ਐਪਲ ਦੀ ਵਿਕਰੀ ਘੱਟੀ, ਚੀਨ ਨੂੰ ਛੱਡ ਭਾਰਤ ਆਉਣ ਦੀ ਤਿਆਰੀ !
Thursday, Jan 28, 2016 - 12:35 PM (IST)
ਜਲੰਧਰ— ਦੁਨੀਆ ਦੀ ਮਹਾਨ ਸਮਾਰਟਫੋਨ ਕੰਪਨੀ ਐਪਲ ਨੂੰ ਪਹਿਲੀ ਵਾਰ ਆਪਣੇ ਆਈਫੋਨ ਸੈਕਸ਼ਨ ''ਚ ਘਾਟਾ ਸਹਿਣਾ ਪਿਆ ਹੈ। ਇਹ 13 ਸਾਲ ''ਚ ਪਹਿਲਾ ਮੌਕਾ ਹੈ ਜਦੋਂ ਐਪਲ ਦੇ ਕਾਰੋਬਾਰ ''ਚ ਕਮੀ ਆਈ ਹੈ। ਕੰਪਨੀ ਦੇ ਸੀ. ਈ. ਓ ਟਿਮ ਕੁੱਕ ਨੇ ਇਨ੍ਹਾਂ ਹਾਲਾਤਾਂ ਨੂੰ ਕੰਪਨੀ ਲਈ ਹੁੱਣ ਤਕ ਦੇ ਸਭ ਤੋਂ ਖਰਾਬ ਹਾਲਾਤ ਕਰਾਰ ਦਿੱਤਾ ਹੈ।
ਕੰਪਨੀ ਦੀਆਂ ਵਿਸ਼ਲੇਸ਼ਕਾਰ ਦਾ ਮੰਨਣਾ ਹੈ ਕਿ ਚੀਨ ਦੇ ਬਾਜ਼ਾਰ ''ਚ ਮੰਦੀ ਦੇ ਚੱਲਦੇ ਇਹ ਸਥਿਤੀ ਪੈਦਾ ਹੋਈ ਹੈ। ਸੁਤੰਤਰ ਜਾਣਕਾਰਾਂ ਦੀ ਮੰਨੀਏ ਤਾਂ ਇਹ ਹਾਲਾਤ ਸੰਕੇਤ ਦਿੰਦੇ ਹਨ ਕਿ ਲਗਾਤਾਰ ਵਾਧੇ ਬਾਅਦ ਐਪਲ ਹੁਣ ਉਤਾਰ ਦੇ ਦੌਰ ''ਚ ਆ ਗਈ ਹੈ। ਇਸ ਸਾਲ ਕੰਪਨੀ ਦੇ ਸ਼ੇਅਰਾਂ ''ਚ 5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਟਿਮ ਕੁੱਕ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ ''ਚ ਤਾਜ਼ਾ ਤਿਮਾਹੀ ਵਿੱਚ ਆਈਫੋਨ ਦੀ ਵਿਕਰੀ ''ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇੰਨਾਂ ਹੀ ਨਹੀਂ, ਕੰਪਨੀ ਨੇ ਚੀਨ ਦੇ ਬਾਜ਼ਾਰ ''ਚ ਮੰਦੀ ਨੂੰ ਦੇਖਦੇ ਹੋਏ ਹੁਣ ਭਾਰਤ ''ਚ ਅਪਣਾ ਧਿਆਨ ਵਧਾਉਣ ਦਾ ਫੈਸਲਾ ਕੀਤਾ ਹੈ। ਐਪਲ ਦੇ ਚੀਫ Financial ਅਧਿਕਾਰੀ ਨੇ ਫੋਨ ''ਤੇ ਦੱਸਿਆ ਕਿ ਭਾਰਤ ''ਚ ਕੰਪਨੀ ਦੇ ਸਮਾਰਟਫੋਨ ਦੀ ਵਿਕਰੀ ''ਚ ਪਿਛਲੇ ਸਾਲ ਦੀ ਤੁਲਨਾ ''ਚ ਇਸ ਤਿਮਾਹੀ ''ਚ 70 ਫੀਸਦੀ ਦਾ ਵਾਧਾ ਹੋਇਆ ਹੈ।
ਭਾਰਤ ''ਚ ਸਮਾਰਟਫੋਨ ਖਪਤਕਾਰਾਂ ਦੀ ਉਮਰ 27 ਸਾਲ: ਟਿਮ ਕੁੱਕ
ਸੀ. ਈ. ਓ. ਟਿਮ ਕੁੱਕ ਨੇ ਭਾਰਤ ਦੇ ਬਾਜ਼ਾਰ ''ਚ ਕੰਪਨੀ ਨੂੰ ਵੱਡਾ ਸਹਾਰਾ ਮਿਲਣ ਦੀ ਗੱਲ ਕਰਦੇ ਹੋਏ ਕਿਹਾ ਕਿ ਭਾਰਤ ''ਚ ਸਮਾਰਟਫੋਨ ਖਪਤਕਾਰਾਂ ਦੀ ਉਮਰ 27 ਸਾਲ ਹੈ। ਕੁੱਕ ਨੇ ਕਿਹਾ ਕਿ ਕਿਸੇ ਵੀ ਖਪਤਕਾਰ ਉਤਪਾਦ ਦੇ ਲਈ ਬਾਜ਼ਾਰ ਦਾ ਜਨਸੰਖਿਆ (Demographics) ਵੀ ਮਹੱਤਵਪੂਰਣ ਹੁੰਦਾ ਹੈ। ਐਪਲ ਲਈ ਜਾਪਾਨ, ਚੀਨ ਅਤੇ ਅਮਰੀਕਾ ਵੱਡੇ ਬਾਜ਼ਾਰ ਹਨ ਪਰ ਉਥੇ ਵੀ ਵਿਕਰੀ ਦੀ ਦਰ ਹੈ। ਹੁਣ ਐਪਲ ਭਾਰਤ ਜਿਹੇ ਵੱਡੇ ਬਾਜ਼ਾਰ ''ਤੇ ਫੋਕਸ ਕਰੇਂਗਾ। ਭਾਰਤ ਦਾ ਬਹੁਤ ਵੱਡਾ ਵਰਗ ਹੈ ਜੋ ਆਈਫੋਨ ਇਸਤੇਮਾਲ ''ਚ ਲੈਂਦਾ ਹੈ। ਕੰਪਨੀ ਭਾਰਤ ''ਚ ਆਉਣ ਵਾਲੇ ਦਿਨਾਂ ''ਚ ਤਾਕਤ ਲਗਾਵੇਗੀ।
