਾ ਹੈ। 

ਭਾਰਤ ’ਚ ਬਣਾਏ ਜਾ ਰਹੇ ਹਨ ਆਈਫੋਨ ਦੇ ਇਹ ਮਾਡਲ
iPhone SE (2020) ਭਾਰਤ ’ਚ ਬਣਨ ਵਾਲਾ ਆਈਫੋਨ ਦਾ 6ਵੀਂ ਸੀਰੀਜ਼ ਹੈ। ਇਸ ਤੋਂ ਇਲਾਵਾ ਕੰਪਨੀ iPhone SE, iPhone 6S, iPhone 7 ਅਤੇ iPhone XR ਦਾ ਲੋਕਲ ਪ੍ਰੋਡਕਸ਼ਨ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸੇ ਸਾਲ ਜੁਲਾਈ ਮਹੀਨੇ ’ਚ ਆਪਣੇ ਆਈਫੋਨ 11 ਦੀ ਭਾਰਤ ’ਚ ਪ੍ਰੋਡਕਸ਼ਨ ਸ਼ੁਰੂ ਕੀਤੀ ਸੀ। 


Rakesh

Content Editor

Related News