ਐਪਲ ਦਾ ਬਿਆਨ ; ਆਈਟਿਊਨ ''ਚ ਬਗ ਕਰਕੇ ਡਿਲੀਟ ਹੋ ਸਕਦੀ ਏ ਪੂਰੀ ਲਾਈਬ੍ਰੇਰੀ

Sunday, May 15, 2016 - 11:55 AM (IST)

ਐਪਲ ਦਾ ਬਿਆਨ ; ਆਈਟਿਊਨ ''ਚ ਬਗ ਕਰਕੇ ਡਿਲੀਟ ਹੋ ਸਕਦੀ ਏ ਪੂਰੀ ਲਾਈਬ੍ਰੇਰੀ
ਜਲੰਧਰ : ਪਿਛਲੇ ਹਫਤੇ ਖਬਰ ਆਈ ਸੀ ਕਿ ਜੇਮਸ ਪਿੰਕਸਟੋਨ ਨਾਂ ਦੇ ਇਕ ਡਿਜ਼ਾਈਨਰ ਨੇ ਦਿੱਸਿਆ ਸੀ ਕਿ ਐਪਲ ਮਿਊਜ਼ਿਕ ਤੇ ਆਈਟਿਊਨ ਮਿਲ ਕੇ ਉਸ ਦੀਆਂ 122 ਜੀਬੀ ਦੀਆਂ ਲੋਕਲ ਮਿਊਜ਼ਿਕ ਫਾਈਲਾਂ ਡਿਲੀਟ ਕਰਨਾ ਚਾਹੁੰਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਐਪਲ ਆਈਟਿਊਨ ''ਚ ਅਜਿਹੀ ਖਰਾਬੀ ਆਈ ਹੋਵੇ। ਇਸ ਵਾਰ ਐਪਲ ਨੇ ''ਆਈਮੋਰ'' ''ਤੇ ਪੋਸਟ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਆਈਟਿਊਨ ''ਚ ਇਸ ਬਗ ਨੂੰ ਡਿਟੈਕਟ ਕਰ ਕੇ ਫਿਕਸ ਕੀਤਾ ਜਾਵੇਗਾ। 
 
ਐਪਲ ਨੇ ਇਕ ਸਟੇਟਮੈਂਟ ''ਚ ਕਿਹਾ ਹੈ ਕਿ ਇਸ ਸਮੱਸਿਆ ਨੂੰ ਫੇਸ ਕਰਨ ਵਾਲੇ ਗਾਹਕਾਂ ਦੀ ਗਿਣਤੀ ਬਹੁਤ ਘਟ ਹੈ, ਜਿਸ ''ਚ ਉਨ੍ਹਾਂ ਦੀ ਆਈਟਿਊਨ ਲਾਈਬ੍ਰੇਰੀ ਬਿਨਾਂ ਪ੍ਰਮੀਸ਼ਨ ਤੋਂ ਡਿਲੀਟ ਹੋ ਜਾਂਦੀ ਹੈ। ਐਪਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਗਜ਼ ਨੂੰ ਡਿਟੈਕਟ ਕਰਕੇ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਹਾਲਾਂਕਿ 13 ਮਿਲੀਅਨ ਆਈਟਿਊਨ ਯੂਜ਼ਰ ਹੋਣ ਕਰਕੇ ਐਪਲ ਨੂੰ ਇਸ ''ਤੇ ਜਲਦੀ ਧਿਆਨ ਦੇਣ ਹੋਵੇਗਾ।

Related News