ਪੰਚਾਇਤ ਸਕੱਤਰਾਂ ਦੇ ਵੱਡੇ ਪੱਧਰ ''ਤੇ ਤਬਾਦਲੇ, ਦੇਖੋ ਪੂਰੀ ਲਿਸਟ
Thursday, Aug 28, 2025 - 07:24 PM (IST)

ਚੰਡੀਗੜ੍ਹ/ਪਾਤੜਾਂ (ਸੁਖਦੀਪ ਸਿੰਘ ਮਾਨ) : ਡਾਇਰੈਕਟੋਰੇਟ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪ੍ਰਬੰਧਕੀ ਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪੰਚਾਇਤ ਸਕੱਤਰਾਂ ਦੀਆਂ ਬਦਲੀਆਂ ਵੱਡੇ ਪੱਧਰ 'ਤੇ ਕੀਤੀਆਂ ਗਈਆਂ ਹਨ।
ਡਾਇਰੈਕਟੋਰੇਟ ਦਫਤਰ ਵੱਲੋਂ ਸਮੂਹ ਕਾਰਜ ਸਾਧਕ ਅਫਸਰ ਪੰਚਾਇਤ ਸੰਮਤੀ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਦੀ ਸੰਮਤੀ ਵਿਚ ਪ੍ਰਵਾਨਿਤ ਅਸਾਮੀ ਖਾਲੀ ਹੋਵੇ ਤਾਂ ਹੀ ਪੰਚਾਇਤ ਸਕੱਤਰ ਨੂੰ ਜੁਆਇੰਨ ਕਰਵਾਇਆ ਜਾਵੇ ਅਤੇ ਜੇਕਰ ਉਨ੍ਹਾਂ ਦੀ ਸੰਮਤੀ ਵਿੱਚ ਪ੍ਰਵਾਨਿਤ ਅਸਾਮੀਆਂ ਤੋਂ ਵੱਧ ਪੰਚਾਇਤ ਸਕੱਤਰ ਤਾਇਨਾਤ ਹੋ ਜਾਂਦੇ ਹਨ ਤਾਂ ਵਾਧੂ ਪੰਚਾਇਤ ਸਕੱਤਰਾਂ ਨੂੰ ਜੁਆਇੰਨ ਨਾ ਕਰਵਾਇਆ ਜਾਵੇ, ਇਨ੍ਹਾਂ ਵਾਧੂ ਪੰਚਾਇਤ ਸਕੱਤਰਾਂ ਨੂੰ ਮੁੜ ਡਾਇਰੈਕਟਰੇਟ ਵਿਚ ਪੋਸਟਿੰਗ ਲਈ ਹੁਕਮ ਕਰਨ ਹਿੱਤ ਰਿਪੋਰਟ ਕੀਤੀ ਜਾਵੇ।
ਆਦੇਸ਼ 'ਚ ਕਿਹਾ ਗਿਆ ਹੈ ਕਿ ਜਿਸ ਕਰਮਚਾਰੀ ਦੀ ਰਿਟਾਇਰਮੈਂਟ ਨੂੰ 2 ਸਾਲ ਤੋਂ ਘੱਟ ਸਮਾਂ ਰਹਿੰਦਾ ਹੋਵੇ ਕਰਮਚਾਰੀ ਅੰਗਹੀਣ ਹੋਵੇ ਜਾਂ ਬਦਲੀ ਸਬੰਧੀ ਕੋਰਟ ਕੇਸ ਹੋਵੇ ਤਾਂ ਉਸ ਨੂੰ ਰਲੀਵ ਕਰਨ ਤੋਂ ਪਹਿਲਾਂ ਮੁੱਖ ਦਫਤਰ ਨੂੰ ਸੂਚਿਤ ਕਰਦੇ ਹੋਏ ਪ੍ਰਵਾਨਗੀ ਲਈ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e